ਨਵੀਂ ਦਿੱਲੀ - ਕੇਂਦਰੀ ਸਮਾਜਿਕ ਨਿਆ ਅਤੇ ਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਨੇ ਰੀਓ ਓਲੰਪਿਕਸ ਦੇ ਜੇਤੂਆਂ ਲਈ 90 ਲਖ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਬੁਧਵਾਰ ਨੂੰ ਦੱਸਿਆ ਕਿ ਜੇਤੂਆਂ ਨੂੰ ਇਹ ਪੁਰਸਕਾਰ ਅਵੇਅਰਨੈਸ ਜਨਰੇਸ਼ਨ ਐਂਡ ਪਬਲੀਸਿਟੀ ਸਕੀਮ ਦੇ ਤਹਿਤ ਦਿੱਤੇ ਜਾਣਗੇ।
ਗਹਿਲੋਤ ਨੇ ਕਿਹਾ ਕਿ ਪੈਰਾਲਿੰਪਿਕ 'ਚ ਭਾਰਤੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਇਤਿਹਾਸ ਰਚ ਦਿੱਤਾ ਹੈ। ਗਹਿਲੋਤ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀ ਕਾਮਯਾਬੀ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਗੋਲਡ ਮੈਡਲ ਜੇਤੂ ਮਰੀਅੱਪਨ ਥੰਗਾਵੇਲੂ ਅਤੇ ਦੇਵੇਂਦਰ ਝਾਜਰੀਆ ਨੂੰ 30-30 ਲਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਨੂੰ 20 ਲਖ ਰੁਪਏ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਰੁਣ ਸਿੰਘ ਭਾਟੀ ਨੂੰ 10 ਲਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਖਿਡਾਰੀਆਂ ਨੂੰ ਇਹ ਇਨਾਮੀ ਰਾਸ਼ੀ ਇੱਕ ਸਮਾਰੋਹ ਦੌਰਾਨ ਭੇਂਟ ਕੀਤੀ ਜਾਵੇਗੀ।