ਪਾਨੀਪਤ - ਖਲੀ ਦੀਆਂ ਹੱਡੀਆਂ ਤੋੜਨ ਦੀ ਧਮਕੀ ਦੇਣ ਵਾਲੇ ਕੈਨੇਡਾ ਦੇ ਭਲਵਾਨ ਬ੍ਰੌਡੀ ਸਟੀਲ, ਮਾਈਕ ਨਾਕਸ ਅਤੇ ਰੌਕ ਟੈਰੀ ਰਿੰਗ 'ਚ ਖਲੀ ਸਾਹਮਣੇ 5 ਮਿਨਟ ਵੀ ਟਿਕਣ 'ਚ ਨਾਕਾਮ ਰਹੇ। ਖਲੀ ਨੇ ਬੁਧਵਾਰ ਰਾਤ ਰਿੰਗ 'ਚ ਉਤਰਦੇ ਹੀ ਖਲਬਲੀ ਮਚਾ ਦਿੱਤੀ। ਖਲੀ ਨੇ ਲਗਭਗ 5 ਮਿਨਟ 'ਚ ਹੀ ਤਿੰਨੇ ਵਿਦੇਸ਼ੀ ਰੈਸਲਰਸ ਨੂੰ ਰਿੰਗ 'ਚ ਧੂੜ ਚਟਾ ਦਿੱਤੀ। 






  






 

ਰਾਤ 10 ਵਜੇ ਦੇ ਕਰੀਬ ਖਲੀ ਰਿੰਗ 'ਚ ਉਤਰੇ। ਖਲੀ ਨੂੰ ਰਿੰਗ 'ਚ ਆਉਂਦਾ ਵੇਖ ਬ੍ਰੌਡੀ ਸਟੀਲ ਨੇ ਆਪਣੇ ਸਾਥੀਆਂ ਨਾਲ ਮਿਲਕੇ ਖਲੀ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ। ਪਰ ਖਲੀ ਇਨ੍ਹਾਂ ਭਲਵਾਨਾਂ ਦੇ ਕਾਬੂ ਨਹੀਂ ਆਏ ਅਤੇ ਖਲੀ ਨੇ ਲੱਤ ਮੁੱਕੇ ਬਰਸਾਉਂਦੇ ਹੋਏ ਤਿੰਨੇ ਭਲਵਾਨਾਂ ਨੂੰ ਢੇਰ ਕਰ ਦਿੱਤਾ। ਇਸ ਫਾਈਟ ਦੌਰਾਨ ਰਿੰਗ 'ਚ ਖੂਬ ਭੱਜ ਦੌੜ ਲੱਗੀ ਰਹੀ ਅਤੇ ਖਲੀ ਏ ਮੁੱਕਿਆਂ ਸਾਹਮਣੇ ਵਿਦੇਸ਼ੀ ਭਲਵਾਨਾਂ ਦੀ ਕੋਈ ਪੇਸ਼ ਨਹੀਂ ਗਈ। ਇਹ ਸਭ 5 ਮਿਨਟ ਦੇ ਅੰਦਰ ਹੀ ਖਤਮ ਹੋ ਗਿਆ। 






  






 

ਪਹਿਲਾਂ ਹੋਟਲ 'ਚ ਹੋਇਆ ਕੁਟਾਪਾ 

 


ਭਾਰਤ ਦੇ ਮਸ਼ਹੂਰ ਭਲਵਾਨ 'ਦ ਗ੍ਰੇਟ ਖਲੀ' ਯਾਨੀ ਕਿ ਦਲੀਪ ਸਿੰਘ ਰਾਣਾ ਨੇ ਆਪਣੀ ਅਕੈਡਮੀ 'ਚ ਤੋੜਫੋੜ ਕਰਨ ਵਾਲੇ ਅਤੇ ਆਪਣੇ ਭਲਵਾਨਾਂ ਨਾਲ ਕੁੱਟਮਾਰ ਕਰਨ ਵਾਲੇ ਵਿਦੇਸ਼ੀ ਭਲਵਾਨਾਂ ਨੂੰ ਜੰਮ ਕੇ ਕੁੱਟਿਆ। ਖਲੀ ਨੇ ਇਨ੍ਹਾਂ ਭਲਵਾਨਾਂ ਦੇ ਹੋਟਲ ਦੇ ਕਮਰੇ 'ਚ ਐਂਟਰੀ ਕਰ ਇਨ੍ਹਾਂ ਨਾਲ ਕੁੱਟਮਾਰ ਕੀਤੀ। ਦਰਅਸਲ ਕੁਝ ਦਿਨ ਪਹਿਲਾਂ ਇਨ੍ਹਾਂ ਰੈਸਲਰਸ ਨੇ ਪੰਜਾਬ ਦੇ ਜਲੰਧਰ 'ਚ ਬਣੀ ਖਲੀ ਦੀ ਅਕੈਡਮੀ 'ਚ ਖੂਬ ਤੋੜਫੋੜ ਕੀਤੀ ਸੀ। ਵਿਰੋਧ ਕਰ ਰਹੇ ਖਲੀ ਦੀ ਅਕੈਡਮੀ ਦੇ ਭਲਵਾਨਾਂ ਨਾਲ ਵੀ ਇਨ੍ਹਾਂ ਵਿਦੇਸ਼ੀ ਰੈਸਲਰਸ ਨੇ ਕੁੱਟਮਾਰ ਕੀਤੀ। 







  







 

ਇਸਦਾ ਬਦਲਾ ਲੈਣ ਲਈ ਖਲੀ ਚੰਡੀਗੜ੍ਹ ਦੇ ਉਸ ਹੋਟਲ 'ਚ ਪਹੁੰਚ ਗਏ ਜਿੱਥੇ ਵਿਦੇਸ਼ੀ ਰੈਸਲਰ ਰੁਕੇ ਹੋਏ ਸਨ। ਤੋੜਫੋੜ ਅਤੇ ਹੰਗਾਮੇ ਤੋਂ ਗੁੱਸਾ ਖਾ ਕੇ ਬੈਠੇ ਖਲੀ ਨੇ ਵਿਦੇਸ਼ੀ ਭਲਵਾਨ ਬ੍ਰੌਡੀ ਸਟੀਲ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਖੂਬ ਕੁੱਟਿਆ। ਖਲੀ ਨੇ ਇੱਕ ਲੋਹੇ ਦੀ ਰਾਡ ਚੁੱਕੀ ਹੋਈ ਸੀ ਅਤੇ ਇਸੇ ਰਾਡ ਨਾਲ ਖਲੀ ਨੇ ਦੋਨੇ ਭਲਵਾਨਾਂ ਨੂੰ ਕੁੱਟਿਆ। ਖਲੀ ਜਦ ਬ੍ਰੌਡੀ ਸਟੀਲ ਨੂੰ ਕੁੱਟ ਰਹੇ ਸਨ ਤਾਂ ਉਸ ਵੇਲੇ ਵਿਦੇਸ਼ੀ ਭਲਵਾਨ ਦੀ ਗਰਲਫਰੈਂਡ ਵੀ ਖੜੀ ਸੀ। ਗਰਲਫਰੈਂਡ ਨੇ ਖਲੀ ਨੂੰ ਰੁਕਣ ਲਈ ਕਾਫੀ ਮਿਨਤਾਂ ਕੀਤੀਆਂ ਪਰ ਖਲੀ ਉਸ ਵੇਲੇ ਤਕ ਨਹੀਂ ਰੁਕੇ ਜਦ ਤਕ ਉਨ੍ਹਾਂ ਨੇ ਬ੍ਰੌਡੀ ਸਟੀਲ ਨੂੰ ਪੂਰੀ ਤਰ੍ਹਾ ਢੇਰ ਕਰ ਦਿੱਤਾ। ਜਦ ਖਲੀ ਦੀ ਅਕੈਡਮੀ 'ਚ ਤੋੜਫੋੜ ਹੋਈ ਸੀ ਤਾਂ ਉਸ ਵੇਲੇ ਬ੍ਰੌਡੀ ਸਟੀਲ ਦੀ ਗਰਲਫਰੈਂਡ ਵੀ ਇਸ ਝਗੜੇ 'ਚ ਸ਼ਾਮਿਲ ਸੀ। 







  







 

ਬ੍ਰੌਡੀ ਸਟੀਲ ਨੇ ਕਿਹਾ ਸੀ ਕਿ ਖਲੀ ਉਨ੍ਹਾਂ ਨਾਲ ਲੜਨ ਤੋਂ ਡਰਦਾ ਹੈ ਪਰ ਖਲੀ ਨੇ ਵਿਖਾ ਦਿੱਤਾ ਕਿ ਓਹ ਵਿਰੋਧੀ ਨੂੰ ਉਸੇ ਦੇ ਘਰ ਵੜ ਕੇ ਕੁੱਟਣਾ ਜਾਣਦੇ ਹਨ।