ਪ੍ਰੋ ਕਬੱਡੀ ਦਾ ਭੇੜ, ਜਾਣੋ ਕਿਸ ਦੇ ਡੌਲਿਆਂ ਦਾ ਚੱਲਿਆ ਜ਼ੋਰ
5-11 ਅਕਤੂਬਰ ਨੂੰ ਪਟਨਾ ਨੇ ਪਹਿਲੀ ਜਿੱਤ ਦਰਜ ਕੀਤੀ। ਉਸਨੇ ਯੂਪੀ ਯੋਧਾ ਨੂੰ ਨਜ਼ਦੀਕੀ ਮੁਕਾਬਲੇ ਵਿੱਚ 43-41 ਨਾਲ ਹਰਾਇਆ। 11 ਅਕਤੂਬਰ ਨੂੰ ਖੇਡੇ ਦੂਜੇ ਮੁਕਾਬਲੇ ਵਿੱਚ ਬੰਗਾਲ ਵਾਰਿਅਰਸ ਨੇ ਤਾਮਿਲ ਥਲਾਈਵਾਜ਼ ਨੂੰ 36-27 ਨਾਲ ਮਾਤ ਦਿੱਤੀ। ਇਹ ਥਲਾਈਵਾਜ਼ ਦੀ ਚੌਥੀ ਹਾਰ ਸੀ।
3-9 ਅਕਤੂਬਰ ਨੂੰ ਵੀ ਦੋ ਮੁਕਾਬਲੇ ਖੇਡੇ ਗਏ। ਪਹਿਲਾ ਮੈਚ ਦਬੰਗ ਦਿੱਲੀ ਤੇ ਗੁਜਰਾਤ ਵਿਚਾਲੇ ਡਰਾਅ ਰਿਹਾ ਤੇ ਦੂਜੇ ਮੈਚ ਵਿੱਚ ਤੇਲਗੂ ਟਾਈਟੰਟਸ ਨੇ ਤਾਮਿਲ ਥਲਾਈਵਾਜ਼ ਨੂੰ 33-28 ਨਾਲ ਹਰਾਇਆ।
4-10 ਅਕਤੂਬਰ ਨੂੰ ਪਹਿਲੇ ਮੁਕਾਬਲੇ ਵਿੱਚ ਯੂ ਮੁੰਬਾ ਨੇ ਜੈਪੁਰ ਪਿੰਕ ਪੈਂਥਰਸ ਨੂੰ 39-32 ਨਾਲ ਮਾਤ ਦਿੱਤੀ। ਦੂਜੇ ਮੈਚ ਵਿੱਚ ਤਾਮਿਲ ਥਲਾਈਵਾਜ਼ ਨੂੰ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ।
2-8 ਅਕਤੂਬਰ ਨੂੰ ਵੀ 2 ਮੁਕਾਬਲੇ ਹੋਏ। ਪਹਿਲੇ ਮੈਚ ਵਿੱਚ ਪੁਣੇਰੀ ਪਲਟਨ ਨੇ ਹਰਿਆਣਾ ਸਟੀਲਰਸ ਨੂੰ 34-22 ਨਾਲ ਹਰਾਇਆ ਤੇ ਇਸੇ ਦਿਨ ਖੇਡੇ ਦੂਜੇ ਮੈਚ ਵਿੱਚ ਯੂਪੀ ਯੋਧਾ ਨੇ ਤਾਮਿਲ ਥਲਾਈਵਾਜ਼ ਨੂੰ 37-32 ਨਾਲ ਹਾਰ ਦਿੱਤੀ।
1-7 ਅਕਤੂਬਰ ਨੂੰ ਪਟਨਾ ਪਾਈਰੇਟਸ ਤੇ ਤਾਮਿਲ ਥਲਾਈਵਾਜ਼ ਵਿਚਾਲੇ ਮੁਕਾਬਲਾ ਹੋਇਆ। ਇਸ ਮੈਚ ਵਿੱਚ ਤਾਮਿਲ ਥਲਾਈਵਾਜ਼ ਨੇ ਪਟਨਾ ਪਾਈਰੇਟਸ ਨੂੰ 42-26 ਨਾਲ ਹਰਾਇਆ। ਇਸ ਦਿਨ ਖੇਡਿਆ ਗਿਆ ਦੂਜਾ ਮੈਚ ਪੁਣੇਰੀ ਪਲਟਨ ਤੇ ਯੂ ਮੁੰਬਾ ਵਿਚਾਲੇ ਡਰਾਅ ਰਿਹਾ।
ਚੰਡੀਗੜ੍ਹ: ਪ੍ਰੋ ਕਬੱਡੀ ਲੀਗ ਵਿੱਚ ਹੁਣ ਤੱਕ 10 ਮੁਕਾਬਲੇ ਹੋ ਚੁੱਕੇ ਹਨ। ਹਰੇਕ ਮੈਚ ਨਾਲ ਸੀਜ਼ਨ 6 ਦਾ ਰੋਮਾਂਚ ਵਧਦਾ ਜਾ ਰਿਹਾ ਹੈ। ਪਿਛਲੀ ਵਾਰ ਦੀ ਜੇਤੂ ਟੂਮ ਨੂੰ ਪਟਨਾ ਪਾਈਰੇਟਸ ਨੂੰ ਹੁਣ ਤਕ ਖੇਡੇ ਗਏ ਦੋ ਮੁਕਾਬਲਿਆਂ ਵਿੱਚੋਂ ਇੱਕ ਵਿੱਚ ਜਿੱਤ ਤੇ ਇੱਕ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉੱਧਰ ਤਾਮਿਲ ਥਲਾਈਵਾਜ਼ ਨੇ 5 ਵਿੱਚੋਂ 4 ਮੈਚ ਗੁਆ ਲਏ ਹਨ। ਅੱਜ ਅਸੀਂ ਹੁਣ ਤੱਕ ਦੇ ਸਾਰੇ ਮੈਚਾਂ ਦੇ ਨਤੀਜੇ ਦੱਸਾਂਗੇ।