ਰਣਜੀ ਡੈਬਿਊ ’ਚ ਬਣਾਈਆਂ 267 ਦੌੜਾਂ, 123 ਸਾਲਾਂ ’ਚ ਕ੍ਰਿਕੇਟ ਦਾ ਸਭ ਤੋਂ ਵੱਡਾ ਸਕੋਰ
ਏਬੀਪੀ ਸਾਂਝਾ Updated at: 08 Dec 2018 08:27 PM (IST)
NEXT PREV
ਦੇਵਾਸ/ਇੰਦੌਰ: ਮੱਧ ਪ੍ਰਦੇਸ਼ ਦੇ ਅਜੈ ਰੋਹੇਰਾ ਨੇ ਸ਼ਨੀਵਾਰ ਨੂੰ ਆਪਣੇ ਰਣਜੀ ਡੈਬਿਊ ਵਿੱਚ ਨਾਬਾਦ 267 ਦੌੜਾਂ ਬਣਾਈਆਂ। 84 ਸਾਲ ਦੇ ਰਣਜੀ ਇਤਿਹਾਸ ਵਿੱਚ ਡੈਬਿਊ ਮੈਚ ਖੇਡਣ ਵਾਲੇ ਕਿਸੇ ਖਿਡਾਰੀ ਦਾ ਇਹ ਸਭ ਤੋਂ ਵੱਡਾ ਸਕੋਰ ਹੈ। 1895 ਤੋਂ ਸ਼ੁਰੂ ਹੋਏ ਫਰਸਟ ਕਲਾਸ ਕ੍ਰਿਕੇਟ ਦੇ ਇਤਿਹਾਸ ਵਿੱਚ ਵੀ ਇਹ ਸਭ ਤੋਂ ਵੱਡਾ ਇੰਡੀਵਿਜੁਅਲ ਸਕੋਰ ਹੈ। ਅਜੈ ਨੇ 345 ਗੇਂਦਾ ਦੀ ਆਪਣੀ ਪਾਰੀ ਵਿੱਚ 21 ਚੌਕੇ ਤੇ 5 ਛੱਕੇ ਲਾਏ। ਉਹ ਹੈਦਰਾਬਾਦ ਖਿਲਾਫ ਰਣਜੀ ਟਰਾਫੀ ਮੈਚ ਖੇਡ ਰਿਹਾ ਸੀ।
ਅਜੈ ਦੇ ਨਾਲ ਯਸ਼ ਦੂਬੇ ਨੇ ਵੀ 139 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੌਵਾਂ ਖਿਡਾਰੀਆਂ ਨੇ 284 ਦੌੜਾਂ ਦੀ ਸਾਂਝੇਦਾਰੀ ਕੀਤੀ। ਮੱਧ ਪ੍ਰਦੇਸ਼ ਨੇ ਆਪਣੀ ਪਾਰੀ 4 ਵਿਕਟਾਂ ’ਤੇ 562 ਦੌੜਾਂ ’ਤੇ ਐਲਾਨੀ। ਇਸ ਤੋਂ ਪਹਿਲਾਂ ਹੈਦਰਾਬਾਦ ਦੀ ਪਹਿਲੀ ਪਾਰੀ ਸਿਰਫ 124 ਦੌੜਾਂ ’ਤੇ ਹੀ ਸਿਮਟ ਗਈ ਸੀ। ਅਜੈ ਦੇ ਪਿਤਾ ਆਈਸਕ੍ਰੀਮ ਦੀ ਫੈਕਟਰੀ ਚਲਾਉਂਦੇ ਹਨ। ਮਾਂ ਹਾਊਸ ਵਾਈਫ ਹੈ। ਅਜੈ ਦੀ ਇੱਕ ਭੈਣ ਵੀ ਹੈ।
ਅਜੈ ਨੇ ਆਪਣੀ ਇਸ ਉਪਲੱਬਧੀ ’ਤੇ ਦੱਸਿਆ ਕਿ ਇਸ ਮੈਚ ਨੂੰ ਲੈ ਕੇ ਉਸ ਦੇ ਮਨ ਵਿੱਚ ਬਿਲਕੁਲ ਵੀ ਘਬਰਾਹਟ ਨਹੀਂ ਸੀ ਬਲਕਿ ਉਹ ਉਵੇਂ ਹੀ ਮੈਦਾਨ ਵਿੱਚ ਉਤਰਿਆ ਜਿਵੇਂ ਉਹ ਕਲੱਬ ਲਈ ਖੇਡਣ ਜਾਂਦਾ ਹੈ। ਉਸ ਨੇ ਆਪਣੇ ਦਿਮਾਗ ਵਿੱਚ ਬਿਲਕੁਲ ਇਹ ਗੱਲ ਨਹੀਂ ਆਉਣ ਦਿੱਤੀ ਕਿ ਇਹ ਉਸ ਦਾ ਡੈਬਿਊ ਮੈਚ ਹੈ। ਉਸ ਨੇ ਕਿਹਾ ਕਿ ਜਦੋਂ ਉਸ ਨੇ ਸੈਂਕੜਾ ਪੂਰਾ ਕੀਤਾ, ਉਹ ਉਸ ਲਈ ਸਭ ਤੋਂ ਚੰਗਾ ਪਲ ਸੀ।
ਡੈਬਿਊ ਮੈਚ ਵਿੱਚ ਅਜੈ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਮੁੰਬਈ ਦੇ ਅਮੋਲ ਮੁਜੁਮਦਾਰ ਦੇ ਨਾਂ ਸੀ। ਮੁਜੁਮਦਾਰ ਨੇ 1994 ਵਿੱਚ ਹਰਿਆਣਾ ਖਿਲਾਫ ਡੈਬਿਊ ਕਰਦਿਆਂ 260 ਦੌੜਾਂ ਦੀ ਪਾਰੀ ਖੇਡੀ ਸੀ।