✕
  • ਹੋਮ

ਸਿਰਫ ਇੱਕ ਜਿੱਤ ਨਾਲ ਭਾਰਤ ਨੇ ਬਣਾਏ 7 ਨਵੇਂ ਰਿਕਾਰਡ!

ਏਬੀਪੀ ਸਾਂਝਾ   |  25 Sep 2017 05:11 PM (IST)
1

7. ਇਰੋਨ ਫਿੰਚ ਨੇ ਇੰਦੌਰ ਦੇ ਮੈਦਾਨ 'ਤੇ 124 ਦੌੜਾਂ ਦੀ ਪਾਰੀ ਖੇਡੀ, ਜੋ ਇਸ ਮੈਦਾਨ 'ਤੇ ਉਸ ਦਾ ਸਭ ਤੋਂ ਵੱਡਾ ਸਕੋਰ ਹੈ। ਜਦਕਿ ਭਾਰਤ ਵਿਰੁੱਧ ਇਹ ਦੂਜੀ ਵਾਰ ਹੋਇਆ ਹੈ ਕਿ ਇੱਕ ਖਿਡਾਰੀ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹੋਣ ਪਰ ਫਿਰ ਵੀ ਟੀਮ ਹਾਰ ਗਈ ਹੋਵੇ।

2

6. ਰੋਹਿਤ ਸ਼ਰਮਾ ਤੇ ਅਜਿੰਕਿਆ ਰਹਾਣੇ ਨੇ ਕੱਲ੍ਹ ਰਾਤ 139 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਦੇ ਲਈ ਇੱਕ ਦਿਨਾ ਮੈਚ ਵਿੱਚ 2014 ਤੋਂ ਬਾਅਦ ਇਹ ਸਭ ਤੋਂ ਲੰਮੀ ਸਲਾਮੀ ਸਾਂਝੇਦਾਰੀ ਹੈ। ਭਾਰਤੀ ਟੀਮ ਨੂੰ ਆਪਣੀ ਧਰਤੀ 'ਤੇ 20 ਇੱਕ ਦਿਨਾਂ ਮੈਚਾਂ ਤੋਂ ਬਾਅਦ ਇਹ ਕਾਮਯਾਬੀ ਮਿਲੀ ਹੈ।

3

5. ਇਸ ਮੈਚ ਵਿੱਚ ਰੋਹਿਤ ਸ਼ਰਮਾ ਨੇ ਸ਼ਾਨਦਾਰ 71 ਦੌੜਾਂ ਦੀ ਪਾਰੀ ਖੇਡੀ ਤੇ ਇਸ ਤਰ੍ਹਾਂ ਉਨ੍ਹਾਂ ਆਸਟ੍ਰੇਲੀਆ ਵਿਰੁੱਧ 1403 ਦੌੜਾਂ ਬਣਾ ਲਈਆਂ ਹਨ, ਸਚਿਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਕੋਰ ਹੈ। ਸਚਿਨ ਨੇ ਆਸਟ੍ਰੇਲੀਆ ਖਿਲਾਫ਼ 3077 ਦੌੜਾਂ ਬਣਾਈਆਂ ਹੋਈਆਂ ਹਨ, ਪਰ ਰੋਹਿਤ ਦੀ ਔਸਤ 63.77 ਹੈ, ਜੋ ਸਭ ਤੋਂ ਜ਼ਿਆਦਾ ਹੈ।

4

4. ਇੰਦੌਰ ਦੇ ਮੈਦਾਨ ਵਿੱਚ ਭਾਰਤ ਨੇ ਹੁਣ ਤਰ ਖੇਡੇ ਸਾਰੇ 5 ਮੈਚ ਜਿੱਤੇ ਹਨ।

5

3. ਇੰਦੌਰ ਵਿੱਚ ਭਾਰਤ ਦੀ ਜਿੱਤ ਇਸ ਲਈ ਵੀ ਵੱਡੀ ਹੈ ਕਿਉਂਕਿ ਇਹ ਭਾਰਤ ਦੀ ਲਗਾਤਾਰ ਨੌਵੀਂ ਜਿੱਤ ਹੈ। ਇੱਕ ਦਿਨਾ ਕ੍ਰਿਕਟ ਵਿੱਚ ਲਗਾਤਾਰ ਜਿੱਤਣ ਦਾ ਇਹ ਆਪਣੇ ਆਪ ਵਿੱਚ ਹੀ ਇੱਕ ਵੱਡਾ ਰਿਕਾਰਡ ਹੈ। ਇਸ ਤੋਂ ਪਹਿਲਾਂ ਭਾਰਤ ਨੇ 2006 ਤੇ 2008-09 ਵਿੱਚ ਵੀ ਇਸੇ ਤਰ੍ਹਾਂ ਜਿੱਤਾਂ ਦਰਜ ਕੀਤੀਆਂ ਸਨ।

6

2. ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਮਾਤ ਦੇ ਕੇ ਭਾਰਤ ਨੇ ਪੰਜ ਮੈਚਾਂ ਦੀ ਲੜੀ 'ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਆਸਟ੍ਰੇਲੀਆ ਨੂੰ ਲਗਾਤਾਰ ਤੀਜੀ ਵਾਰ ਹਰਾਇਆ ਹੈ।

7

1. ਇਸ ਜਿੱਤ ਨਾਲ ਭਾਰਤੀ ਟੀਮ ਆਈ.ਸੀ.ਸੀ. ਇੱਕ ਦਿਨਾ ਰੈਂਕਿੰਗ ਵਿੱਚ ਨੰਬਰ ਵਨ ਬਣ ਗਈ ਹੈ।

8

ਆਓ ਦੱਸਦੇ ਹਾਂ ਇਸ ਮੈਚ ਵਿੱਚ ਬਣੇ ਦਿਲ ਖ਼ੁਸ਼ ਕਰਨ ਵਾਲੇ ਰਿਕਾਰਡ:

9

ਇਸ ਸ਼ਾਨਦਾਰ ਪ੍ਰਦਰਸ਼ਨ ਦਰਮਿਆਨ ਰਿਕਾਰਡਾਂ ਦੀ ਵੀ ਝੜੀ ਲੱਗ ਗਈ।

10

ਇਸ ਸੁਪਰ ਐਨਕਾਊਂਟਰ ਵਿੱਚ ਹਾਰਦਿਕ ਪਾਂਡਿਆ ਨੇ ਬਿਹਤਰ ਪਾਰੀ ਖੇਡਦਿਆਂ ਭਾਰਤੀ ਟੀਮ ਨੂੰ ਜਿੱਤ ਤਕ ਪਹੁੰਚਾਇਆ ਦਿੱਤਾ।

11

ਆਸਟ੍ਰੇਲੀਆ ਦੇ 294 ਦੌੜਾਂ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਸਾਨਦਾਰ ਪ੍ਰਦਰਸ਼ਨ ਕੀਤਾ ਤੇ ਚੋਟੀ ਦੀ ਇਸ ਟੀਮ ਨੂੰ ਹਰਾਉਣ ਦੀ ਹੈਟ੍ਰਿਕ ਬਣਾ ਦਿੱਤੀ। ਇੱਕ ਦਿਨਾਂ ਕ੍ਰਿਕਟ ਵਿੱਚ ਇਹ ਪਹਿਲਾ ਮੌਕਾ ਹੈ ਕਿ ਭਾਰਤ ਨੇ ਆਸਟ੍ਰੇਲੀਆ ਨੂੰ ਲਗਾਤਾਰ ਤਿੰਨ ਵਾਰ ਮਾਤ ਦਿੱਤੀ ਹੋਵੇ।

  • ਹੋਮ
  • ਖੇਡਾਂ
  • ਸਿਰਫ ਇੱਕ ਜਿੱਤ ਨਾਲ ਭਾਰਤ ਨੇ ਬਣਾਏ 7 ਨਵੇਂ ਰਿਕਾਰਡ!
About us | Advertisement| Privacy policy
© Copyright@2026.ABP Network Private Limited. All rights reserved.