ਜਿੱਤ ਤੋਂ ਬਾਅਦ ਪੁਰਤਗਾਲ ਦਾ ਜਸ਼ਨ

ਪੁਰਤਗਾਲ ਨੇ ਮੇਜ਼ਬਾਨ ਫਰਾਂਸ ਨੂੰ 1-0 ਨਾਲ ਹਰਾਕੇ ਯੂਰੋ ਕਪ ਆਪਣੇ ਨਾਮ ਕਰ ਲਿਆ ਹੈ। ਬੇਹਦ ਰੋਮਾਂਚਕ ਮੈਚ 'ਚ ਐਡਰ ਨੇ ਦੂਜੇ ਐਕਸਟਰਾ ਟਾਈਮ 'ਚ ਗੋਲ ਕਰ ਪੁਰਤਗਾਲ ਨੂੰ ਯੂਰੋ ਕਪ ਚੈਂਪੀਅਨ ਬਣਾ ਦਿੱਤਾ। 1921 ਤੋਂ ਅੰਤਰਰਾਸ਼ਟਰੀ ਫੁਟਬਾਲ ਖੇਡ ਰਹੇ ਪੁਰਤਗਾਲ ਦਾ ਇਹ ਪਹਿਲਾ ਵੱਡਾ ਖਿਤਾਬ ਹੈ।
ਪੁਰਤਗਾਲ ਦੇ ਕਪਤਾਨ ਰੋਨਾਲਡੋ ਨੂੰ ਮੈਚ ਦੇ ਸ਼ੁਰੂਆਤੀ ਮਿਨਟਾਂ 'ਚ ਹੀ ਇੰਜਰੀ ਹੋ ਗਈ।
ਫਰਾਂਸ ਨੂੰ 56 ਸਾਲ ਬਾਅਦ ਕਿਸੇ ਵੱਡੇ ਟੂਰਨਾਮੈਂਟ 'ਚ ਆਪਣੇ ਘਰੇਲੂ ਮੈਦਾਨ 'ਤੇ ਹਰ ਨਸੀਬ ਹੋਈ ਹੈ। ਇਸਤੋਂ ਪਹਿਲਾਂ ਪੁਰਤਗਾਲ ਦਾ ਬੈਸਟ ਪ੍ਰਦਰਸ਼ਨ 2004 ਦੇ ਯੂਰੋ ਕਪ ਫਾਈਨਲ 'ਚ ਪਹੁੰਚਣ ਦਾ ਸੀ।
ਦੋਨੇ ਟੀਮਾਂ ਨੇ ਸ਼ੁਰੂਆਤ 'ਚ ਕਾਫੀ ਰਫ ਗੇਮ ਖੇਡੀ। ਧੱਕਾ-ਮੁੱਕੀ ਆਮ ਵੇਖਣ ਨੂੰ ਮਿਲ ਰਹੀ ਸੀ ਅਤੇ ਇਸੇ ਦਾ ਸ਼ਿਕਾਰ ਬਣੇ ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ।
ਇਹ ਲਗਾਤਾਰ 14ਵਾਂ ਮੈਚ ਹੈ ਜਿਸ 'ਚ ਪੁਰਤਗਾਲ ਨੇ ਹਾਰ ਦਾ ਮੂੰਹ ਨਹੀਂ ਵੇਖਿਆ ਹੈ।
ਪੁਰਤਗਾਲ ਨੇ ਮੇਜ਼ਬਾਨ ਫਰਾਂਸ ਨੂੰ 1-0 ਨਾਲ ਹਰਾਕੇ ਯੂਰੋ ਕਪ ਆਪਣੇ ਨਾਮ ਕਰ ਲਿਆ ਹੈ। ਬੇਹਦ ਰੋਮਾਂਚਕ ਮੈਚ 'ਚ ਐਡਰ ਨੇ ਦੂਜੇ ਐਕਸਟਰਾ ਟਾਈਮ 'ਚ ਗੋਲ ਕਰ ਪੁਰਤਗਾਲ ਨੂੰ ਯੂਰੋ ਕਪ ਚੈਂਪੀਅਨ ਬਣਾ ਦਿੱਤਾ। 1921 ਤੋਂ ਅੰਤਰਰਾਸ਼ਟਰੀ ਫੁਟਬਾਲ ਖੇਡ ਰਹੇ ਪੁਰਤਗਾਲ ਦਾ ਇਹ ਪਹਿਲਾ ਵੱਡਾ ਖਿਤਾਬ ਹੈ।
ਮੈਚ ਐਕਸਟਰਾ ਟਾਈਮ 'ਚ ਗਿਆ ਤਾਂ ਪੁਰਤਗਾਲ ਨਾਲ ਵੀ ਅਜਿਹਾ ਹੀ ਹੋਇਆ ਜਦ ਪਹਿਲੇ ਐਕਸਟਰਾ ਟਾਈਮ 'ਚ ਪੁਰਤਗਾਲ ਦਾ ਸ਼ਾਟ ਕਰੌਸ ਬਾਰ 'ਤੇ ਲਗ ਕੇ ਮੁੜਿਆ।
ਖਿਤਾਬੀ ਜਿੱਤ ਦਰਜ ਕਰਨ 'ਤੇ ਪੁਰਤਗਾਲ ਨੂੰ 189 ਕਰੋੜ ਰੁਪਏ ਮਿਲੇ ਹਨ ਜਦਕਿ ਉਪਜੇਤੂ ਫਰਾਂਸ ਨੂੰ 174 ਕਰੋੜ ਰੁਪਏ ਮਿਲੇ।
ਸੈਂਟੌਸ ਦੇ ਕੋਚ ਬਣਨ ਤੋਂ ਬਾਅਦ ਲਗਾਤਾਰ 14 ਮੈਚਾਂ 'ਚ ਪੁਰਤਗਾਲ ਦੀ ਟੀਮ ਹਾਰੀ ਨਹੀਂ ਹੈ। ਪੁਰਤਗਾਲ ਦੀ ਟੀਮ ਨੇ ਟੂਰਨਾਮੈਂਟ ਦੇ 7 ਮੈਚਾਂ 'ਚ 9 ਗੋਲ ਕੀਤੇ ਹਨ।
ਰੋਨਾਲਡੋ ਦਰਦ ਨਾਲ ਰੋਂਦੇ ਹੋਏ 25ਵੇਂ ਮਿਨਟ 'ਚ ਸਟ੍ਰੈਚਰ 'ਤੇ ਮੈਦਾਨ ਤੋਂ ਬਾਹਰ ਗਏ। ਜਿਥੇ ਰੋਨਾਲਡੋ ਨੂੰ ਫਰਾਂਸ ਨੇ ਨਿਸ਼ਾਨਾ ਬਣਾਇਆ ਉਥੇ ਹੀ ਪੁਰਤਗਾਲ ਨੇ ਗਰੀਜ਼ਮੈਨ ਨੂੰ ਘੇਰ ਕੇ ਰਖਿਆ।
ਮੈਚ ਦੇ ਰੈਗੂਲਰ ਟਾਈਮ 'ਚ ਦੋਨੇ ਟੀਮਾਂ ਗੋਲ ਕਰਨ 'ਚ ਨਾਕਾਮ ਰਹੀਆਂ। ਹਾਲਾਂਕਿ ਇਸ ਦੌਰਾਨ ਫਰਾਂਸ ਦੀ ਟੀਮ ਗੋਲ ਕਰਨ ਦੇ ਬੇਹਦ ਨਜ਼ਦੀਕ ਪਹੁੰਚੀ ਅਤੇ ਟੀਮ ਦਾ ਆਖਰੀ ਮਿਨਟਾਂ 'ਚ ਇੱਕ ਸ਼ਾਟ ਕਰੌਸ ਬਾਰ 'ਤੇ ਲਗ ਕੇ ਵਾਪਿਸ ਮੁੜਿਆ।
ਐਕਸਟਰਾ ਟਾਈਮ ਦੇ ਦੂਜੇ ਹਾਫ 'ਚ ਐਡਰ ਨੇ ਲਾਜਵਾਬ ਅੰਦਾਜ਼ 'ਚ ਪੈਨਲਟੀ ਏਰੀਆ ਦੇ ਠੀਕ ਬਾਹਰੋਂ ਗੋਲ ਕਰ ਮੈਚ ਪੁਰਤਗਾਲ ਦੀ ਝੋਲੀ 'ਚ ਪਾ ਦਿੱਤਾ। ਇਹ ਗੋਲ 109ਵੇਂ ਮਿਨਟ 'ਚ ਹੋਇਆ।
ਮੈਚ ਜਿੱਤਣ ਤੋਂ ਬਾਅਦ ਪੁਰਤਗਾਲ ਦੀ ਟੀਮ ਦਾ ਜੋਸ਼ ਅਤੇ ਜਸ਼ਨ ਵੇਖਣ ਲਾਇਕ ਸੀ। ਪੂਰੇ ਐਕਸਟਰਾ ਟਾਈਮ ਦੌਰਾਨ ਟੀਮ ਦਾ ਹੌਂਸਲਾ ਵਧਾਉਣ ਵਾਲੇ ਰੋਨਾਲਡੋ ਨੇ ਵੀ ਟੀਮ ਨਾਲ ਖੂਬ ਜਸ਼ਨ ਮਨਾਇਆ। ਰੋਨਾਲਡੋ ਦੀਆਂ ਅੱਖਾਂ 'ਚ ਟੀਮ ਦੀ ਜਿੱਤ ਦੀ ਖੁਸ਼ੀ ਦੇ ਹੰਝੂ ਵਾਰ-ਵਾਰ ਛਲਕ ਰਹੇ ਸਨ।