✕
  • ਹੋਮ

ਬਾਲੀਵੁਡ ਕਵੀਨ ਵੀ ਓਲੰਪਿਕ ਮੈਦਾਨ 'ਚ

ਏਬੀਪੀ ਸਾਂਝਾ   |  11 Aug 2016 12:07 PM (IST)
1

Tweet : Follow Shobhaa De Verified account‏@DeShobhaa Goal of Team India at the Olympics: Rio jao. Selfies lo. Khaali haat wapas aao. What a waste of money and opportunity.

2

3

ਕੰਗਨਾ ਨੇ ਸ਼ੋਭਾ ਡੇ ਨੂੰ ਵੀ ਸਲਾਹ ਦਿੱਤੀ ਅਤੇ ਕਿਹਾ ਕਿ ਇੱਕ ਨਾਮਚੀਨ ਅਤੇ ਗੰਭੀਰ ਲੇਖਿਕਾ ਹੋਣ ਨਾਤੇ ਸ਼ੋਭਾ ਡੇ ਨੂੰ ਵੀ ਅਜਿਹਾ ਕਮੈਂਟ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਅਤੇ ਇਹ ਉਨ੍ਹਾਂ ਦੀ ਨਿਜੀ ਰਾਏ ਹੋ ਸਕਦੀ ਹੈ ਪਰ ਐਸੀਆਂ ਟਿੱਪਣੀਆਂ ਖਿਡਾਰੀਆਂ ਦਾ ਮਨੋਬਲ ਤੋੜ ਸਕਦੀਆਂ ਹਨ।

4

ਕੰਗਨਾ ਨੇ ਕਿਹਾ ਕਿ ਜੋ ਖਿਡਾਰੀ ਦੇਸ਼ ਅਤੇ ਦੇਸ਼ਵਾਸੀਆਂ ਦੀ ਨੁਮਾਇੰਦਗੀ ਕਰ ਰਹੇ ਹਨ ਉਨ੍ਹਾਂ ਬਾਰੇ ਅਜਿਹੇ ਵਿਚਾਰ ਪੇਸ਼ ਕਰਨਾ ਗਲਤ ਹੈ।

5

ਪਹਿਲਾਂ ਤਾਂ ਸ਼ੋਭਾ ਡੇ ਦੀ ਟਿੱਪਣੀ 'ਤੇ ਖਿਡਾਰੀਆਂ ਦੇ ਹੀ ਕਮੈਂਟ ਆ ਰਹੇ ਸਨ ਪਰ ਹੁਣ ਬਾਲੀਵੁਡ ਦੀ ਕਵੀਨ ਨੇ ਵੀ ਇਸਤੇ ਕਮੈਂਟ ਕੀਤਾ ਹੈ। ਕੰਗਨਾ ਰਨੌਤ ਨੇ ਬੁਧਵਾਰ ਨੂੰ ਮੀਡੀਆ ਨਾਲ ਗਲਬਾਤ ਕਰਦਿਆਂ ਸ਼ੋਭਾ ਡੇ ਦੀ ਟਿਪਣੀ ਨੂੰ ਗਲਤ ਦੱਸਿਆ।

6

ਇੱਕ ਪਾਸੇ ਓਲੰਪਿਕਸ ਦੇ ਮੈਦਾਨ 'ਚ ਭਾਰਤੀ ਖਿਡਾਰੀ ਆਪਣਾ ਦਮ ਆਜ਼ਮਾ ਰਹੇ ਹਨ ਅਤੇ ਦੂਜੇ ਪਾਸੇ ਹੁਣ ਇਨ੍ਹਾਂ ਖਿਡਾਰੀਆਂ ਦੇ ਹੌਂਸਲੇ ਕਾਇਮ ਕਰਨ ਲਈ ਬਾਲੀਵੁਡ ਦੀ ਕਵੀਨ ਵੀ ਮੈਦਾਨ 'ਚ ਆ ਗਈ ਹੈ।

7

8

ਕੰਗਨਾ ਰਨੌਤ ਨੇ ਖਿਡਾਰੀਆਂ ਦੇ ਪੱਖ 'ਚ ਆਵਾਜ਼ ਚੁੱਕੀ ਹੈ।

9

ਲੇਖਿਕਾ ਸ਼ੋਭਾ ਡੇ ਆਪਣੇ ਇੱਕ ਟਵੀਟ ਤੋਂ ਬਾਅਦ ਵਿਵਾਦਾਂ 'ਚ ਹੈ। ਸ਼ੋਭਾ ਡੇ ਨੇ ਸੋਮਵਾਰ ਨੂੰ ਟਵੀਟ ਕੀਤਾ - ਗੋਲ ਆਫ ਟੀਮ ਇੰਡੀਆ ਐਟ ਦ ਓਲੰਪਿਕਸ : ਰੀਓ ਜਾਓ, ਸੈਲਫੀ ਲੋ, ਖਾਲੀ ਹਾਥ ਵਾਪਿਸ ਆ ਜਾਓ, ਪੈਸੇ ਅਤੇ ਮੌਕੇ ਦੀ ਬਰਬਾਦੀ।

10

ਆਪਣੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ੋਭਾ ਡੇ ਨਿਸ਼ਾਨੇ 'ਤੇ ਆ ਗਈ।

11

ਇਸਤੋਂ ਪਹਿਲਾਂ ਅਦਾਕਾਰਾ ਗੁਲ ਪਨਾਗ ਨੇ ਵੀ ਇਸ ਮਾਮਲੇ 'ਚ ਖਿਡਾਰੀਆਂ ਦੇ ਪੱਖ 'ਚ ਆਵਾਜ਼ ਚੁੱਕੀ ਸੀ।

12

ਕੰਗਨਾ ਨੇ ਇਹ ਵੀ ਕਿਹਾ ਕਿ ਅਜਿਹੇ ਬਿਆਨ ਦੁਖੀ ਕਰਦੇ ਹਨ ਅਤੇ ਉਨ੍ਹਾਂ ਨੇ ਉਮੀਦ ਜਤਾਈ ਕਿ ਅਜੇਹੀਆਂ ਟਿੱਪਣੀਆਂ ਤੋਂ ਖਿਡਾਰੀ ਦੁਖੀ ਨਹੀਂ ਹੋਣਗੇ ਅਤੇ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰੱਖਣ।

  • ਹੋਮ
  • ਖੇਡਾਂ
  • ਬਾਲੀਵੁਡ ਕਵੀਨ ਵੀ ਓਲੰਪਿਕ ਮੈਦਾਨ 'ਚ
About us | Advertisement| Privacy policy
© Copyright@2026.ABP Network Private Limited. All rights reserved.