ਚੈਂਪੀਅਨਸ ਟਰਾਫੀ ਦਾ ਵੱਡਾ ਬਜਟ BCCI ਨੂੰ ਨਹੀਂ ਆਇਆ ਪਸੰਦ !
ਉਨ੍ਹਾਂ ਨੇ ਕਿਹਾ ਕਿ ICC ਦੇ ਚੇਅਰਮੈਨ ਤੋਂ ਇਹ ਸੁਣਨਾ ਹੀ ਹੈਰਾਨੀਜਨਕ ਸੀ। ਹਾਲਾਂਕਿ ਸ਼ਸ਼ਾਂਕ ਵੱਲੋਂ ਇਸ ਮਾਮਲੇ 'ਚ ਕੋਈ ਜਵਾਬ ਨਹੀਂ ਆਇਆ। ਅਨੁਰਾਗ ਠਾਕੁਰ ਅਤੇ ਸ਼ਿਰਕੇ ਨੇ ਹੀ ਜਗਮੋਹਨ ਡਾਲਮੀਆ ਦੇ ਨਿਧਨ ਤੋਂ ਬਾਅਦ ਮਨੋਹਰ ਨੂੰ ICC ਚੇਅਰਮੈਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।
Download ABP Live App and Watch All Latest Videos
View In Appਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲੈਕੇ ਬੋਰਡ ਨੇ ICC ਤੋਂ ਮਦਦ ਮੰਗੀ ਸੀ ਜਿਸਨੂੰ ICC ਨੇ ਅਨਸੁਣਾ ਕਰ ਦਿੱਤਾ। ਇਸਤੋਂ ਬਾਅਦ ICC ਨੇ ਅਗਲੇ ਸਾਲ ਇੰਗਲੈਂਡ 'ਚ 1 ਤੋਂ 18 ਜੂਨ ਤਕ ਹੋਣ ਵਾਲੀ ਚੈਂਪੀਅਨਸ ਟਰਾਫੀ ਦੇ ਲਈ 13 ਕਰੋੜ 50 ਲੱਖ ਡਾਲਰ (ਲਗਭਗ 904 ਕਰੋੜ ਰੁਪਏ) ਦਾ ਬਜਟ ਰੱਖਣ ਦਾ ਫੈਸਲਾ ਕਰ ਲਿਆ। ਦੁਬਈ 'ਚ ਹੋਈ ਫਾਈਨੈਂਸ ਕਮੇਟੀ ਦੀ ਬੈਠਕ 'ਚ ਭਾਰਤ ਨੂੰ ਹੀ ਬਾਹਰ ਕਰ ਦਿੱਤਾ ਸੀ।
ਇਸਤੋਂ ਬਾਅਦ ਤਾਂ BCCI ਦਾ ਪਾਰਾ ਹੋ ਚੜ੍ਹ ਗਿਆ ਅਤੇ BCCI ਦੇ ਸਕੱਤਰ ਅਜੈ ਸ਼ਿਰਕੇ ਨੇ ਚੈਂਪੀਅਨਸ ਟਰਾਫੀ ਤੋਂ ਹਟਣ ਤਕ ਦੀ ਧਮਕੀ ਦੇ ਦਿੱਤੀ। ਸ਼ਿਰਕੇ ਨੇ ਕਿਹਾ ਕਿ ਉਨ੍ਹਾਂ ਲਈ ਇਹ ਸ਼ਰਮਨਾਕ ਹੈ।
BCCI ਨੂੰ ਇਸੇ ਸਾਲ 8 ਮਾਰਚ ਤੋਂ 3 ਅਪ੍ਰੈਲ ਤਕ ਟੀ-20 ਵਿਸ਼ਵ ਕਪ ਕਰਵਾਉਣ ਲਈ ICC ਨੇ 4 ਕਰੋੜ 50 ਲੱਖ ਡਾਲਰ (ਲਗਭਗ 301 ਕਰੋੜ ਰੁਪਏ) ਦਾ ਬਜਟ ਦਿੱਤਾ ਸੀ। ਪਰ ਇੰਗਲੈਂਡ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਇਸਤੋਂ ਤਿੰਨ ਗੁਣਾ ਰਾਸ਼ੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇੰਗਲੈਂਡ 'ਚ ਮੇਜ਼ਬਾਨ ਦੇਸ਼ ਨੂੰ ਸਿਰਫ 15 ਮੈਚਾਂ ਦੀ ਮੇਜ਼ਬਾਨੀ ਕਰਨੀ ਹੈ ਜਦਕਿ ਭਾਰਤ 'ਚ ਟੀ-20 ਵਿਸ਼ਵ ਕਪ ਦੌਰਾਨ ਭਾਰਤ ਨੇ 58 ਮੈਚਾਂ ਦੀ ਮੇਜ਼ਬਾਨੀ ਕੀਤੀ ਸੀ।
BCCI ਅਤੇ ICC ਵਿਚਾਲੇ ਖੜਕ ਗਈ ਹੈ। ਦੋਨੇ ਸੰਘਾਂ ਵਿਚਾਲੇ ਕੁਝ ਵੀ ਸਹੀ ਨਹੀਂ ਚਲ ਰਿਹਾ। ਦੋਨੇ ਕ੍ਰਿਕਟ ਸੰਘਾਂ ਵਿਚਾਲੇ ਕਾਫੀ ਤਨਾਤਨੀ ਚਲ ਰਹੀ ਹੈ। ਖਬਰਾਂ ਅਨੁਸਾਰ ਸਾਬਕਾ BCCI ਪ੍ਰਧਾਨ ਅਤੇ ਮੌਜੂਦਾ ICC ਚੇਅਰਮੈਨ ਸ਼ਸ਼ਾਂਕ ਮਨੋਹਰ ਭਾਰਤੀ ਬੋਰਡ ਦੀ ਹੀ ਮਦਦ ਨਹੀਂ ਕਰ ਰਹੇ।
BCCI ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ਸ਼ਾਂਕ ਮਨੋਹਰ ਨੂੰ ਸੁਨਿਹਾ ਲਾਇਆ ਗਿਆ ਸੀ ਕਿ ਭਾਰਤ ਚੈਂਪੀਆ ਸ ਟਰਾਫੀ ਤੋਂ ਹਟ ਸਕਦਾ ਹੈ। ਖਬਰਾਂ ਹਨ ਕਿ ਜਵਾਬ 'ਚ ਸ਼ਸ਼ਾਂਕ ਮਨੋਹਰ ਨੇ ਕਿਹਾ ਕਿ ਜੋ ਹਟਣਾ ਚਾਹੁੰਦਾ ਹੈ ਹਟ ਜਾਵੇ।
ਕਿਉਂ ਹੋ ਰਹੀ ਹੈ ਟੱਕਰ
BCCI ਦੇ ਆਸਰੇ ਹੀ ਮਨੋਹਰ ICC ਦੇ ਪਹਿਲੇ ਸੁਤੰਤਰ ਚੇਅਰਮੈਨ ਬਣੇ ਸਨ। ਪਰ ਹੁਣ ਇਹ ਮਾਹੌਲ ਬਣ ਗਿਆ ਹੈ ਕਿ ਉਨ੍ਹਾਂ ਨੇ ਇਸ ਅਹੁਦੇ 'ਤੇ ਆਉਣ ਤੋਂ ਬਾਅਦ BCCI ਨੂੰ ਹੀ ਸੁਣਨਾ ਬੰਦ ਕਰ ਦਿੱਤਾ ਹੈ।
- - - - - - - - - Advertisement - - - - - - - - -