ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ: ਦ  ਰਾਈਜ਼' ਦਾ ਜਾਦੂ ਪੂਰੀ ਦੁਨੀਆ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕ੍ਰਿਕਟ ਦੇ ਮੈਦਾਨ 'ਚ ਵੀ ਕਈ ਕ੍ਰਿਕਟਰ 'ਪੁਸ਼ਪਾ' ਦੇ ਗੀਤਾਂ 'ਤੇ ਖੂਬ ਹੁੱਕ-ਅੱਪ ਸਟੈਪ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਹੁਣ ਬੰਗਲਾਦੇਸ਼ੀ ਕ੍ਰਿਕਟਰ ਸ਼ਾਕਿਬ ਅਲ ਹਸਨ ਦਾ ਦੇਖਣ ਨੂੰ ਮਿਲ ਰਿਹਾ ਹੈ। ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਸ਼ਾਕਿਬ ਅਲ ਹਸਨ ਨੇ ਫਾਫ ਡੂਪਲੇਸਿਸ ਦਾ ਵਿਕੇਟ ਲੈਣ ਤੋਂ ਬਾਅਦ ਖੁਸ਼ੀ ਜ਼ਾਹਰ ਕਰਦੇ ਹੋਏ ਪੁਸ਼ਪਾ ਦਾ ਸਟੈੱਪ ਕੀਤਾ।

ਸ਼ਾਕਿਬ ਅਲ ਹਸਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਾਹਮਣੇ ਆਈ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮੀਰਪੁਰ ਦੇ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਹੋਏ ਮੈਚ 'ਚ ਫਾਰਚਿਊਨ ਬਾਰਿਸ਼ਾਲ ਦੇ ਕਪਤਾਨ ਸ਼ਾਕਿਬ ਨੇ ਫਾਫ ਡੂ ਪਲੇਸਿਸ ਦਾ ਵਿਕਟ ਲਿਆ। ਇਸ ਤੋਂ ਬਾਅਦ ਉਹ 'ਪੁਸ਼ਪਾ' ਦੇ ਚਰਚਿਤ ਡਾਂਸ ਸਟੈੱਪ ਦੀ ਨਕਲ ਕਰਦੇ ਨਜ਼ਰ ਆਏ।





ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਕ੍ਰਿਕੇਟਰ ਵਿਕਟ ਲੈਣ ਤੋਂ ਬਾਅਦ ਪੁਸ਼ਪਾ ਵਾਂਗ ਸਟੈੱਪ ਕਰਦਾ ਦੇਖਿਆ ਗਿਆ ਹੋਵੇ, ਇਸ ਤੋਂ ਪਹਿਲਾਂ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਵੈਸਟਇੰਡੀਜ਼ ਦੇ ਖਿਡਾਰੀ ਡਵੇਨ ਬ੍ਰਾਵੋ ਨੂੰ ਵੀ ਵਿਕਟ ਲੈਣ ਤੋਂ ਬਾਅਦ 'ਸ਼੍ਰੀਵਲੀ ਹੁੱਕ ਸਟੈਪ' ਕਰਦੇ ਦੇਖਿਆ ਗਿਆ ਸੀ। ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।






 


ਇਹ ਵੀ ਪੜ੍ਹੋ: Throwback: Kapil Sharma ਨੇ ਬਚਪਨ 'ਚ ਮਿਊਜ਼ਿਕ ਸਿਸਟਮ ਲੈਣ ਲਈ ਕੀਤਾ ਸੀ ਇਹ ਕੰਮ, ਕਾਮੇਡੀਅਨ ਨੇ ਖੁਦ ਦੱਸੀ ਕਹਾਣੀ

ਇਸ ਤੋਂ ਪਹਿਲਾਂ ਡੇਵਿਡ ਵਾਰਨਰ ਵੀ ਫਿਲਮ ਦੇ ਗੀਤ ਨਾਲ ਜੁੜੀ ਇਕ ਵੀਡੀਓ ਸ਼ੇਅਰ ਕਰ ਚੁੱਕੇ ਹਨ, ਜਿਸ 'ਚ ਉਨ੍ਹਾਂ ਦੀਆਂ ਬੇਟੀਆਂ ਇਸ 'ਤੇ ਡਾਂਸ ਕਰ ਰਹੀਆਂ ਹਨ। ਵਾਰਨਰ ਨੇ ਖੁਦ ਫਿਲਮ ਪੁਸ਼ਪਾ ਦਾ ਇਕ ਸੀਨ 'ਮੈਂ ਝੁਕੇਗਾ ਨਹੀਂ' 'ਤੇ ਵੀਡੀਓ ਬਣਾ ਕੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਦਾ ਵੀ ਵੀਡੀਓ ਕਾਫੀ ਵਾਇਰਲ ਹੋਇਆ ਸੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904