✕
  • ਹੋਮ

ਕਸੂਤਾ ਫਸਿਆ ਪਿਸਟੋਰੀਅਸ

ਏਬੀਪੀ ਸਾਂਝਾ   |  06 Jul 2016 03:27 PM (IST)
1

2

3

ਬਲੇਡ ਰਨਰ ਦੇ ਨਾਮ ਨਾਲ ਮਸ਼ਹੂਰ ਪਿਸਟੋਰੀਅਸ ਪਹਿਲਾ ਅਪਾਹਿਜ ਅਥਲੀਟ ਸੀ ਜਿਸਨੇ 2012 ਦੇ ਲੰਡਨ ਓਲੰਪਿਕਸ 'ਚ ਹਿੱਸਾ ਲਿਆ।

4

ਦੱਖਣੀ ਅਫਰੀਕਾ ਦੇ ਪੈਰਾਓਲੰਪਿਕ ਗੋਲਡ ਮੈਡਲਿਸਟ ਔਸਕਰ ਪਿਸਟੋਰੀਅਸ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

5

ਬੁਧਵਾਰ ਦੇ ਦਿਨ ਪਿਸਟੋਰੀਅਸ ਨੂੰ ਇਹ ਸਜ਼ਾ ਸੁਣਾਈ ਗਈ। ਸਾਲ 2013 'ਚ ਆਪਣੀ ਗਰਲਫਰੈਂਡ ਰੀਵਾ ਸਟੀਨਕੈਂਪ ਦੇ ਕਤਲ ਦੇ ਇਲਜ਼ਾਮ 'ਚ ਪਿਸਟੋਰੀਅਸ ਨੂੰ ਸਜ਼ਾ ਹੋਇਆ ਹੈ।

6

ਸਜ਼ਾ ਸੁਣਾਉਣ ਦੇ ਠੀਕ ਬਾਅਦ ਪਿਸਟੋਰੀਅਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ 'ਚ ਸਰਕਾਰੀ ਵਕੀਲ ਨੇ ਘੱਟੋ-ਘੱਟ 15 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ ਜੋ ਕਿ ਕਿਸੇ ਵੀ ਕਤਲ ਦੇ ਆਰੋਪੀ ਲਈ ਤੈਅ ਕੀਤੀ ਗਈ ਹੈ।

7

ਹਾਈ ਕੋਰਟ ਦੀ ਜੱਜ ਥੋਕੋਜ਼ਿਲੇ ਮਾਸਿਪਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਬਲਿਕ ਓਪੀਨੀਅਨ ਕੁਝ ਵੀ ਹੋਵੇ ਪਰ ਉਸਦਾ ਕੋਰਟ ਦੇ ਫੈਸਲੇ 'ਤੇ ਕੋਈ ਅਸਰ ਨਹੀਂ ਹੋਵੇਗਾ। ਪਿਸਟੋਰੀਅਸ ਨੂੰ ਬੀਤੇ ਸਾਲ ਅਕਤੂਬਰ 'ਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ।

8

ਜਦ ਪਿਸਟੋਰੀਅਸ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਮੌਕੇ ਉਸਦੀ ਭੈਣ ਐਮੀ ਵੀ ਕੋਰਟ 'ਚ ਮੌਜੂਦ ਸੀ।

9

ਰਿਹਾ ਹੋਣ ਤੋਂ ਪਹਿਲਾਂ ਪਿਸਟੋਰੀਅਸ ਨੇ ਸਟੀਨਕੈਂਪ ਦੀ ਮੌਤ ਦੇ ਮਾਮਲੇ 'ਚ 1 ਸਾਲ ਦੀ ਕੈਦ ਕੱਟੀ ਸੀ। ਹਾਲਾਂਕਿ ਇਸ ਮਾਮਲੇ 'ਚ ਫਿਰ ਤੋਂ ਕੋਰਟ ਨੇ ਦਖਲ ਦਿੰਦਿਆਂ ਇਸ ਸਜ਼ਾ ਨੂੰ ਵਧਾਉਣ ਦੀ ਮੰਗ ਕੀਤੀ ਸੀ। ਪਰ ਨਾਲ ਹੀ ਇਹ ਵਿਚਾਰ ਵੀ ਪੇਸ਼ ਕੀਤਾ ਗਿਆ ਸੀ ਕਿ ਜੇਲ੍ਹ 'ਚ ਸਮਾਂ ਗੁਜ਼ਾਰਨ ਕਰਕੇ ਅਤੇ ਅਪਾਹਿਜ ਹੋਣ ਕਾਰਨ ਉਸ ਨਾਲ ਨਰਮੀ ਬਰਤੀ ਜਾ ਸਕਦੀ ਹੈ।

10

ਪਿਸਟੋਰੀਅਸ ਨੇ ਆਪਣੀ ਗਰਲਫਰੈਂਡ ਰੀਵਾ ਸਟੀਨਕੈਂਪ 'ਤੇ ਵੈਲਨਟਾਈਨਸ ਡੇਅ 'ਤੇ ਸਾਲ 2013 'ਚ ਗੋਲੀ ਚਲਾ ਦਿੱਤੀ ਸੀ। ਇਸ ਮਾਮਲੇ 'ਚ ਪਿਸਟੋਰੀਅਸ ਨੇ ਕਿਹਾ ਸੀ ਕਿ ਉਸਨੇ ਗਲਤੀ ਤੋਂ ਗੋਲੀ ਚਲਾਈ ਸੀ ਕਿਉਂਕਿ ਉਸਨੂੰ ਲੱਗਾ ਕਿ ਉਸਦੇ ਘਰ ਚੋਰ ਆ ਗਿਆ ਹੈ।

11

ਪਿਸਟੋਰੀਅਸ ਨੇ ਕਿਹਾ ਸੀ ਕਿ ਉਸਨੂੰ ਪਤਾ ਹੀ ਨਹੀਂ ਸੀ ਕਿ ਉਹ ਆਪਣੀ ਗਰਲਫਰੈਂਡ 'ਤੇ ਗੋਲੀ ਚਲਾ ਰਿਹਾ ਹੈ।

12

ਰੀਵਾ ਸਟੀਨਕੈਂਪ ਦੇ ਘਰਵਾਲੇ ਵੀ ਕੋਰਟ 'ਚ ਹੀ ਸਨ। ਐਮੀ ਰੋਂਦੇ ਹੋਏ ਕੋਰਟ ਚੋਂ ਬਾਹਰ ਨਿਕਲੀ ਜਦਕਿ ਰੀਵਾ ਦੇ ਘਰਵਾਲੇ ਖਾਮੋਸ਼ ਬੈਠੇ ਰਹੇ।

  • ਹੋਮ
  • ਖੇਡਾਂ
  • ਕਸੂਤਾ ਫਸਿਆ ਪਿਸਟੋਰੀਅਸ
About us | Advertisement| Privacy policy
© Copyright@2026.ABP Network Private Limited. All rights reserved.