ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਰੀਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਜਿੱਤ ਗਏ ਹਨ। ਉਨ੍ਹਾਂ 276 ਸੀਟਾਂ ਹਾਸਲ ਕੀਤੀਆਂ ਜਦੋਂਕਿ ਉਨ੍ਹਾਂ ਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਨੂੰ 218 ਸੀਟਾਂ ਮਿਲੀਆਂ। ਜਿੱਤ ਲਈ 270 ਸੀਟਾਂ ਦੀ ਜ਼ਰੂਰਤ ਸੀ।
ਮੁੱਢਲੇ ਰੁਝਾਨਾਂ ਵਿੱਚ ਟਰੰਪ ਨੇ ਬੜ੍ਹਤ ਬਣਾ ਲਈ ਤੇ ਇਹ ਅਖੀਰ ਤੱਕ ਜਾਰੀ ਰਹੀ। ਜਿੱਤ ਤੋਂ ਬਾਅਦ ਟਰੰਪ ਨੇ ਮੰਨਿਆ ਕਿ ਮੁਕਾਬਲਾ ਸਖ਼ਤ ਸੀ। ਉਨ੍ਹਾਂ ਨੇ ਵੋਟਾਂ ਪਾਉਣ ਲਈ ਅਮਰੀਕੀਆਂ ਦਾ ਧਨਵਾਦ ਕੀਤਾ।
ਅਜਿਹਾ ਸਮਝਿਆ ਜਾ ਰਿਹਾ ਸੀ ਕਿ ਲਾਤੀਨੀ ਮੂਲ ਦੇ ਲੋਕਾਂ ਖਿਲਾਫ ਦਿੱਤੇ ਗਏ ਬਿਆਨਾਂ ਨਾਲ ਹਿਲੇਰੀ ਕਲਿੰਟਨ ਨੂੰ ਫਾਇਦਾ ਮਿਲ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਦਿਲਚਸਪ ਗੱਲ ਹੈ ਕਿ ਪਿਛਲੇ 50 ਸਾਲਾਂ ਤੋਂ ਵੇਖਿਆ ਗਿਆ ਹੈ ਕਿ ਓਹਾਓ ਵਿੱਚ ਜਿਸ ਦੀ ਜਿੱਤ ਹੁੰਦੀ ਹੈ, ਉਹ ਹੀ ਵ੍ਹਾਈਟ ਹਾਊਸ ਤੱਕ ਜਾਂਦਾ ਹੈ।