ਧੀ ਨਿਸ਼ਾ ਕੌਰ ਲਈ ਕੀ-ਕੀ ਸੁਫ਼ਨੇ ਵੇਖ ਰਹੀ ਹੈ ਸੰਨੀ ਲਿਓਨੀ
ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਸੰਨੀ ਨੇ ਕਿਹਾ ਕਿ ਉਹ ਕੁਝ ਅਜਿਹਾ ਕੰਮ ਕਰ ਰਹੀ ਹੈ ਜਿਸ ਨੂੰ ਵਕਤ ਤੋਂ ਪਹਿਲਾਂ ਜਨਤਕ ਨਹੀਂ ਕੀਤਾ ਜਾ ਸਕਦਾ। ਸੰਨੀ ਨੇ ਦੱਸਿਆ ਕਿ ਉਹ ਆਪਣੇ ਕੌਸਮੈਟਿਕ ਬ੍ਰੈਂਡ 'ਸਟਾਰਸਟ੍ਰੱਕ' ਦੀ ਸ਼ੁਰੂਆਤ ਕਰਨ ਵਾਲੀ ਹੈ ਅਤੇ ਬੇਹੱਦ ਉਤਸ਼ਾਹਿਤ ਹੈ।
ਉਸ ਨੇ ਅੱਗੇ ਕਿਹਾ ਕਿ ਉਹ ਹਰ ਕਦਮ ਸੋਚ ਸਮਝ ਕੇ ਨਹੀਂ ਚੁੱਕਦੀ, ਉਹ ਸੋਚਦੀ ਹੈ ਕਿ ਹਮੇਸ਼ਾ ਅੱਗੇ ਵਧਦੇ ਰਹੋ ਤੇ ਖ਼ਤਰਿਆਂ ਦਾ ਸਾਮ੍ਹਣਾ ਕਰਦੇ ਰਹੋ।
ਆਪਣਾ ਪ੍ਰੋਡਕਸ਼ਨ ਹਾਊਸ ਸੰਭਾਲਨ ਵਾਲੀ ਫ਼ਿਲਮ ਸਟਾਰ ਸੰਨੀ ਨੇ ਕਿਹਾ ਕਿ ਉਹ ਆਪਣਾ ਵਪਾਰ 18 ਸਾਲਾਂ ਦੀ ਉਮਰ ਤੋਂ ਸੰਭਾਲ ਰਹੀ ਹੈ ਅਤੇ ਉਹ ਆਪਣੇ ਕੰਮ ਨੂੰ ਬਹੁਤ ਪਿਆਰ ਕਰਦੀ ਹੈ।
ਕਈ ਫ਼ਿਲਮਾਂ ਵਿੱਚ ਆਈਟਮ ਨੰਬਰ ਕਰਨ ਨਾਲ ਮਸ਼ਹੂਰ ਹੋਈ ਇਸ ਅਦਾਕਾਰਾ ਨੇ ਕਿਹਾ ਕਿ ਉਹ ਨਹੀਂ ਮੰਨਦੀ ਕਿ ਕੋਈ ਚੀਜ਼ ਲੰਮਾ ਸਮਾਂ ਟਿਕ ਸਕਦੀ ਹੈ, ਇਸ ਲਈ ਉਹ ਜਿੱਥੇ ਰਹਿੰਦੀ ਹੈ, ਹਮੇਸ਼ਾ ਖ਼ੁਸ਼ ਰਹਿੰਦੀ ਹੈ।
ਸੰਨੀ ਨੇ ਕਿਹਾ ਕਿ ਮਾਂ ਬਣਨ ਵਾਲਾ ਅਨੁਭਵ ਸਭ ਤੋਂ ਉੱਤਮ ਹੈ ਅਤੇ ਉਹ ਬੇਤਾਬ ਹੈ ਕਿ ਨਿਸ਼ਾ ਨੂੰ ਦੁਨੀਆਂ ਦੀ ਹਰ ਚੀਜ਼ ਸਿਖਾਵੇ।
ਜੁਲਾਈ ਵਿੱਚ ਸੰਨੀ ਦੇ ਇੱਕ ਬੱਚਾ ਗੋਦ ਲੈਣ ਦੀਆਂ ਖ਼ਬਰਾਂ ਆਈਆਂ ਸਨ ਤੇ ਇਸ ਪ੍ਰਕਿਰਿਆ ਨੂੰ 2 ਮਹੀਨੇ ਦਾ ਸਮਾਂ ਲੱਗ ਗਿਆ ਹੈ।
ਉਸ ਨੇ ਦੱਸਿਆ ਕਿ ਨਿਸ਼ਾ ਹੁਣ ਵੱਡੀ ਹੋ ਚੁੱਕੀ ਹੈ ਤੇ ਆਪਣੇ ਮਾਪਿਆਂ ਨਾਲ ਹਰ ਥਾਂ ਘੁੰਮ ਫਿਰ ਸਕਦੀ ਹੈ। ਉਸ ਨੇ ਖ਼ੁਦ ਨੂੰ ਭਾਗਾਂ ਵਾਲੀ ਵੀ ਦੱਸਿਆ।
ਸੰਨੀ ਨੇ ਦੱਸਿਆ ਕਿ ਹੁਣ ਉਸ ਦੀ ਪੂਰੀ ਜ਼ਿੰਦਗੀ ਚੰਗਿਆਈਆਂ ਲਈ ਬਦਲ ਗਈ ਹੈ।
ਸੰਨੀ ਨੇ ਆਪਣੀ ਗੋਦ ਲਈ ਧੀ ਦਾ ਨਾਂ ਨਿਸਾ ਕੌਰ ਵੈਬਰ ਰੱਖਿਆ ਹੈ। ਸੰਨੀ ਦਾ ਅਸਲ ਨਾਂ ਕਰਨਜੀਤ ਕੌਰ ਵੋਹਰਾ ਹੈ।
ਆਪਣੇ ਪਤੀ ਡੇਨੀਅਲ ਵੈਬਰ ਨਾਲ ਲਾਤੂਰ ਦੀ ਇੱਕ ਬੱਚੀ ਨੂੰ ਗੋਦ ਲੈਣ ਵਾਲੀ ਅਦਾਕਾਰਾ ਸੰਨੀ ਲਿਓਨ ਨੇ ਕਿਹਾ ਕਿ ਉਹ ਆਪਣੀ ਧੀ ਨਾਲ ਜ਼ਿੰਦਗੀ ਦਾ ਹਰ ਪਲ ਮਜ਼ਾ ਲੈ ਰਹੀ ਹੈ। ਉਹ ਕਾਹਲੀ ਹੈ ਕਿ ਉਸ ਨੂੰ ਦੁਨੀਆਂ ਦੀ ਹਰ ਚੀਜ਼ ਵਿਖਾਵੇ ਤੇ ਸਿਖਾਵੇ।