ਧਰਮਸ਼ਾਲਾ - ਧਰਮਸ਼ਾਲਾ ਵਨਡੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਧਰਮਸ਼ਾਲਾ 'ਚ ਖੇਡੇ ਜਾਣ ਵਾਲੇ ਇਤਿਹਾਸਿਕ 900ਵੇਂ ਵਨਡੇ ਮੈਚ 'ਚ ਟੀਮ ਇੰਡੀਆ ਦੇ ਧੁਰੰਦਰ ਬੱਲੇਬਾਜ ਸੁਰੇਸ਼ ਰੈਨਾ ਨਹੀਂ ਖੇਡ ਸਕਣਗੇ। ਰੈਨਾ ਨੂੰ ਵਾਇਰਲ ਬੁਖਾਰ ਹੋ ਗਿਆ ਹੈ। 

  

 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ। BCCI ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਬਾਬਤ ਅਪਡੇਟ ਪਾਈ ਅਤੇ ਦਰਸ਼ਕਾਂ ਨੂੰ ਰੈਨਾ ਬਾਰੇ ਜਾਣਕਾਰੀ ਦਿੱਤੀ। BCCI ਨੇ ਟਵੀਟ ਕਰ ਦੱਸਿਆ, 'ਰੈਨਾ ਧਰਮਸ਼ਾਲਾ 'ਚ ਹੋਣ ਵਾਲੇ ਵਨਡੇ ਮੈਚ 'ਚ ਨਹੀਂ ਖੇਡ ਸਕਣਗੇ, ਉਨ੍ਹਾਂ ਨੂੰ ਵਾਇਰਲ ਬੁਖਾਰ ਹੋ ਗਿਆ ਹੈ।' 




NEWS ALERT - Suresh Raina to miss Dharamsala ODI due to viral fever - ODI Trophy  





 

ਰੈਨਾ ਦੀ ਲਗਭਗ 1 ਸਾਲ ਬਾਅਦ ਟੀਮ ਇੰਡੀਆ 'ਚ ਵਾਪਸੀ ਹੋਈ ਸੀ। ਉਨ੍ਹਾਂ ਨੇ ਆਪਣਾ ਆਖਰੀ ਵਨਡੇ ਮੈਚ ਸਾਲ 2015 'ਚ ਦਖਣੀ ਅਫਰੀਕਾ ਖਿਲਾਫ ਮੁੰਬਈ 'ਚ ਖੇਡਿਆ ਸੀ। ਉਸ ਮੈਚ 'ਚ ਰੈਨਾ ਬੱਲੇ ਨਾਲ ਕਮਾਲ ਕਰਨ 'ਚ ਨਾਕਾਮ ਰਹੇ ਸਨ ਅਤੇ 12 ਰਨ ਬਣਾ ਕੇ ਆਊਟ ਹੋ ਗਏ ਸਨ। 

  

 

ਰੈਨਾ ਨੇ ਭਾਰਤ ਲਈ 223 ਵਨਡੇ ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 5568 ਰਨ ਬਣਾਏ ਹਨ। ਰੈਨਾ ਦੀ ਵਨਡੇ ਮੈਚਾਂ 'ਚ ਔਸਤ 35.46 ਦੀ ਹੈ। ਰੈਨਾ ਦੀ ਗੈਰਹਾਜਰੀ ਧਰਮਸ਼ਾਲਾ 'ਚ ਟੀਮ ਇੰਡੀਆ ਦੀ ਪਰੇਸ਼ਾਨੀ ਵਧਾ ਸਕਦੀ ਹੈ।