ਰਾਜਕੋਟ - ਇੰਗਲੈਂਡ ਦੀ ਟੀਮ ਨੇ ਭਾਰਤ ਖਿਲਾਫ ਰਾਜਕੋਟ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਪਹਿਲੀ ਪਾਰੀ 'ਚ 537 ਰਨ ਦਾ ਪਹਾੜ ਜਿਹਾ ਸਕੋਰ ਖੜਾ ਕੀਤਾ ਹੈ। ਇੰਗਲੈਂਡ ਦੀ ਟੀਮ ਦੂਜੇ ਸੈਸ਼ਨ 'ਚ 537 ਰਨ 'ਤੇ ਆਲ ਆਊਟ ਹੋਈ। ਇੰਗਲੈਂਡ ਲਈ ਬੈਨ ਸਟੋਕਸ, ਮੋਇਨ ਅਲੀ ਅਤੇ ਜੋ ਰੂਟ ਨੇ ਸੈਂਕੜੇ ਠੋਕੇ। 

 
  

 

ਮੈਚ ਦੇ ਦੂਜੇ ਦਿਨ ਮੋਇਨ ਅਲੀ ਨੇ ਆਪਣਾ ਸੈਂਕੜਾ ਪੂਰਾ ਕੀਤਾ। ਅਲੀ ਪਹਿਲੇ ਦਿਨ ਦੇ ਅੰਤ ਤਕ 99 ਰਨ ਬਣਾ ਕੇ ਨਾਬਾਦ ਰਹੇ ਸਨ। ਮੋਇਨ ਅਲੀ ਨੇ 213 ਗੇਂਦਾਂ 'ਤੇ 117 ਰਨ ਦੀ ਪਾਰੀ ਖੇਡੀ। ਮੋਇਨ ਅਲੀ ਦੀ ਪਾਰੀ 'ਚ 13 ਚੌਕੇ ਸ਼ਾਮਿਲ ਸਨ। 

  

 

ਮੋਇਨ ਅਲੀ ਦੇ ਆਊਟ ਹੋਣ ਤੋਂ ਬਾਅਦ ਇੰਗਲੈਂਡ ਨੂੰ ਬੈਨ ਸਟੋਕਸ ਨੇ ਸੰਭਾਲਿਆ। ਸਟੋਕਸ ਨੇ 235 ਗੇਂਦਾਂ 'ਤੇ 128 ਰਨ ਦੀ ਪਾਰੀ ਖੇਡੀ। ਸਟੋਕਸ ਦੀ ਪਾਰੀ 'ਚ 13 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਸਟੋਕਸ ਦੇ ਸੈਂਕੜੇ ਦੇ ਆਸਰੇ ਇੰਗਲੈਂਡ ਦੀ ਟੀਮ ਨੇ 500 ਰਨ ਦਾ ਅੰਕੜਾ ਪਾਰ ਕੀਤਾ। ਇਸਤੋਂ ਪਹਿਲਾਂ ਮੈਚ ਦੇ ਪਹਿਲੇ ਦਿਨ ਜੋ ਰੂਟ ਨੇ 124 ਰਨ ਦੀ ਪਾਰੀ ਖੇਡ ਇੰਗਲੈਂਡ ਨੂੰ ਮਜਬੂਤੀ ਦਿੱਤੀ ਸੀ। 

  

 

ਭਾਰਤ ਲਈ ਸ਼ਮੀ, ਯਾਦਵ ਅਤੇ ਅਸ਼ਵਿਨ ਨੇ 2-2 ਵਿਕਟ ਹਾਸਿਲ ਕੀਤੇ ਜਦਕਿ ਜਡੇਜਾ ਨੇ 3 ਵਿਕਟ ਆਪਣੇ ਨਾਮ ਕੀਤੇ।