ਬ੍ਰਿਸਟਲ: ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਵਿੱਚ ਦੋ ਏਸ਼ੀਆਈ ਟੀਮਾ ਦਾ ਭੇੜ ਅੱਜ ਖੁੰਝ ਗਿਆ। ਇਸ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੱਕਰ ਸ਼੍ਰੀਲੰਕਾ ਨਾਲ ਹੋਣੀ ਸੀ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਮੈਚ ਰੱਦ ਕਰਨਾ ਪੈ ਗਿਆ ਹੈ। ਮੈਚ ਖਾਰਜ ਕਰਨ ਮਗਰੋਂ ਦੋਵੇਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲ ਗਿਆ ਹੈ।


ਰੱਦ ਹੋਏ ਮੈਚ ਦਾ ਅੰਕ ਮਿਲਣ ਕਾਰਨ ਪਾਕਿਸਤਾਨ ਦਾ ਤਿੰਨ ਅੰਕਾਂ ਨਾਲ ਤੀਜੇ ਪਾਏਦਾਨ 'ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋ-ਦੋ ਮੈਚ ਜਿੱਤ ਕੇ ਪਹਿਲੇ ਅਤੇ ਦੂਜੇ ਸਥਾਨ 'ਤੇ ਦੂਜੇ ਸਥਾਨ 'ਤੇ ਪਹੁੰਚੇ ਹੋਏ ਹਨ।