ਸਿਆਟਲ: ਅਮਰੀਕਾ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਵੀ ਵੱਧ ਗਿਆ ਹੈ। ਸਿਆਟਲ ਵਿੱਚ ਟਰੰਪ ਵਿਰੋਧੀ ਕੱਢੀ ਗਈ ਰੈਲੀ ਵਿੱਚ ਗੋਲੀ ਚੱਲਣ ਨਾਲ ਪੰਜ ਲੋਕ ਜ਼ਖਮੀ ਹੋ ਗਏ।


ਸਿਆਟਲ ਪੁਲਿਸ ਨੇ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ। ਸਿਆਟਲ ਫਾਇਰ ਮਹਿਕਮੇ ਨੇ ਸਥਾਨਕ ਸਮੇਂ ਮੁਤਾਬਿਕ ਸ਼ਾਮ 7 ਵਜੇ ਦੇ ਕਰੀਬ ਟਵੀਟ ਕਰ ਕੇ ਦੱਸਿਆ ਕਿ ਪੰਜ ਬੰਦਿਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਨੂੰ ਗੋਲੀ ਲੱਗੀ ਹੈ ਅਤੇ ਉਨ੍ਹਾਂ ਵਿਚੋਂ ਦੋ ਦੇ ਜ਼ਖਮ ਜਾਨਲੇਵਾ ਹੋ ਸਕਦੇ ਹਨ। ਸਥਾਨਕ ਟੀ.ਵੀ. ਨੇ ਦੱਸਿਆ ਕਿ ਗੋਲੀ ਚਲਾਉਣ ਤੋਂ ਬਾਅਦ ਸ਼ੱਕੀ ਫ਼ਰਾਰ ਹੈ।