ਡੋਨਲਡ ਟਰੰਪ ਹੁਣ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹਨ। ਉਹਨਾਂ ਨੇ 276 ਵੋਟਾਂ ਜਿੱਤਕੇ ਹਿਲੇਰੀ ਕਲਿੰਟਨ ਨੂੰ ਹਰਾ ਦਿੱਤਾ ਹੈ। ਇਸ ਨਾਮ ਦਾ ਸਫਰ ਹਾਲਾਂਕਿ ਬਹੁਤ ਪੁਰਾਣਾ ਹੈ। ਜਾਣਦੇ ਹਾਂ, ਡੋਨਲਡ ਟਰੰਪ ਦੀਆਂ ਕੁਝ ਇਹਮ ਗੱਲਾਂ।
---70 ਸਾਲਾ ਡੋਨਲਡ ਟਰੰਪ ਦਾ ਜਨਮ 14 ਜੂਨ 1946 'ਚ ਨਿਊ ਯਾਰਕ 'ਚ ਹੋਇਆ
---ਟਰੰਪ ਦੇ ਪਿਤਾ ਫ੍ਰੇਡ ਟਰੰਪ ਅਤੇ ਮਾਂ ਦਾ ਨਾਮ ਮੈਰੀ ਟਰੰਪ ਸੀ
---ਡੋਨਲਡ ਟਰੰਪ ਨੇ ਆਪਣੀ ਯੂਨੀਵਰਸਿਟੀ ਆਫ ਪੇਨਸਲਵੀਨਿਆ ਤੋਂ ਕੀਤੀ
---ਬਿਜਨੈਸਮੈਨ ਅਤੇ ਰੀਅਲ ਅਸਟੇਟ ਕਾਰੋਬਾਰੀ ਟਰੰਪ ਨੇ ਤਿੰਨ ਵਿਆਹ ਕੀਤੇ
---ਪਹਿਲਾ ਵਿਆਹ ਇਵਾਨਾ ਜ਼ੇਲਨਿਕੋਵਾ ਨਾਲ ਸਾਲ 1977 'ਚ ਹੋਇਆ ਅਤੇ ਤਲਾਕ ਲਿਆ ਸਾਲ 1991 'ਚ
---ਦੂਜਾ ਵਿਆਹ ਕੀਤਾ ਮਾਰਲਾ ਮੈਪਲਸ ਨਾਲ ਸਾਲ 1993 'ਚ ਅਤੇ ਤਲਾਕ ਲਿਆ ਸਾਲ 1999 'ਚ
---ਤੀਜਾ ਵਿਆਹ ਟਰੰਪ ਨੇ ਕੀਤਾ ਮੇਲੇਨੀਆ ਕੇਨੌਸ ਨਾਲ ਸਾਲ 2005 'ਚ ਜੋ ਹੁਣ ਤਕ ਜਾਰੀ ਹੈ।
---ਡੋਨਲਡ ਟਰੰਪ ਕੋਲ ਇਸ ਵੇਲੇ 246 ਅਰਬ ਦੀ ਜਾਇਦਾਦ ਹੈ
---ਉਹ ਦੁਨੀਆ ਦੇ 324ਵੇਂ ਸਭ ਤੋਂ ਅਮੀਰ ਸ਼ਖਸ ਨੇ
---ਡੋਨਲਡ ਟਰੰਪ 100 ਕੰਪਨੀਆਂ ਦੇ ਮਾਲਕ ਨੇ
---ਉਨ੍ਹਾਂ ਦੇ ਰੀਅਲ ਇਸਟੇਟ ਤੋਂ ਇਲਾਵਾ ਹੋਟਲ ਅਤੇ ਫੈਸ਼ਨ ਦੀ ਦੁਣੀਆ ਨਾਲ ਜੁੜੇ ਅਨੇਕਾ ਕਾਰੋਬਾਰ ਨੇ
---ਟਰੰਪ ਲਿਖਣ ਤੇ ਫੁਟਬਾਲ ਖੇਡਣ ਦੇ ਬੇਹੱਦ ਸ਼ੌਕੀਨ ਨੇ