ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦਾ ਰਾਸ਼ਟਰਪਤੀ ਬਣ ਚੁਕੇ ਹਨ ਡੋਨਲਡ ਟਰੰਪ। ਅਮਰੀਕਾ 'ਤੇ ਲਗਾਤਾਰ ਦੋ ਵਾਰ ਰਾਜ ਕਰ ਚੁੱਕੇ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਬਾਅਦ ਪੂਰੀ ਦੁਨੀਆ ਸਾਹਮਣੇ ਇੱਕ ਸਵਾਲ ਸੀ ਕਿ ਯੂਨਾਈਟੇਡ ਸਟੇਟਸ ਆਫ ਅਮੈਰਿਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ। ਦੋ ਚਿਹਰੇ ਸਾਹਮਣੇ ਆਏ….ਰਿਬਲਿਕਨ ਪਾਰਟੀ ਵੱਲੋਂ ਡੋਨਲਡ ਟਰੰਪ ਤੇ ਡੈਮੋਕਰੇਟਿਕ ਪਾਰਟੀ ਵੱਲੋਂ ਮੈਦਾਨ 'ਚ ਸਨ ਹਿਲਰੀ ਕਲਿੰਟਨ। ਵਿਵਾਦਤ ਅਕਸ ਵਾਲੇ ਟਰੰਪ ਦੇ ਪੂਰੀ ਦੁਨੀਆ 'ਚ ਸਮਰਥਕ ਘੱਟ ਤੇ ਅਲੋਚਨਾ ਕਰਨ ਵਾਲੇ ਜ਼ਿਆਦਾ ਸਨ। ਬੇਹੱਦ ਘੱਟ ਲੋਕਾਂ ਨੂੰ ਲੱਗਦਾ ਸੀ ਕਿ ਬੇਬਾਕੀ ਨਾਲ ਆਪਣੀ ਗੱਲ੍ਹ ਰੱਖਣ ਵਾਲੇ ਅਤੇ ਮੁਸਲਮਾਨਾਂ ਖਿਲਾਫ ਡਟ ਕੇ ਬੋਲਣ ਵਾਲੇ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣ ਜਾਣਗੇ। ਉਨ੍ਹਾਂ ਮਜ਼ਬੂਤ ਮੰਨ੍ਹੀ ਜਾਂਦੀ ਹਿਲਰੀ ਕਲਿੰਟਨ ਨੂੰ ਚੰਗੇ ਫਰਕ ਨਾਲ ਹਰਾ ਦਿੱਤਾ। ਮਹਿਲਾਵਾਂ 'ਤੇ ਭੱਦੀਆਂ ਟਿੱਪਣੀਆਂ ਨੂੰ ਲੈ ਕੇ ਚਰਚਾ 'ਚ ਰਹੇ ਟਰੰਪ ਖਿਲਾਫ ਬਣੇ ਮਾਹੌਲ ਨੂੰ ਹਿਲਰੀ ਕਲਿੰਟਨ ਕੈਸ਼ ਨਹੀਂ ਕਰ ਸਕੀ ਅਤੇ ਅਮਰੀਕਾ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਵੀ ਨਹੀਂ ਮਿਲ ਸਕੀ।


ਡੋਨਲਡ ਟਰੰਪ ਨੂੰ ਬਹੁਮਤ ਲਈ 270 ਵੋਟਾਂ ਚਾਹੀਦੀਆਂ ਸਨ…ਜਦਕਿ ਉਨ੍ਹਾਂ ਹਾਸਲ ਕੀਤੀਆਂ 276 ਵੋਟਾਂ ਹਿਲਰੀ ਕਲਿੰਟਨ ਨੂੰ ਮਿਲੀਆਂ ਸਿਰਫ 218 ਵੋਟਾਂ। ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣਨ ਵਾਲੇ ਟਰੰਪ ਨੇ ਜਿੱਤ ਤੋਂ ਬਾਅਦ ਆਪਣੇ ਸੰਬੋਧਨ 'ਚ ਅਹਿਮ ਗੱਲ੍ਹ ਕਹੀ ਕਿ ਸਿਆਸਤ ਅਸਾਨ ਨਹੀਂ ਹੁੰਦੀ…ਇੱਕ ਨਜ਼ਰ ਮਾਰਦੇ ਹਾਂ ਟਰੰਪ ਦੇ ਸੰਬੋਧਨ ਦੀਆਂ ਮੁੱਖ ਗੱਲ੍ਹਾਂ 'ਤੇ…

1. ਦੁਨੀਆ ਦੇ ਹਰ ਮੁਲਕ ਨਾਲ ਚੰਗੇ ਸਬੰਧ ਬਨਾਉਣ ਦੀ ਕੋਸ਼ਿਸ਼

2. ਅਮਰੀਕਾ 'ਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ

3. ਹਿਲਰੀ ਕਲਿੰਟਨ ਨੇ ਚੰਗਾ ਮੁਕਾਬਲਾ ਕੀਤਾ

4. ਮੇਰੀ ਜਿੱਤ ਉਨ੍ਹਾਂ ਦੀ ਜਿੱਤ ਜੋ ਅਮਰੀਕਾ ਨੂੰ ਪਿਆਰ ਕਰਦੇ

5. ਅਮਰੀਕਾ ਨੂੰ ਮੁੜ ਕੇ ਬਣਾਵਾਂਗੇ

6. ਪ੍ਰਚਾਰ ਖਤਮ, ਕੰਮ ਕਰਨ ਦੀ ਬਾਰੀ

7. ਅਸੀਂ ਲੜਾਈ ਨਹੀਂ ਪਿਆਰ ਚਾਹੁੰਦੇ ਹਾਂ

8. ਮਾਪਿਆਂ ਤੋਂ ਬਹੁਤ ਕੁਝ ਸਿੱਖਿਆ

9. ਇਕੱਠੇ ਕੰਮ ਕਰਕੇ ਅਮਰੀਕਾ ਦਾ ਸੁਫਨਾ ਪੂਰਾ ਕਰਾਂਗੇ

10. ਸਿਆਸਤ ਅਸਾਨ ਨਹੀਂ ਹੁੰਦੀ

ਡੋਨਲਡ ਟਰੰਪ 20 ਜਨਵਰੀ 2017 ਨੂੰ ਅਮਰੀਕਾ ਦੇ ਰਾਸ਼ਟਪਤੀ ਦੀ ਸਹੁੰ ਚੁੱਕਣਗੇ…..ਸਭ ਤੋਂ ਤਾਕਤਵਰ ਮੁਲਕ ਦੇ 45ਵੇਂ ਰਾਸ਼ਟਰਪਤੀ ਬਣ ਜਾਣਗੇ ਟਰੰਪ….ਨਾਲ ਹੀ ਦੁਨੀਆ ਦੇ ਸਭ ਤੋਂ ਤਾਕਤਵਰ ਸ਼ਖਸ।