ਦੇਸ਼ ਦਾ ਨਾਂਅ ਉੱਚਾ ਕਰਨ ਵਾਲੀ ਟੀਮ ਨੂੰ PM ਦਾ ਵਧਾਈ ਸੰਦੇਸ਼
ਬੀਜੇਪੀ ਲੀਡਰ ਸ਼ਾਹਨਵਾਜ ਹੁਸੈਨ ਨੇ ਲਿਖਿਆ- ਟੀਮ ਨੇ ਆਸਟ੍ਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਦੇਸ਼ ਦਾ ਮਾਣ ਵਧਾਇਆ ਹੈ।
ਰਾਜਸਥਾਨ ਦੇ ਸਾਬਕਾ ਸੀਐਮ ਅਸ਼ੋਕ ਗਹਿਲੋਤ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਲਿਖਿਆ- ਬਿਨਾ ਕੋਈ ਮੈਚ ਹਾਰੇ ਚੌਥੀ ਵਾਰ ਕੱਪ ਜਿੱਤਣ ਵਾਲੀ ਟੀਮ ਨੂੰ ਮੁਬਾਰਕਾਂ।
ਸਟਾਰ ਬਾਕਸਰ ਵਿਜੇਂਦਰ ਸਿੰਘ ਨੇ ਵੀ ਜਿੱਤ ਦੀ ਵਧਾਈ ਦਿੱਤੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲਿਖਿਆ- ਦੇਸ਼ ਨੂੰ ਆਪਣੀ ਅਗਲੀ ਪੀੜ੍ਹੀ ਦੇ ਕ੍ਰਿਕੇਟ ਸਿਤਾਰਿਆਂ 'ਤੇ ਮਾਣ ਹੈ।
ਪੂਰਾ ਦੇਸ਼ ਟੀਮ ਦੀ ਇਸ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ- ਸਾਡੇ ਯੂਥ ਦੀ ਇਸ ਸ਼ਾਨਦਾਰ ਜਿੱਤ 'ਤੇ ਮੈਂ ਖੁਸ਼ ਹਾਂ। ਅੰਡਰ-19 ਵਿਸ਼ਵ ਕੱਪ ਜਿੱਤਣ 'ਤੇ ਟੀਮ ਨੂੰ ਵਧਾਈ। ਇਸ 'ਤੇ ਸਾਨੂੰ ਮਾਣ ਹੈ।
ਨਵੀਂ ਦਿੱਲੀ- ਮਨਜੋਤ ਕਾਲਰਾ ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤੀ ਅੰਡਰ-19 ਟੀਮ ਨੇ ਵਰਲਡ ਕੱਪ ਦੇ ਫਾਇਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਨੂੰ 8 ਵਿਕਟ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਚੌਥੀ ਵਾਰ ਅੰਡਰ-19 ਵਰਲਡ ਕੱਪ ਦਾ ਖਿਤਾਬ ਜਿੱਤਣ ਵਾਲੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਮੁਹੰਮਦ ਕੈਫ, ਵਿਰਾਟ ਕੋਹਲੀ ਅਤੇ ਉਨਮੁਕਤ ਚੰਦ ਦੀ ਕਪਤਾਨੀ ਵਿੱਚ ਭਾਰਤ ਅੰਡਰ-19 ਵਰਲਡ ਕੱਪ ਜਿੱਤ ਚੁੱਕਾ ਹੈ। 217 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਉਤਰੀ ਟੀਮ ਨੇ 38.3 ਉਵਰ ਵਿੱਚ ਹੀ ਮੈਚ ਜਿੱਤ ਲਿਆ।