ਮੁੱਕੇਬਾਜ਼ ਪਿੰਕੀ ਦਾ ਵੱਡਾ ਫੈਸਲਾ
ਪਰ ਪਿੰਕੀ ਜਾਂਗੜਾ ਆਪਣੇ ਐਮੇਚਰ ਕਰੀਅਰ ਨੂੰ ਵੀ ਫਿਲਹਾਲ ਅਲਵਿਦਾ ਨਹੀਂ ਕਹਿਣ ਜਾ ਰਹੀ। ਪਿੰਕੀ ਜਾਂਗੜਾ ਕਾਮਨਵੈਲਥ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ।
ਪਿੰਕੀ ਨੇ ਸਪੋਰਟੀ ਬਾਕਸਿੰਗ ਪਾਰਲੀ ਦੇ ਨਾਲ ਕਰਾਰ ਕੀਤਾ ਹੈ। ਇਹ ਭਾਰਤ 'ਚ ਮੁੱਕੇਬਾਜਾਂ ਨੂੰ ਲਾਈਸੈਂਸ ਦੇਣ ਵਾਲੀ ਸੰਸਥਾ IBC ਦਾ ਵਪਾਰਿਕ ਵਿਭਾਗ ਹੈ।
ਪਿੰਕੀ ਫਿਲਹਾਲ ਨੈਸ਼ਨਲ ਕੈਂਪ 'ਚ ਅਭਿਆਸ ਕਰ ਰਹੀ ਹੈ। ਪਰ ਹੁਣ ਓਹ ਰੋਹਤਕ 'ਚ ਰਾਸ਼ਟਰੀ ਮੁੱਕੇਬਾਜ਼ੀ ਅਕੈਡਮੀ 'ਚ ਅਭਿਆਸ ਕਰੇਗੀ ਜਿਥੇ IBC ਨੇ ਨੈਸ਼ਨਲ ਕੈਂਪ ਲਗਾਇਆ ਹੋਇਆ ਹੈ।
ਪਿੰਕੀ ਨੇ ਕਿਹਾ ਕਿ 'ਮੈਂ ਪ੍ਰੋਫੈਸ਼ਨਲ ਮੁੱਕੇਬਾਜ਼ੀ ਜਰੂਰ ਕਰਨ ਜਾ ਰਹੀ ਹਾਂ ਪਰ ਮੈਂ ਆਪਣੇ ਐਮੇਚਰ ਕਰੀਅਰ ਨੂੰ ਵੀ ਫਿਲਹਾਲ ਅਲਵਿਦਾ ਨਹੀਂ ਕਹਿ ਰਹੀ ਹਾਂ। ਮੈਂ ਅਜੇ ਵੀ ਅਗਲੇ ਸਾਲ ਏਸ਼ੀਆਈ ਖੇਡਾਂ ਅਤੇ ਕਾਮਨਵੈਲਥ ਖੇਡਾਂ ਦਾ ਹਿੱਸਾ ਬਣਨ ਦਾ ਸੁਪਨਾ ਲੈ ਰਹੀ ਹਾਂ। ਮੈਂ ਆਪਣੀ ਮਜਬੂਤੀ ਅਤੇ ਜ਼ੋਰ ਵਧਾਉਣ ਲਈ ਪ੍ਰੋਫੈਸ਼ਨਲ ਮੁੱਕੇਬਾਜ਼ੀ ਦਾ ਰੁਖ ਕੀਤਾ ਹੈ।'
ਸਾਬਕਾ ਚੈਂਪੀਅਨ ਲੈਸ਼ਰਾਮ ਸਰਿਤਾ ਦੇਵੀ ਤੋਂ ਬਾਅਦ ਭਾਰਤ ਦੀ ਦਿੱਗਜ ਮਹਿਲਾ ਮੁੱਕੇਬਾਜ਼ ਪਿੰਕੀ ਜਾਂਗੜਾ ਨੇ ਵੀ ਪ੍ਰੋਫੈਸ਼ਨਲ ਮੁੱਕੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।