ਸੀ.ਆਰ.ਪੀ.ਐਫ. ਜਾਇਨ ਕਰੇਗੀ ਪੀ.ਵੀ. ਸਿੰਧੂ !
ਖਬਰਾਂ ਹਨ ਕਿ ਇਸ ਮਾਮਲੇ ਦੀ ਜਾਣਕਾਰੀ ਸਿੰਧੂ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਸੰਬੰਧ 'ਚ ਉਨ੍ਹਾਂ ਦੀ ਸਹਿਮਤੀ ਵੀ ਲੈ ਲਈ ਗਈ ਹੈ।
ਸੀ.ਆਰ.ਪੀ.ਐਫ. ਦੀ ਇਸ ਫਿਲ ਤੋਂ ਪਹਿਲਾਂ ਬੀ.ਐਸ.ਐਫ. ਵੀ ਅਜਿਹਾ ਕਦਮ ਚੁੱਕ ਚੁਕੀ ਹੈ। ਬੀ.ਐਸ.ਐਫ. ਨੇ ਵਿਰਾਟ ਕੋਹਲੀ ਨੂੰ ਆਪਣਾ ਬ੍ਰੈਂਡ ਅੰਬੈਸਡਰ ਨਿਯੁਕਤ ਕੀਤਾ ਸੀ।
ਜਰੂਰੀ ਮੰਜੂਰੀ ਮਿਲਣ ਤੋਂ ਬਾਅਦ ਸਿੰਧੂ ਨੂੰ ਇੱਕ ਸਮਾਰੋਹ 'ਚ ਇਸ ਰੈਂਕ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ 'ਚ ਉਨ੍ਹਾਂ ਨੂੰ ਇੱਕ ਬੈਜ ਵੀ ਸੌਂਪਿਆ ਜਾਵੇਗਾ ਅਤੇ ਸੀ.ਆਰ.ਪੀ.ਐਫ. ਦੀ ਵਰਦੀ ਵੀ ਦਿੱਤੀ ਜਾਵੇਗੀ।
ਖਬਰਾਂ ਅਨੁਸਾਰ ਸੀ.ਆਰ.ਪੀ.ਐਫ. ਨੇ ਇਸ ਸੰਬੰਧ 'ਚ ਹੋਮ ਮਿਨਿਸਟਰੀ 'ਚ ਗਲ ਕਰ ਲਈ ਹੈ। ਇਸ ਮਾਮਲੇ 'ਚ ਹੋਮ ਮਿਨਿਸਟਰੀ ਨੂੰ ਇੱਕ ਅਧਿਕਾਰਿਕ ਮੰਗ ਵੀ ਭੇਜੀ ਗਈ ਹੈ।
ਰੀਓ ਓਲੰਪਿਕਸ 'ਚ ਸਿਲਵਰ ਮੈਡਲ ਜਿੱਤਣ ਵਾਲੀ ਸ਼ਟਲਰ ਪੀ.ਵੀ. ਸਿੰਧੂ ਨੂੰ ਹਰ ਪਾਸਿਓਂ ਖੁਸ਼ਖਬਰੀ ਮਿਲੀ ਰਹੀ ਹੈ। ਓਲੰਪਿਕਸ 'ਚ ਕਮਾਲ ਕਰਨ ਵਾਲੀ ਸਿੰਧੂ ਨੂੰ ਇੱਕ ਪਾਸੇ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਮਿਲ ਰਹੀ ਹੈ।
ਦੂਜੇ ਪਾਸੇ ਹੁਣ ਸਿੰਧੂ ਨੂੰ ਕਮਾਂਡੈਂਟ ਦਾ ਅਹੁਦਾ ਵੀ ਮਿਲਣ ਜਾ ਰਿਹਾ ਹੈ। ਸੋਮਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ 'ਖੇਡ ਰਤਨ ਅਵਾਰਡ' ਨਾਲ ਸਨਮਾਨਿਤ ਹੋਣ ਵਾਲੀ ਪੀ.ਵੀ. ਸਿੰਧੂ ਨੂੰ ਦੇਸ਼ ਦੇ ਸਭ ਤੋਂ ਵੱਡੇ ਅਰਧ-ਸੈਨਿਕ ਬਲ (ਸੀ.ਆਰ.ਪੀ.ਐਫ.) ਨੇ ਆਪਣਾ ਬ੍ਰੈਂਡ ਅੰਬੈਸਡਰ ਬਣਾਉਣ ਬਾਰੇ ਸੋਚਿਆ ਹੈ। ਇਸਦੇ ਨਾਲ ਹੀ ਸੀ.ਆਰ.ਪੀ.ਐਫ. 'ਚ ਸਿੰਧੂ ਨੂੰ ਕਮਾਂਡੈਂਟ ਦਾ ਅਹੁਦਾ ਵੀ ਦਿੱਤਾ ਜਾਵੇਗਾ।