ਰਾਜ ਬਰਾੜ ਦੀਆਂ ਆਖਰੀ ਤਸਵੀਰਾਂ
ਪੰਜਾਬੀ ਗਾਇਕੀ ਦਾ ਇਹ ਧਰੂ ਤਾਰਾ 31 ਦਸੰਬਰ ਦੇ ਦਿਨ ਸਭ ਨੂੰ ਅਲਵਿਦਾ ਕਹਿ ਗਿਆ ਸੀ। ਅਚਾਨਕ ਤਬੀਅਤ ਖਰਾਬ ਹੋਣ ਤੋਂ ਬਾਅਦ ਰਾਜ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।
Download ABP Live App and Watch All Latest Videos
View In Appਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ, ਗਾਇਕ ਗਿੱਲ ਹਰਦੀਪ, ਸੁਰਜੀਤ ਭੁੱਲਰ ਤੇ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਬਰਾੜ ਦੀ ਮੌਤ ਨੂੰ ਪੰਜਾਬੀ ਇੰਡਸਟਰੀ ਲਈ ਇੱਕ ਵੱਡਾ ਘਾਟਾ ਦੱਸਿਆ ਹੈ।
ਰਾਜ ਦਾ ਪੂਰਾ ਨਾਮ ਰਾਜਬਿੰਦਰ ਸਿੰਘ ਬਰਾੜ ਸੀ। ਮਾਲਵੇ ਦੇ ਮੋਗਾ ਜਿਲ੍ਹੇ ਦੇ ਪਿੰਡ ਮੱਲਕੇ ‘ਚ 44 ਸਾਲ ਪਹਿਲਾਂ ਜਨਮੇ ਰਾਜ ਨੇ 1992 ‘ਚ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਸੀ। 3 ਜਨਵਰੀ ਨੂੰ ਰਾਜ ਦਾ 45ਵਾਂ ਜਨਮਦਿਨ ਸੀ, ਪਰ ਨਵੇਂ ਸਾਲ ਦੀ ਸਵੇਰ ਦੇਖਣਾ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੇ ਸਫਰ ਦਾ ਹਿੱਸਾ ਨਹੀਂ ਸੀ।
ਜਵਾਨੀ ਉਮਰੇ ਪਰਿਵਾਰ ਨੂੰ ਰੋਂਦਿਆਂ ਵਿਲਕਦਿਆਂ ਇਕੱਲਾ ਛੱਡ ਤੁਰੇ ਰਾਜ ਦੇ ਅੰਤਿੰਮ ਸਸਕਾਰ ਮੌਕੇ ਕਈ ਧਾਰਮਿਕ ਸ਼ਖਸੀਅਤਾਂ, ਸਮਾਜ ਸੇਵੀ, ਪ੍ਰਸ਼ਾਸਨਕ ਅਧਿਕਾਰੀ ਤੇ ਪੰਜਾਬੀ ਮਨੋਰੰਜਨ ਇੰਡਸਟਰੀ ਦੇ ਕਈ ਵੱਡੇ ਚਿਹਰੇ ਪਹੁੰਚੇ।
ਜਿੰਦਗੀ ‘ਚ ਕਈ ਉਤਰਾ ਚੜਾਅ ਦੇਖਣ ਵਾਲੇ ਰਾਜ ਨੇ ਪੰਜਾਬੀ ਗਾਇਕੀ ‘ਚ ਦੇਸੀ ਪੌਪ ਦੀ ਸ਼ੁਰੂਆਤ ਕੀਤੀ ਸੀ। ਉਹ ਹਰ ਵਾਰ ਨਵੀਂ ਰਵਾਇਤ ਤੋਰਨ ਦਾ ਦਮ ਰੱਖਦਾ ਸੀ। ਬਹੁਤ ਘੱਟ ਸਮੇਂ ‘ਚ ਲੋਕਾਂ ਦੇ ਦਿਲਾਂ ‘ਚ ਥਾਂ ਬਣਾਉਣ ਵਾਲੇ ਰਾਜ ਬਰਾੜ ਨੇ ਜੋ ਲਿਖਿਆ ਤੇ ਗਾਇਆ ਉਹ ਲੋਕਾਂ ਦੇ ਮੂੰਹ ‘ਤੇ ਚੜ੍ਹ ਗਿਆ।
ਇਸ ਦੌਰਾਨ ਉਸ ਨੇ ਰੋਮਾਂਟਿਕ ‘ਮੇਰੇ ਗੀਤਾਂ ਦੀ ਰਾਣੀ’, ਕਿਸਾਨੀ ਦਾ ਦਰਦ ‘ਪੁੱਤ ਵਰਗਾ ਫੋਰਡ ਟਰੈਕਟਰ’, ਨੌਜਵਾਨਾਂ ਲਈ ‘ਚੰਡੀਗੜ੍ਹ ਦੇ ਨਜਾਰਿਆਂ ਨੇ ਪੱਟਿਆ’, ਨਸ਼ਿਆਂ ਖਿਲਾਫ ‘ਰੀ-ਬਰਥ’ ਤੇ ਰਾਜਨੀਤੀ ‘ਤੇ ਵਿਅੰਗ ਕਰਦੇ ‘ਸਰਕਾਰ’ ਵਰਗੇ ਬੇਮਿਸਾਲ ਗਾਣੇ ਗਾਏ। ਰੈਪਰ ਤੇ ਗਾਇਕ ਹਨੀ ਸਿੰਘ ਨੇ ਵੀ ਰਾਜ ਬਰਾੜ ਦੇ ਹੀ ਗੀਤ ‘ਚੰਡੀਗੜ੍ਹ ਦੇ ਨਜ਼ਾਰੇ’ ਤੋਂ ਬਾਅਦ ਬੁਲੰਦੀਆਂ ਨੂੰ ਹਾਸਿਲ ਕੀਤਾ ਸੀ।
ਪੰਜਾਬੀ ਗਾਇਕ ਮਰਹੂਮ ਰਾਜ ਬਰਾੜ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਰਾਜ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਮੋਗਾ ਜਿਲੇ ਦੇ ਜੱਦੀ ਪਿੰਡ ਮੱਲਕੇ ‘ਚ ਕੀਤਾ ਗਿਆ ਹੈ। ਇਸ ਮੌਕੇ ਬਰਾੜ ਦੇ ਪਰਿਵਾਰ, ਰਿਸ਼ਤੇਦਾਰ ਤੇ ਚਾਹੁਣ ਵਾਲੇ ਵੱਡੀ ਗਿਣਤੀ ਲੋਕ ਉੱਥੇ ਮੌਜੂਦ ਰਹੇ। ਰਾਜ ਦਾ ਅੱਜ ਹੀ ਜਨਮਦਿਨ ਵੀ ਹੈ। 3 ਜਨਵਰੀ ਨੂੰ ਇਸ ਫਾਨੀ ਸੰਸਾਰ ਤੇ ਆਏ ਰਾਜ ਬਰਾੜ ਨੇ ਅੱਜ ਦੇ ਦਿਨ ਹੀ ਸਭ ਨੂੰ ਅਲਵਿਦਾ ਕਹਿ ਦਿੱਤਾ ਹੈ।
ਰਾਜਬਿੰਦਰ ਬਰਾੜ ਸਿਰਫ ਗਾਇਕ ਹੀ ਨਹੀਂ ਸਗੋਂ ਨਾਮੀ ਗੀਤਕਾਰ ਤੇ ਸਫਲ ਅਦਾਕਾਰ ਵੀ ਸੀ। ਗਾਇਕੀ ਦੇ ਖੇਤਰ ‘ਚ ‘ਰਾਜ ਬਰਾੜ’ ਦੇ ਨਾਮ ਨਾਲ ਮਸ਼ਹੂਰ ਹੋਏ ਰਾਜ ਨੂੰ ਗੀਤਕਾਰੀ ‘ਚ ‘ਰਾਜ ਮੱਲਕੇ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਹ ਆਪਣੀ ਮਾਂ ਦਾ ਲਾਡਲਾ ‘ਰਾਜਾ’ ਸੀ।
- - - - - - - - - Advertisement - - - - - - - - -