ਆਸਟ੍ਰੇਲੀਆ ਤੋਂ ਸੀਰੀਜ਼ ਖੋਹਣਗੇ ਇਹ ਭਾਰਤੀ ਸ਼ੇਰ
ਆਸਟ੍ਰੇਲੀਆ ਵਿਰੁੱਧ ਆਖ਼ਰੀ ਦੋ ਇੱਕ ਦਿਨਾਂ ਮੈਟਾਂ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਕੇ. ਐਲ. ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਧਵ, ਅਜਿੰਕਏ ਰਹਾਣੇ, ਮਹੇਂਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ, ਯਜੁਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੁਹੰਮਦ ਸ਼ਮੀ ਤੇ ਅਕਸ਼ਰ ਪਟੇਲ।
ਭਾਰਤੀ ਟੀਮ ਦਾ ਚੌਥਾ ਮੁਕਾਬਲਾ, 28 ਸਤੰਬਰ ਨੂੰ ਬੈਂਗਲੌਰ ਵਿੱਚ ਖੇਡਿਆ ਜਾਵੇਗਾ। ਜਦਕਿ ਇੱਕ ਅਕਤੂਬਰ ਨੂੰ 5ਵਾਂ ਮੁਕਾਬਲੇ ਦੌਰਾਨ ਦੋਵੇਂ ਟੀਮਾਂ ਨਾਗਪੁਰ ਵਿੱਚ ਭਿੜਨਗੀਆਂ।
ਜਦਕਿ 3 'ਚੋਂ ਦੋ ਮੁਕਾਬਲਿਆਂ ਵਿੱਚ ਅਰਧ ਸੈਂਕੜਾ ਜਮਾ ਕੇ ਬਿਹਤਰੀਨ ਫਾਰਮ ਵਿੱਚ ਰਹਿਣ ਵਾਲੇ ਅਜਿੰਕਏ ਰਹਾਣੇ ਟੀਮ ਦਾ ਹਿੱਸਾ ਬਣੇ ਰਹਿਣਗੇ।
ਪਰਿਵਾਰਕ ਕਾਰਨਾਂ ਕਰ ਕੇ ਪਹਿਲੇ ਤਿੰਨ ਮੈਚਾਂ ਤੋਂ ਬਾਹਰ ਰਹੇ ਸ਼ਿਖਰ ਧਵਨ ਆਖਰੀ ਦੋਵੇਂ ਮੁਕਾਬਲਿਆਂ ਦਾ ਹਿੱਸਾ ਵੀ ਨਹੀਂ ਬਣਨਗੇ।
ਰਵਿੰਦਰ ਜਡੇਜਾ ਦੇ ਨਾਲ ਹੀ ਆਰ. ਅਸ਼ਵਿਨ ਨੂੰ ਵੀ ਆਰਾਮ ਦੇਣ ਦੀ ਗੱਲ ਕਹਿ ਕੇ ਆਸਟ੍ਰੇਲੀਆ ਖ਼ਿਲਾਫ਼ ਲੜੀ ਤੋਂ ਬਾਹਰ ਰੱਖਿਆ ਗਿਆ ਹੈ।
ਚੇਨਈ ਵਿੱਚ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅਕਸ਼ਰ ਪਟੇਲ ਦੇ ਸੱਟ ਵੱਜ ਗਈ ਸੀ। ਇਸ ਤੋਂ ਬਾਅਦ ਉਸ ਦੀ ਥਾਂ 'ਤੇ ਜਡੇਜਾ ਨੂੰ ਮੌਕਾ ਦਿੱਤਾ ਗਿਆ ਸੀ ਪਰ ਉਸ ਨੂੰ ਇੱਕ ਵੀ ਮੈਚ ਵਿੱਚ ਖਿਡਾਇਆ ਨਹੀਂ ਗਿਆ।
ਇਸ ਤੋਂ ਬਾਅਦ ਆਸਟ੍ਰੇਲੀਆ ਵਿਰੁੱਧ ਆਖ਼ਰੀ ਦੋ ਇੱਕ ਦਿਨਾਂ ਲਈ ਬੀ.ਸੀ.ਸੀ.ਸੀ.ਆਈ. ਦੇ ਚੋਣਕਾਰਾਂ ਨੇ ਰਹਿੰਦਰ ਜਡੇਜਾ ਨੂੰ ਬਾਹਰ ਕਰਦਿਆਂ ਖੱਬੇ ਹੱਥ ਦੇ ਫਿਰਕੀ ਗੇਂਦਬਾਜ਼ ਅਕਸ਼ਰ ਪਟੇਲ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ ਹੈ।
ਭਾਰਤ-ਆਸਟ੍ਰੇਲੀਆ ਇੱਕ ਦਿਨਾ ਲੜੀ ਦੇ ਪਹਿਲੇ ਤਿੰਨ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਟੀਮ ਇੰਡੀਆ ਨੇ ਸੀਰੀਜ਼ ਆਪਣੇ ਨਾਂ ਕਰ ਲਈ ਹੈ। ਬੀਤੀ ਰਾਤ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਜਿੱਤ ਦੇ ਨਾਲ ਹੀ ਟੀਮ ਇੰਡੀਆ ਲੜੀ 'ਤੇ ਕਾਬਜ਼ ਹੋ ਗਈ ਹੈ।