✕
  • ਹੋਮ

ਨਵੇਂ ਸਾਲ 'ਤੇ ਐਂਡਰਸਨ ਨੇ ਭੰਨ੍ਹੇ ਰਿਕਾਰਡ

ਏਬੀਪੀ ਸਾਂਝਾ   |  01 Jan 2017 12:20 PM (IST)
1

ਹਾਲਾਂਕਿ ਐਂਡਰਸਨ ਦਾ ਇਹ ਰਿਕਾਰਡ ਜ਼ਿਆਦਾ ਸਮਾਂ ਦਰਜ ਨਹੀਂ ਰਹਿ ਸਕਿਆ ਅਤੇ ਜਲਦੀ ਹੀ ਡਿਵਿਲੀਅਰਸ ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ। ਫਿਲਹਾਲ ਐਂਡਰਸਨ ਦੇ ਨਾਮ ਵਿਸ਼ਵ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਦਰਜ ਹੈ।

2

1 ਜਨਵਰੀ ਯਾਨੀ ਕਿ ਨਵੇਂ ਸਾਲ ਦਾ ਦਿਨ ਹਰ ਕਿਸੇ ਲਈ ਖਾਸ ਹੁੰਦਾ ਹੈ। ਹਰ ਕੋਈ ਨਵੇਂ ਸਾਲ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ 'ਚ ਕਰਨਾ ਚਾਹੁੰਦਾ ਹੈ। ਕ੍ਰਿਕਟ ਇਤਿਹਾਸ 'ਚ ਵੀ ਇਹ ਦਿਨ ਬੇਹਦ ਖਾਸ ਹੈ।

3

ਆਪਣੀ ਪਾਰੀ ਦੌਰਾਨ ਐਂਡਰਸਨ ਨੇ 6 ਚੌਕੇ ਤੇ 14 ਛੱਕੇ ਠੋਕੇ। ਇਸੇ ਪਾਰੀ ਦੌਰਾਨ ਐਂਡਰਸਨ ਨੇ ਸ਼ਾਹਿਦ ਅਫਰੀਦੀ ਦਾ ਸਾਲ 1996 'ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਵੀ ਤੋੜਿਆ। ਅਫਰੀਦੀ ਨੇ 37 ਗੇਂਦਾਂ ਤੇ ਸੈਂਕੜਾ ਜੜਿਆ ਸੀ।

4

ਇਸ ਦਿਨ ਨਿਊਜੀਲੈੰਡ ਦੇ ਬੱਲੇਬਾਜ਼ ਕੋਰੀ ਐਂਡਰਸਨ ਨੇ ਇੱਕ ਦਿਨੀ ਮੁਕਾਬਲਿਆਂ ਦਾ ਸਭ ਤੋਂ ਤੇਜ਼ ਸੈਂਕੜਾ ਜੜ ਦਿੱਤਾ। ਕੋਰੀ ਐਂਡਰਸਨ ਨੇ 36 ਗੇਂਦਾਂ ਤੇ ਸੈਂਕੜਾ ਠੋਕ ਕਮਾਲ ਕਰ ਵਿਖਾਇਆ ਸੀ। ਐਂਡਰਸਨ ਦੇ 36 ਗੇਂਦਾਂ ਦੇ ਸੈਂਕੜੇ 'ਚ 4 ਚੌਕੇ ਤੇ 12 ਛੱਕੇ ਸ਼ਾਮਿਲ ਸਨ। ਇਸ ਪਾਰੀ 'ਚ ਐਂਡਰਸਨ 47 ਗੇਂਦਾਂ ਤੇ 136 ਦੌੜਾਂ ਬਣਾ ਕੇ ਨਾਬਾਦ ਰਹੇ।

5

1 ਜਨਵਰੀ 2014 ਦੇ ਦਿਨ ਕ੍ਰਿਕਟ ਦੀ ਖੇਡ 'ਚ ਅਜਿਹਾ ਧਮਾਕਾ ਹੋਇਆ ਜਿਸਨੇ ਸਾਲ 2014 ਨੂੰ ਇੱਕ ਅਨੋਖੀ ਸ਼ੁਰੁਆਤ ਦਿੱਤੀ।

6

ਇਸੇ ਮੁਕਾਬਲੇ 'ਚ ਨਿਊਜੀਲੈੰਡ ਦੇ ਜੈਸੀ ਰਾਈਡਰ ਨੇ 51 ਗੇਂਦਾਂ ਤੇ 104 ਦੌੜਾਂ ਦੀ ਪਾਰੀ ਖੇਡੀ ਅਤੇ ਨਿਊਜੀਲੈੰਡ ਨੇ 21 'ਓਵਰਾਂ ਚ 283 ਦੌੜਾਂ ਦਾ ਸਕੋਰ ਖੜਾ ਕੀਤਾ। ਵੇਸਟ ਇੰਡੀਜ਼ ਖਿਲਾਫ਼ ਹੋਏ ਇਸ ਮੁਕਾਬਲੇ 'ਚ ਨਿਊਜੀਲੈੰਡ ਦੀ ਟੀਮ ਨੇ 159 ਦੌੜਾਂ ਦੇ ਫਰਕ ਨਾਲ ਬਾਜ਼ੀ ਮਾਰੀ।

7

ਐਂਡਰਸਨ ਦੇ ਅੰਕੜੇ :

8

9

10

ਦੌੜਾਂ - 136* ਗੇਂਦਾਂ - 47 ਚੌਕੇ - 6 ਛੱਕੇ - 14 ਸਟ੍ਰਾਇਕ ਰੇਟ - 278.72

11

12

  • ਹੋਮ
  • ਖੇਡਾਂ
  • ਨਵੇਂ ਸਾਲ 'ਤੇ ਐਂਡਰਸਨ ਨੇ ਭੰਨ੍ਹੇ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.