✕
  • ਹੋਮ

ਰਾਖੀ ਸਾਵੰਤ ਦਾ ਬਲਾਤਕਾਰੀ ਬਾਬੇ ਦੇ ਕਮਰੇ ਬਾਰੇ ਖੁਲਾਸਾ...

ਏਬੀਪੀ ਸਾਂਝਾ   |  25 Sep 2017 10:09 AM (IST)
1

ਫਿਰ ਉਸ ਨੇ ਸੋਚਿਆ ਕਿ ਆਖਿਰ ਰਾਮ ਰਹੀਮ ਨੂੰ ਵਿਆਗਰਾ ਦੀ ਕੀ ਲੋੜ ਸੀ, ਪਰ ਜਦੋਂ ਇਕ ਵਾਰ ਉਹ ਬਾਬੇ ਦੀ ਰਹੱਸਮਾਈ ਗੁਫਾ ਵਿੱਚ ਗਈ ਤਾਂ ਉਥੇ ਦਾ ਨਜਾਰਾ ਦੇਖ ਹੈਰਾਨ ਰਹਿ ਗਈ ਸੀ ਕਿ ਇਕ ਬਾਬੇ ਲਈ ਆਖਿਰਕਾਰ ਇੰਨੀਆਂ ਸਹੂਲਤਾਂ ਕਿਉਂ ਹਨ?

2

ਜਦੋਂ ਮੈਂ ਕਮਰੇ ਵਿੱਚ ਪਹੁੰਚੀ ਤਾਂ ਮੈਂ ਉਥੇ ਵਿਆਗਰਾ ਦੀਆਂ ਗੋਲੀਆਂ ਕਾਫੀ ਮਾਤਰਾ ਵਿੱਚ ਦੇਖੀਆਂ। ਉਸ ਨੇ ਦੱਸਿਆ ਕਿ ਇਕ ਵਾਰ ਉਸ ਨੇ ਇਕ ਹੋਟਲ ਵਿੱਚ ਸੈਕਟਰੀ ਸੀ ਪੀ ਅਰੋੜਾ ਨੂੰ ਮਿਲਣ ਲਈ ਵੀ ਸੱਦਿਆ ਸੀ। ਜਦੋਂ ਉਹ ਉਥੇ ਪਹੁੰਚੀ ਤਾਂ ਉਸ ਨੇ ਵੀ ਬਾਬੇ ਦੇ ਕਮਰੇ ਵਿੱਚ ਵਿਆਗਰਾ ਗੋਲੀਆਂ ਦੇਖੀਆਂ।

3

ਵਰਨਣ ਯੋਗ ਹੈ ਕਿ ਰਾਮ ਰਹੀਮ ਅਤੇ ਹਨੀਪ੍ਰੀਤ ਕੌਰ ਬਾਰੇ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਦਿੱਲੀ ਵਿੱਚ ਚੱਲ ਰਹੀ ਹੈ। ਹਾਲ ਹੀ ਵਿੱਚ ਫਿਲਮ ਦਾ ਇਕ ਆਈਟਮ ਗੀਤ ਰਿਲੀਜ਼ ਸ਼ੂਟ ਕੀਤਾ ਗਿਆ ਹੈ। ਫਿਲਮ ਨੂੰ ਰਾਖੀ ਸਾਵੰਤ ਦਾ ਭਰਾ ਰਾਕੇਸ਼ ਸਾਵੰਤ ਬਣਾ ਰਿਹਾ ਹੈ।

4

ਰਾਖੀ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਮ ਰਹੀਮ ਬਾਰੇ ਕਈ ਸਾਲਾਂ ਪਹਿਲਾਂ ਤੋਂ ਜਾਣਦੀ ਸੀ। ਉਸ ਨੇ ਕਿਹਾ ਇਸ ਲਈ ਮੈਂ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਅਫੇਅਰ ਬਾਰੇ ਦੱਸਣ ਵਿੱਚ ਪਰਫੈਰਕਟ ਹਾਂ। ਉਸ ਦੇ ਮੁਤਾਬਕ ਰਾਮ ਰਹੀਮ ਅਤੇ ਹਨੀਪ੍ਰੀਤ ਵਿੱਚ ਜੋ ਰਿਸ਼ਤਾ ਦੁਨੀਆ ਨੂੰ ਦੱਸਿਆ ਗਿਆ, ਮੈਂ ਵੀ ਉਸ ਨੂੰ ਉਸੇ ਤਰ੍ਹਾਂ ਮੰਨਦੀ ਸੀ। ਇਕ ਵਾਰ ਰਾਮ ਰਹੀਮ ਨੇ ਮੈਨੂੰ ਮਿਲਣ ਲਈ ਇਕ ਹੋਟਲ ਵਿੱਚ ਬੁਲਾਇਆ ਸੀ।

5

ਮੁੰਬਈ- ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਦੀ ਜ਼ਿੰਦਗੀ ਉੱਤੇ ਫਿਲਮ ਬਣ ਰਹੀ ਹੈ, ਜਿਸ ਦਾ ਨਾਂ ‘ਅਬ ਇਨਸਾਫ ਹੋਗਾ’ ਹੈ। ਫਿਲਮ ਵਿੱਚ ਹਨੀਪ੍ਰੀਤ ਦੀ ਭੂਮਿਕਾ ਰਾਖੀ ਸਾਵੰਤ ਨਿਭਾਵੇਗੀ।

  • ਹੋਮ
  • ਬਾਲੀਵੁੱਡ
  • ਰਾਖੀ ਸਾਵੰਤ ਦਾ ਬਲਾਤਕਾਰੀ ਬਾਬੇ ਦੇ ਕਮਰੇ ਬਾਰੇ ਖੁਲਾਸਾ...
About us | Advertisement| Privacy policy
© Copyright@2026.ABP Network Private Limited. All rights reserved.