ND vs SL: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਇਸ ਸਾਲ ਟੀਮ ਇੰਡੀਆ ਦੇ ਪਹਿਲੇ ਡੇ-ਨਾਈਟ ਟੈਸਟ (Day-Night Test) ਲਈ ਯੋਜਨਾ ਬਣਾ ਰਿਹਾ ਹੈ। ਸ਼੍ਰੀਲੰਕਾ (Sri Lanka) ਖਿਲਾਫ ਆਗਾਮੀ ਟੈਸਟ ਸੀਰੀਜ਼ (Test Series) ਦਾ ਮੈਚ ਪਿੰਕ ਬਾਲ (Pink Ball) ਨਾਲ ਖੇਡੇ ਜਾਣ ਦੀ ਸੰਭਾਵਨਾ ਹੈ। ਇਹ ਗੱਲ ਇੱਕ ਰਿਪੋਰਟ 'ਚ ਸਾਹਮਣੇ ਆਈ ਹੈ। ਬੀਸੀਸੀਆਈ ਦੇ ਇੱਕ ਅਧਿਕਾਰਤ ਸੂਤਰ ਦੇ ਹਵਾਲੇ ਨਾਲ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੋਰਡ ਸ਼੍ਰੀਲੰਕਾ ਦੇ ਖਿਲਾਫ ਬੈਂਗਲੁਰੂ ਵਿੱਚ ਪਿੰਕ ਬਾਲ ਟੈਸਟ (Pink Ball Test) ਕਰਾਉਣ ਉੱਤੇ ਵਿਚਾਰ ਕਰ ਰਿਹਾ ਹੈ।

ਸ਼੍ਰੀਲੰਕਾ ਦੀ ਟੀਮ ਫਰਵਰੀ ਦੇ ਆਖਰੀ ਹਫਤੇ ਭਾਰਤ ਦੌਰੇ 'ਤੇ ਹੋਵੇਗੀ। ਦੋਵਾਂ ਦੇਸ਼ਾਂ ਵਿਚਾਲੇ 25 ਫਰਵਰੀ ਤੋਂ 18 ਮਾਰਚ ਤੱਕ 2 ਟੈਸਟ ਤੇ 3 ਟੀ-20 ਮੈਚ ਖੇਡੇ ਜਾਣਗੇ। ਪਹਿਲਾ ਟੈਸਟ ਮੈਚ 25 ਫਰਵਰੀ ਤੋਂ ਖੇਡਿਆ ਜਾਣਾ ਹੈ। ਹਾਲਾਂਕਿ ਇਸ ਸ਼ੈਡਿਊਲ 'ਚ ਬਦਲਾਅ ਦੀ ਸੰਭਾਵਨਾ ਹੈ, ਕਿਉਂਕਿ ਸ਼੍ਰੀਲੰਕਾ ਬੋਰਡ ਚਾਹੁੰਦਾ ਹੈ ਕਿ ਟੀ-20 ਸੀਰੀਜ਼ ਟੈਸਟ ਸੀਰੀਜ਼ ਤੋਂ ਪਹਿਲਾਂ ਕਰਵਾਈ ਜਾਵੇ।

ਇੱਕ ਅਖਬਾਰ ਨੇ BCCI ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ, 'ਇਸ ਦੌਰੇ ਦੀ ਸ਼ੁਰੂਆਤ ਟੀ-20 ਮੈਚਾਂ ਨਾਲ ਹੋਣ ਦੀ ਸੰਭਾਵਨਾ ਹੈ। ਪਹਿਲੇ ਦੋ ਟੀ-20 ਮੈਚ ਧਰਮਸ਼ਾਲਾ 'ਚ ਹੋ ਸਕਦੇ ਹਨ। ਤੀਜਾ ਟੀ-20 ਮੁਹਾਲੀ 'ਚ ਖੇਡਿਆ ਜਾ ਸਕਦਾ ਹੈ। ਫਿਲਹਾਲ ਲਖਨਊ ਨੂੰ ਟੀ-20 ਵੈਨਿਊ ਤੋਂ ਹਟਾਇਆ ਜਾ ਸਕਦਾ ਹੈ। ਪਿੰਕ ਬਾਲ ਟੈਸਟ ਦੀ ਵੀ ਯੋਜਨਾ ਹੈ ਪਰ ਤ੍ਰੇਲ ਕਾਰਨ ਮੁਹਾਲੀ ਵਿੱਚ ਨਹੀਂ ਹੋ ਸਕਦਾ। ਹਾਲਾਂਕਿ, ਬੀਸੀਸੀਆਈ ਦੇਸ਼ ਵਿੱਚ ਕੋਵਿਡ ਦੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਜਲਦੀ ਹੀ ਪੂਰੀ ਬਦਲੀ ਹੋਈ ਸ਼ਡਿਊਲ ਦਾ ਖੁਲਾਸਾ ਕੀਤਾ ਜਾਵੇਗਾ।

ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੋਵੇਂ ਟੈਸਟ ਮੈਚ ਦਿਨ ਵਿੱਚ ਖੇਡੇ ਜਾਣੇ ਹਨ। ਸ਼੍ਰੀਲੰਕਾ ਨੂੰ ਭਾਰਤ ਦੌਰੇ ਦੀ ਸ਼ੁਰੂਆਤ 'ਚ ਪਹਿਲਾ ਟੈਸਟ ਬੈਂਗਲੁਰੂ 'ਚ ਐਮ ਚਿੰਨਾਸਵਾਮੀ ਅਤੇ ਦੂਜਾ ਮੋਹਾਲੀ 'ਚ ਖੇਡਣਾ ਹੈ। ਪਰ ਮੌਜੂਦਾ ਸਮੇਂ 'ਚ ਸ਼ਡਿਊਲ 'ਚ ਬਦਲਾਅ ਦੀ ਸੰਭਾਵਨਾ ਨੂੰ ਦੇਖਦੇ ਹੋਏ ਬੀਸੀਸੀਆਈ ਡੇ-ਨਾਈਟ ਟੈਸਟ ਕਰਵਾਉਣ 'ਤੇ ਵੀ ਵਿਚਾਰ ਕਰ ਰਿਹਾ ਹੈ। ਮੋਹਾਲੀ 'ਚ ਰਾਤ ਨੂੰ ਤ੍ਰੇਲ ਦੀ ਭੂਮਿਕਾ ਨੂੰ ਦੇਖਦੇ ਹੋਏ ਇਹ ਸੰਭਵ ਹੈ ਕਿ ਬੈਂਗਲੁਰੂ 'ਚ ਟੈਸਟ ਦਿਨ-ਰਾਤ ਹੋ ਸਕਦਾ ਹੈ।


ਇਹ ਵੀ ਪੜ੍ਹੋ: IPL ਦੀ ਮੈਗਾ ਨਿਲਾਮੀ, 590 ਖਿਡਾਰੀਆਂ ਦੀ ਸੂਚੀ ਜਾਰੀ, 370 ਭਾਰਤੀ ਖਿਡਾਰੀ ਸ਼ਾਮਲ

ਹਾਲੇ ਇਹ ਸ਼ਡਿਊਲ:
ਪਹਿਲਾ ਟੈਸਟ: 25 ਫਰਵਰੀ ਤੋਂ ਬੈਂਗਲੁਰੂ
ਦੂਜਾ ਟੈਸਟ: 5 ਮਾਰਚ ਤੋਂ ਮੋਹਾਲੀ
ਪਹਿਲਾ ਟੀ-20: 13 ਮਾਰਚ, ਮੋਹਾਲੀ
ਦੂਜਾ ਟੀ-20: 15 ਮਾਰਚ, ਧਰਮਸ਼ਾਲਾ
ਤੀਜਾ ਟੀ-20: 18 ਮਾਰਚ, ਲਖਨਊ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904