1….ਅਮਰੀਕਾ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਵੀ ਵਧ ਗਿਆ ਹੈ। ਸਿਆਟਲ ਵਿੱਚ ਟਰੰਪ ਵਿਰੋਧੀ ਕੱਢੀ ਗਈ ਰੈਲੀ ਵਿੱਚ ਗੋਲੀ ਚੱਲਣ ਨਾਲ ਪੰਜ ਲੋਕ ਜ਼ਖਮੀ ਹੋ ਗਏ।

2….ਸਿਆਟਲ ਪੁਲਿਸ ਨੇ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ। ਸਿਆਟਲ ਫਾਇਰ ਮਹਿਕਮੇ ਨੇ ਸਥਾਨਕ ਸਮੇਂ ਮੁਤਾਬਕ ਸ਼ਾਮ 7 ਵਜੇ ਦੇ ਕਰੀਬ ਟਵੀਟ ਕਰਕੇ ਦੱਸਿਆ ਕਿ ਪੰਜ ਬੰਦਿਆਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਨੂੰ ਗੋਲੀ ਲੱਗੀ ਹੈ ਤੇ ਉਨ੍ਹਾਂ ਵਿੱਚੋਂ ਦੋ ਦੇ ਜ਼ਖਮ ਜਾਨਲੇਵਾ ਹੋ ਸਕਦੇ ਹਨ।

3….ਉੱਥੇ ਹੀ ਟਰੰਪ ਦੀ ਜਿੱਤ ਮਗਰੋਂ ਹਿਲੇਰੀ ਕਲਿੰਟਨ ਨੇ ਆਪਣੀ ਹਾਰ ਸਵੀਕਾਰ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟਰੰਪ ਸਾਰੇ ਅਮਰੀਕੀਆਂ ਲਈ ਸਫਲ ਰਾਸ਼ਟਰਪਤੀ ਬਣਨਗੇ। ਰਾਸ਼ਟਰ ਉਨ੍ਹਾਂ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕਰਦਾ ਹੈ ਤੇ ਅਗਵਾਈ ਦਾ ਮੌਕਾ ਦਿੰਦਾ ਹੈ।

4...ਬੀਬੀਸੀ ਦੀ ਖਬਰ ਮੁਤਾਬਕ ਹਾਰਨ ਮਗਰੋਂ ਹਿਲੇਰੀ ਨੇ ਆਪਣੇ ਸਮਰਥਕਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਇਹ ਚੋਣਾਂ ਨਹੀਂ ਜਿੱਤ ਸਕੀ ਜੋ ਬੇਹੱਦ ਦੁਖਦਾਈ ਗੱਲ ਹੈ ਤੇ ਇਹ ਬਹੁਤ ਦਿਨਾਂ ਤੱਕ ਰਹੇਗੀ।

5....ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਮੀਦ ਜਤਾਈ ਹੈ ਕਿ ਰਿਪਬਲੀਕਨ ਡੋਨਲਡ ਟਰੰਪ ਅਮਰੀਕਾ ਨੂੰ ਇੱਕਜੁਟ ਰੱਖਣਗੇ ਤੇ ਸਫਲਤਾਪੂਰਵਕ ਦੇਸ਼ ਦੀ ਅਗਵਾਈ ਕਰਨਗੇ। ਬੀਬੀਸੀ ਦੀ ਖਬਰ ਮੁਤਾਬਕ ਓਬਾਮਾ ਨੇ ਟਰੰਪ ਨੂੰ ਜਿੱਤ ਦੀ ਵਧਾਈ ਦਿੱਤੀ।

6….ਰਾਸ਼ਟਰਪਤੀ ਚੁਣੇ ਜਾਣ ਮਗਰੋਂ ਟਰੰਪ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਭਰੋਸਾ ਦਵਾਇਆ ਕਿ ਉਹ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਹਨ। ਉਨ੍ਹਾਂ ਦੀ ਸਰਕਾਰ ਜਨਤਾ ਲਈ ਕੰਮ ਕਰੇਗੀ।

7…..ਦੱਖਣੀ ਲੰਦਨ ਵਿੱਚ ਤੂਫਾਨ ਦੌਰਾਨ ਇੱਕ ਟਰਾਮ ਸੁਰੰਗ ਅੰਦਰ ਪਟੜੀ ਤੋਂ ਲਹਿ ਗਈ ਜਿਸ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਜ਼ਖਮੀ ਹੋਏ ਹਨ। ਟਰਾਮ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਇਲਜ਼ਾਮਾਂ ਦਾ ਖੁਲਾਸਾ ਨਹੀਂ ਹੋਇਆ।

8…..ਬ੍ਰਿਟਿਸ਼ ਟ੍ਰੈਫਿਕ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਰੇਲ ਦੁਰਘਟਨਾ ਜਾਂਚ ਬਿਊਰੋ ਜਾਂਚ ਕਰ ਰਿਹਾ ਹੈ ਜਦਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ਘਟਨਾ 'ਤੇ ਦੁਖ ਜਤਾਇਆ ਹੈ।