Big Boss 11: ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣ ਰਹੇ ਇਹ ਮਸ਼ਹੂਰ ਸਿਤਾਰੇ
ਦੱਸ ਦੇਈਏ ਕਿ ਬਿੱਗ ਬੌਸ ਸੀਜ਼ਨ 11 ਦੀ ਸ਼ੁਰੂਆਤ ਅਕਤੂਬਰ ਮਹੀਨੇ ਦੇ ਪਹਿਲੇ ਦਿਨ ਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ੋਅ ਵਿੱਚ ਸਿਤਾਰਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹਿੱਸਾ ਬਣਾਇਆ ਜਾਵੇਗਾ।
ਹਾਲ ਹੀ ਵਿੱਚ ਵਿਆਹ ਕਰਨ ਵਾਲੀ ਅਦਾਕਾਰਾ ਰਿਆ ਸੇਨ ਵੀ ਇਸ ਸ਼ੋਅ ਵਿੱਚ ਨਜ਼ਰ ਆ ਸਕਦੀ ਹੈ।
ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟੀ.ਵੀ. ਦੀ ਹਰਮਨਪਿਆਰੀ ਅਦਾਕਾਰਾ ਨਿਆ ਸ਼ਰਮਾ ਨੂੰ ਇਸ ਨਵੇਂ ਸ਼ੋਅ ਦਾ ਹਿੱਸਾ ਬਣਨ ਲਈ 2 ਕਰੋੜ ਰੁਪਏ ਦੀ ਫ਼ੀਸ ਦੇ ਤੌਰ 'ਤੇ ਵੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਇਸ ਸ਼ੋਅ ਦਾ ਹਿੱਸਾ ਬਣਨ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
'ਦਿਲ ਕੀ ਨਜ਼ਰ ਖ਼ੂਬਸੂਰਤ' ਤੋਂ ਛੋਟੇ ਪਰਦੇ 'ਤੇ ਸ਼ੁਰੂਆਤ ਕਰਨ ਵਾਲੇ ਪਰਲ ਵੀ ਪੁਰੀ ਬਿੱਗ ਬੌਸ ਦੇ ਸੀਜ਼ਨ 11 ਵਿੱਚ ਸਿਤਾਰਾ ਉਮੀਦਵਾਰ ਬਣ ਸਕਦੇ ਹਨ।
ਇੱਕ ਮਨੋਰੰਜਨ ਨਿਊਜ਼ ਪੋਰਟਲ ਦੀ ਰਿਪੋਰਟ ਮੁਤਾਬਕ ਮਾਡਲ ਤੇ ਅਦਾਕਾਰ ਅਬਰਾਰ ਜ਼ਹੂਰ ਵੀ ਇਸ ਸੀਜ਼ਨ ਦਾ ਹਿੱਸਾ ਬਣ ਸਕਦੇ ਹਨ। ਅਬਰਾਰ ਨੇ ਫ਼ਿਲਮ 'ਨੀਰਜਾ' ਰਾਹੀਂ ਬਾਲੀਵੁੱਡ 'ਚ ਪੈਰ ਧਰਿਆ ਸੀ।
ਮਸ਼ਹੂਰ ਟੀ.ਵੀ. ਲੜੀਵਾਰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਿੱਚ 'ਅਕਸ਼ਰਾ' ਦਾ ਕਿਰਦਾਰ ਅਦਾ ਕਰਨ ਵਾਲੀ ਅਦਾਕਾਰਾ ਹੀਨਾ ਖ਼ਾਨ ਦੇ ਵੀ ਇਸ ਸ਼ੋਅ ਦਾ ਹਿੱਸਾ ਬਣਨ ਦੀਆਂ ਖ਼ਬਰਾਂ ਹਨ। ਹੀਨਾ ਨੂੰ 'ਖ਼ਤਰੋਂ ਕੇ ਖਿਲਾੜੀ' ਦੇ ਨਿਰਮਾਤਾਵਾਂ ਵੱਲੋਂ ਸ਼ੋਅ ਵਿੱਚ ਵੀ ਆਉਣ ਲਈ ਵੀ ਕਿਹਾ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 'ਗ਼ੁਲਾਮ' ਲੜੀਵਾਰ ਦੀ ਅਦਾਕਾਰਾ ਨੀਤੀ ਟੇਲਰ 'ਬਿਗ ਬੌਸ 11' ਦੀ ਸੈਲੀਬ੍ਰਿਟੀ ਕੰਟੈਸਟੈਂਟ ਬਣ ਸਕਦੀ ਹੈ।
ਮੋਸਟ ਅਵੇਟਿਡ ਰਿਆਲਿਟੀ ਸ਼ੋਅ 'ਬਿਗ ਬੌਸ 11' ਦੀ ਸ਼ੁਰੂਆਤ ਹੋਣ ਲਈ ਥੋੜ੍ਹੇ ਹੀ ਦਿਨਾਂ ਦਾ ਸਮਾਂ ਬਚਿਆ ਹੈ। ਅਜਿਹੇ ਵਿੱਚ ਇਹ ਉਤਸੁਕਤਾ ਵਧ ਜਾਂਦੀ ਹੈ ਕਿ ਇਸ ਵਾਰ ਬਿਗ ਬੌਸ ਦੇ ਪਰਿਵਾਰ ਵਿੱਚ ਕੌਣ ਕੌਣ ਸ਼ਾਮਲ ਹੋ ਰਿਹਾ ਹੈ। ਬਿੱਗ ਬੌਸ ਦੇ ਟਵਿੱਟਰ ਤੋਂ ਇਸ ਉਤਸੁਕਤਾ ਨੂੰ ਹੋਰ ਵਧਾਉਣ ਲਈ ਕਈ ਸਿਤਾਰਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਣ ਲੱਗੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸੀਜ਼ਨ ਕੌਣ-ਕੌਣ ਆ ਰਿਹਾ ਹੈ ਬਿਗ ਬੌਸ ਦਾ ਹਿੱਸਾ ਬਣਨ: