ਨਵੀਂ ਦਿੱਲੀ: ਵਰਲਡ ਕੱਪ ਦੇ ਪਹਿਲਾ ਸੈਮੀਫਾਈਨਲ ‘ਚ ਭਾਰਤ ਤੇ ਨਿਊਜ਼ੀਲੈਂਡ ‘ਚ ਮੁਕਾਬਲਾ ਮੰਗਲਵਾਰ ਨੂੰ ਓਲਡ ਟ੍ਰੈਫਰਡ ਗ੍ਰਾਊਂਡ ‘ਚ ਮੈਚ ਖੇਡਿਆ ਜਾਵੇਗਾ। ਇਸ ਦੌਰਾਨ ਬਾਰਸ਼ ਕਰਕੇ ਭਾਰਤ-ਨਿਊਜ਼ੀਲੈਂਡ ਲੀਗ ਕੈਂਸਲ ਹੋ ਸਕਦੀ ਸੀ। ਇਸ ਦਾ ਅਸਰ ਭਾਰਤ ਦੇ ਫਾਈਨਲ ‘ਤੇ ਨਹੀਂ ਪੈ ਸਕਦਾ। ਜੀ ਹਾਂ, ਜੇਕਰ ਭਾਰਤ ਨਿਊਜ਼ੀਲ਼ੈਂਡ ਮੈਚ ਰੱਦ ਹੁੰਦਾ ਵੀ ਹੈ ਤਾਂ ਵੀ ਭਾਰਤ ਫਾਈਨਲ ਮੈਚ ਖੇਡੇਗਾ ਤੇ ਸੈਮੀਫਾਈਨਲ 10 ਜੁਲਾਈ ਨੂੰ ਹੋਵੇਗਾ।

ਐਕਊਵੈਦਰ ਡਾਟ ਕਾਮ ਮੁਤਾਬਕ, ਮੈਨਚੈਸਟਰ ‘ਚ ਅਗਲੇ ਦੋ ਦਿਨ ਬਾਰਸ਼ ਦੀ ਪੂਰੀ ਉਮੀਦ ਹੈ। ਇੱਥੇ 9 ਤੇ 10 ਜੁਲਾਈ ਨੂੰ ਸਾਰਾ ਦਿਨ ਬੱਦਲ ਰਹਿਣਗੇ। ਇੰਗਲੈਂਡ ਵੇਲਸ ‘ਚ ਖੇਡਿਆ ਜਾ ਰਿਹਾ ਵਰਲਡ ਕੱਪ ਸਥਾਨਕ ਸਮੇਂ ਮੁਤਾਬਕ 10 ਵਜੇ ਭਾਰਤੀ ਸਮੇਂ ਮੁਤਾਬਕ ਦਪਹਿਰ 2:30 ਵਜੇ ਸ਼ੁਰੂ ਹੋਵੇਗਾ। ਇਸ ਤਰ੍ਹਾਂ ਬੁੱਧਵਾਰ ਨੂੰ ਵੀ ਸਵੇਰੇ 10 ਵਜੇ ਬਾਰਸ਼ ਦੀ 47% ਉਮੀਦ ਹੈ ਜਿਸ ਮੁਤਾਬਕ ਟੌਸ ‘ਚ ਦੇਰੀ ਹੋ ਸਕਦੀ ਹੈ।

ਲੀਗ ਰਾਉਂਡ ਦੇ 45 'ਚੋਂ 7 ਮੈਚਾਂ ‘ਤੇ ਬਾਰਸ਼ ਦਾ ਅਸਰ ਪਿਆ ਜਦਕਿ ਤਿੰਨ ਮੈਚ ਬਿਨਾ ਟੌਸ ਕੀਤੇ ਰੱਦ ਹੋ ਗਏ। ਸੈਮੀਫਾਈਨਲ ਤੇ ਫਾਈਨਲ ਮੈਚ ਲਈ ਰਿਜ਼ਰਵਡ ਡੇ ਰੱਖਿਆ ਗਿਆ ਹੈ। ਜੇਕਰ ਭਾਰਤ ਤੇ ਨਿਊਜ਼ੀਲੈਂਡ ‘ਚ 9 ਜੁਲਾਈ ਮੈਚ ਨਹੀਂ ਹੁੰਦਾ ਤਾਂ 10 ਜੁਲਾਈ ਨੂੰ ਮੈਚ ਹੋਵੇਗਾ। ਇਸ ਤੋਂ ਬਾਅਦ ਕੋਈ ਰਿਜ਼ਰਵਡ ਡੇਅ ਨਹੀਂ ਹੈ। ਫੇਰ ਮੈਚ ਦਾ ਨਤੀਜਾ ਪੁਆਇੰਟਸ ਮੁਤਾਬਕ ਹੋਵੇਗਾ। ਇਸ ‘ਚ 15 ਪੁਆਇੰਟਾਂ ਨਾਲ ਭਾਰਤ ਨਿਊਜ਼ੀਲੈਂਡ ਤੋਂ ਅੱਗੇ ਯਾਨੀ ਪਹਿਲੇ ਨੰਬਰ ‘ਤੇ ਹੈ।