BCCI ਚੜ੍ਹਿਆ PCB ਦੇ ਅੜਿੱਕੇ ?
ਕੁਝ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ ਇੱਕ ਅਧਿਕਾਰਿਕ ਸੂਤਰ ਨੇ ਸ਼ਨੀਵਾਰ ਨੂੰ ਦੱਸਿਆ ਕਿ PCB ਪਹਿਲਾਂ BCCI ਨੂੰ ਲਿਖੇਗਾ ਅਤੇ ਉਨ੍ਹਾਂ ਨੂੰ ਇਸ ਸਮਝੌਤੇ 'ਤੇ ਆਪਣਾ ਪੱਖ ਰਖਣ ਦਾ ਮੌਕਾ ਦਵੇਗਾ।
PCB ਵੱਲੋਂ ਦੱਸਿਆ ਗਿਆ ਹੈ ਕਿ ਸਾਲ 2014 'ਚ ਦੋਨੇ ਬੋਰਡਸ ਵਿਚਾਲੇ ਸਮਝੌਤਾ ਹੋਇਆ ਸੀ ਜਿਸਦਾ BCCI ਨੇ ਸਨਮਾਨ ਨਹੀਂ ਕੀਤਾ ਜਿਸਦੇ ਚਲਦੇ PCB ਨੂੰ ਕਨੂੰਨੀ ਕਾਰਵਾਈ ਲਈ ਹਰੀ ਝੰਡੀ ਮਿਲੀ ਹੈ।
ਇਹ ਸਭ ICC ਦੀ ਜਾਣਕਾਰੀ 'ਚ ਵੀ ਹੈ। ਅਸੀਂ ਆਪਣੀ ਕਨੂੰਨੀ ਟੀਮ ਨਾਲ ਸਲਾਹ ਕਰਾਂਗੇ ਕਿ ਇਸ ਮਾਮਲੇ ਨੂੰ ਕਿਵੇਂ ਅੱਗੇ ਵਧਾਉਣਾ ਹੈ।'
ਸ਼ਾਹਰਿਆਰ ਖਾਨ ਨੇ ਕਿਹਾ 'ਅਸੀਂ ਜਲਦੀ ਹੀ ਇਸ ਮਾਮਲੇ 'ਚ ਕਨੂੰਨੀ ਕਾਰਵਾਈ ਸ਼ੁਰੂ ਕਰਾਂਗੇ। ਸੱਚ ਇਹ ਹੈ ਕਿ BCCI ਨੇ 2015 ਤੋਂ 2022 ਵਿਚਾਲੇ ਪਾਕਿਸਤਾਨ ਨਾਲ 6 ਦੁਵੱਲੀ ਸੀਰੀਜ਼ ਖੇਡਣ ਦਾ ਕਰਾਰ ਕੀਤਾ ਸੀ।
BCCI ਦੇ ਜਵਾਬ ਤੋਂ ਬਾਅਦ ਹੀ PCB ਆਪਣੇ ਅਗਲੇ ਰਣਨੀਤੀ ਤਿਆਰ ਕਰੇਗਾ।
ਕਾਰਜਕਾਰੀ ਕਮੇਟੀ ਦੇ ਮੁਖੀ PCB ਦੇ ਪ੍ਰਧਾਨ ਸ਼ਾਹਰਿਆਰ ਖਾਨ ਅਤੇ ਨਜਮ ਸੇਠੀ ਨੇ ਗਵਰਨਰਸ ਬੋਰਡ ਦੀ ਬੈਠਕ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਭਾਰਤ ਵੱਲੋਂ ਸਮਝੌਤੇ ਦਾ ਸਨਮਾਨ ਨਾ ਹੋਣ ਕਾਰਨ PCB ਨੂੰ ਹੋਏ ਨੁਕਸਾਨ ਦੇ ਲਈ ਮੁਆਵਜਾ ਹਾਸਿਲ ਕਰਨ ਦੇ ਲਈ PCB ਨੂੰ ਕਨੂੰਨੀ ਕਾਰਵਾਈ ਕਰਨ ਦੀ ਮਨਜੂਰੀ ਮਿਲ ਗਈ ਹੈ।
ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਗਵਰਨਰਸ ਬੋਰਡ ਨੇ ਭਾਰਤੀ ਕ੍ਰਿਕਟ ਬੋਰਡ (BCCI) ਖਿਲਾਫ ਕਨੂੰਨੀ ਕਾਰਵਾਈ ਕਰਨ ਦੀ ਗਲ ਆਖੀ ਹੈ।
PCB ਇਹ ਪੱਕਾ ਕਰਨਾ ਚਾਹੁੰਦਾ ਹੈ ਕਿ BCCI ਦੁਵੱਲੀ ਸੀਰੀਜ਼ ਕਰਵਾਉਣ ਦੇ ਪੱਖ 'ਚ ਹੈ ਜਾਂ ਨਹੀਂ।