ਵਾਸ਼ਿੰਗਟਨ: ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਅੱਠ ਸਾਲ ਬਾਅਦ ਡੈਮੋਕਰੋਟਾਂ ਕੋਲੋਂ ਵ੍ਹਾਈਟ ਹਾਊਸ ਦੀਆਂ ਚਾਬੀਆਂ ਖੋਹੀਆਂ ਹਨ। ਅਮਰੀਕੀ ਸਿਆਸਤ ਦੇ ਇਤਿਹਾਸ ਵਿੱਚ ਇਸ ਨੂੰ ਅਹਿਮ ਮੋੜ ਮੰਨਿਆ ਜਾ ਰਿਹਾ ਹੈ। ਇਸ ਨਾਲ ਵਿਸ਼ਵ ਦੀਆਂ ਸਿਆਸੀ ਸਮੀਕਰਨਾਂ 'ਤੇ ਅਸਰ ਹੋਣਾ ਵੀ ਲਾਜ਼ਮੀ ਹੈ। ਟਰੰਪ 20 ਜਨਵਰੀ, 2017 ਵਿੱਚ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਵ੍ਹਾਈਟ ਹਾਊਸ ਦਾ ਕੰਮ ਸੰਭਾਲਣਗੇ।
ਟਰੰਪ ਨੂੰ ਕਿਸ ਨੇ ਜਿਤਾਇਆ:
ਟਰੰਪ ਨੇ ਫਲੋਰੀਡਾ, ਓਹਾਓ, ਮਿਸ਼ੀਗਨ, ਆਓਤਾ ਤੇ ਵਿਸਕਿਨਸਨ ਸਣੇ ਕੋਈ ਅਹਿਮ ਰਾਜਾਂ ਵਿੱਚ ਜਿੱਤ ਹਾਸਲ ਕੀਤੀ ਹੈ। ਟਰੰਪ ਨੇ ਗਿਣੇ ਵੋਟਾਂ ਵਿੱਚੋਂ 48.5 ਫੀਸਦੀ ਹਾਸਲ ਕੀਤੇ ਜਦੋਂਕਿ ਹਿਲੇਰੀ ਨੇ 47 ਪ੍ਰਤੀਸ਼ਤ ਵੋਟ ਹਾਸਲ ਕੀਤੇ ਹਨ। ਟਰੰਪ ਨੇ 23 ਰਾਜਾਂ ਵਿੱਚ ਜਿੱਤ ਦਾ ਝੰਡਾ ਲਹਿਰਾਇਆ ਜਦੋਂਕਿ ਹਿਲੇਰੀ ਨੇ 17 ਰਾਜਾਂ ਵਿੱਚ ਹੀ ਜਿੱਤ ਹਾਸਲ ਕੀਤੀ।
ਇੱਕ ਸਥਾਨਕ ਚੈਨਲ ਮੁਤਾਬਕ ਟਰੰਪ ਨੇ ਫਲੋਰੀਡਾ (ਚੋਣ ਮੰਡਲ ਦੇ 29 ਵੋਟ), ਜਾਰਜੀਆ (16), ਓਹਾਓ (18), ਉੱਤਰੀ ਕੈਰੋਲੀਨਾ (15), ਉੱਤਰੀ ਡਕੋਟਾ (3), ਦੱਖਣੀ ਡਕੋਟਾ (3), ਨੇਬ੍ਰਾਸਕਾ (4), ਕੰਸਾਸ (6), ਓਕਲਾਹੋਮਾ (7), ਟੈਕਸਾਸ (38), ਵਿਓਮਿੰਗ (3), ਇੰਡੀਆਨਾ (11), ਕੇਂਟੁਕੀ (8), ਟੈਨੇਸੀ (11), ਮਿਸੀਸਿਪੀ (6), ਅਰਕੰਸਾਸ (6), ਲੂਸੀਆਨਾ (8), ਪੱਛਮੀ ਵਰਜੀਨੀਆ (5), ਅਲਬਾਮਾ (9), ਦੱਖਣੀ ਕੈਰੋਲੀਨਾ (9), ਮੋਂਟਾਨਾ (3), ਇਡਾਹੋ (5) ਤੇ ਮਿਸੌਰੀ (10) ਵਿੱਚ ਜਿੱਤ ਹਾਸਲ ਕੀਤੀ।