ਮੈਕਸੀਕੋ: ਏਅਰ ਮੈਕਸੀਕੋ ਦੀ ਫਲਾਈਟ ਵਿੱਚ ਸੱਪ ਦੇ ਸਵਾਰ ਹੋਣ ਜਾਣ ਕਾਰਨ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਸਮੇਂ ਯਾਤਰੀਆਂ ਨੇ ਸੱਪ ਦੇਖਿਆ ਉਸ ਸਮੇਂ ਫਲਾਈਟ ਹਵਾ ਵਿੱਚ ਸੀ। ਏਅਰ ਮੈਕਸੀਕੋ ਦੀ ਫਲਾਈਟ ਨੰਬਰ-231 ਟੌਰੇਨ ਤੋਂ ਮੈਕਸੀਕੋ ਜਾ ਰਹੀ ਸੀ। ਇਸ ਦੌਰਾਨ ਯਾਤਰੀਆਂ ਨੇ ਜਹਾਜ਼ ਦੀ ਛੱਤ ਨੇੜਿਓਂ ਸੱਪ ਲਟਕਦਾ ਹੋਇਆ ਦਿਖਾਈ ਦਿੱਤਾ।
ਯਾਤਰੀ ਇਸ ਨੂੰ ਦੇਖ ਕੇ ਸਹਿਮ ਗਏ ਤੇ ਉਨ੍ਹਾਂ ਵਿੱਚ ਹੜਕੰਪ ਮੱਚ ਗਿਆ। ਸੱਪ ਕੁਝ ਦੇਰ ਛੱਤ ਨਾਲ ਲਟਕਣ ਤੋਂ ਬਾਅਦ ਜ਼ਮੀਨ ਉੱਤੇ ਆ ਡਿੱਗਾ। ਇਸ ਨੂੰ ਦੇਖ ਕੇ ਯਾਤਰੀ ਆਪਣੀਆਂ ਸੀਟਾਂ ਛੱਡ ਇੱਧਰ-ਉੱਧਰ ਭੱਜਣ ਲੱਗੇ। ਜਹਾਜ਼ ਕਾਬੂ ਤੋਂ ਬਾਹਰ ਹੁੰਦਾ ਦੇਖ ਪਾਈਲਟ ਨੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ।
ਇਸ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਥੱਲੇ ਉਤਾਰਿਆ ਗਿਆ ਤੇ ਸੱਪ ਫੜਨ ਵਾਲੇ ਦਸਤੇ ਨੂੰ ਬੁਲਾਇਆ ਗਿਆ। ਮੀਡੀਆ ਰਿਪੋਰਟ ਅਨੁਸਾਰ ਇਸ ਘਟਨਾ ਕਾਰਨ ਜਹਾਜ਼ ਦੀ ਉਡਾਣ ਦੋ ਘੰਟੇ ਲੇਟ ਹੋ ਗਈ। ਸੱਪ ਜਹਾਜ਼ ਵਿੱਚ ਕਿਸ ਤਰੀਕੇ ਨਾਲ ਪਹੁੰਚਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।