ਪੁੱਤ ਰਣਬੀਰ ਦੀਆਂ ਮਾਹਿਰਾ ਨਾਲ ਵਾਇਰਲ ਤਸਵੀਰਾਂ ਬਾਰੇ ਕੀ ਬੋਲੇ ਰਿਸ਼ੀ ਕਪੂਰ
ਰਣਬੀਰ ਤੇ ਮਾਹਿਰਾ ਦੇ ਡੇਟ 'ਤੇ ਹੋਣ ਵਾਲੇ ਸਵਾਲ ਦੇ ਜਵਾਬ 'ਚ ਰਿਸ਼ੀ ਕਪੂਰ ਨੇ ਕਿਹਾ ਕਿ ਹੋ ਸਕਦਾ ਹੈ ਉਸ ਦਾ ਮੁੰਡਾ ਸਿਰਫ ਅਦਾਕਾਰਾ ਨੂੰ ਮਿਲਣ ਬਾਹਰ ਤਕ ਗਿਆ ਹੋਵੇ ਜਾਂ ਫਿਰ ਕਿਸੇ ਅਜਿਹੀ ਥਾਂ ਤੋਂ ਸਿਗਰਟਨੋਸ਼ੀ ਕਰਨ ਲਈ ਬਾਹਰ ਆਏ ਹੋਣ ਜਿੱਥੇ ਅਜਿਹਾ ਕਰਨ ਦੀ ਮਨਾਹੀ ਹੈ।
ਰਿਸ਼ੀ ਨੇ ਅੱਗੇ ਕਿਹਾ ਮੈਂ ਇਨ੍ਹਾਂ ਤਸਵੀਰਾਂ ਨੂੰ ਵੇਖਿਆ ਹੈ ਤੇ ਮੇਰਾ ਇਸ ਨਾਲ ਕੋਈ ਲੈਣ-ਦੇਣ ਨਹੀਂ। ਉਨ੍ਹਾਂ ਇਨ੍ਹਾਂ ਤਸਵੀਰਾਂ ਬਾਰੇ ਸਵਾਲ ਕਰਨ ਵਾਲੇ ਲੋਕਾਂ ਤੋਂ ਰਹਿਣ ਲਈ ਵੀ ਕਿਹਾ।
ਰਿਸ਼ੀ ਕਪੂਰ ਨੇ ਕਿਹਾ ਕਿ ਰਣਬੀਰ ਨੌਜਵਾਨ ਹੈ, ਅਣਵਿਆਹਿਆ ਹੈ ਤਾਂ ਉਹ ਆਪਣੀ ਪਸੰਦ ਮੁਤਾਬਕ ਕਿਸੇ ਨੂੰ ਵੀ ਮਿਲ ਸਕਦਾ ਹੈ ਤੇ ਲੋਕਾਂ ਦਾ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਠੀਕ ਨਹੀਂ।
ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਦੀਆਂ ਇਹ ਤਸਵੀਰਾਂ ਜਦੋਂ ਸਾਹਮਣੇ ਆਈਆਂ ਤਾਂ ਹਰ ਪਾਸੇ ਰੌਲਾ ਪੈ ਗਿਆ। ਹੁਣ ਇਨ੍ਹਾਂ ਤਸਵੀਰਾਂ ਬਾਰੇ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਨੇ ਕੀ ਕਿਹਾ ਹੈ, ਇਹ ਅਸੀਂ ਤੁਹਾਨੂੰ ਦੱਸ ਰਹੇ ਹਾਂ।
ਦਿਲਚਸਪ ਗੱਲ ਇਹ ਹੈ ਕਿ ਇਹ ਤਸਵੀਰਾਂ ਉਸ ਦਿਨ ਦੀਆਂ ਹਨ ਜਦੋਂ ਰਣਬੀਰ ਨੂੰ ਮੀਡੀਆ ਨੇ ਕਿਹਾ ਸੀ ਕਿ ਉਹ ਸਿੰਗਲ ਹੈ ਤੇ ਕਿਸੇ ਨੂੰ ਡੇਟ ਨਹੀਂ ਕਰ ਰਿਹਾ ਹੈ।
ਇਸ ਪ੍ਰੋਗਰਾਮ ਵਿੱਚ ਦੋਵਾਂ ਨੇ ਇੱਕ-ਦੂਜੇ ਦੀ ਰੱਜ ਕੇ ਸ਼ਲਾਘਾ ਕੀਤੀ ਸੀ।
ਦੁਬਈ ਦੇ ਇਸ ਸਮਾਗਮ ਤੋਂ ਬਾਅਦ ਇਨ੍ਹਾਂ ਸਿਤਾਰਿਆਂ ਦਾ ਇੱਕ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋਈ ਸੀ।
ਦੋਵਾਂ ਦੀ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਇਸ ਸਾਲ ਮਾਰਚ ਵਿੱਚ Global Teacher Prize ਸਮਾਗਮ ਵਿੱਚ ਸ਼ਾਮਲ ਹੋਣ ਲਈ ਦੋਵੇਂ ਸਿਤਾਰੇ ਦੁਬਈ ਪਹੁੰਚੇ ਸਨ।
ਇਨ੍ਹਾਂ ਤਸਵੀਰਾਂ ਵਿੱਚ ਮਾਹਿਰਾ ਖ਼ਾਨ ਦਾ ਬਹੁਤ ਹੀ ਬੋਲਡ ਅੰਦਾਜ਼ ਵੇਖਣ ਨੂੰ ਮਿਲਿਆ।
ਜਦੋਂ ਦੋਵੇਂ ਹੋਟਲ ਤੋਂ ਇਕੱਠੇ ਨਿਕਲ ਰਹੇ ਸਨ ਤਾਂ ਕੈਮਰੇ ਨੇ ਕੈਦ ਕਰ ਲਿਆ।
ਉਨ੍ਹੀਂ ਦਿਨੀਂ ਮਾਹਿਰਾ ਖ਼ਾਨ ਦੁਬਈ ਵਿੱਚ ਸੀ ਤੇ ਰਣਬੀਰ ਉਸ ਦੇ ਹੋਟਲ ਵਿੱਚ ਉਸ ਨੂੰ ਮਿਲਣ ਆਇਆ ਸੀ।
ਦੱਸ ਦਈਏ ਕਿ ਇਹ ਤਸਵੀਰ ਉਸ ਵੇਲੇ ਦੀਆਂ ਹਨ ਜਦੋਂ ਬੀਤੇ ਮਹੀਨੇ ਰਣਬੀਰ ਸੰਜੇ ਦੱਤ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਸੀ।