ਸਾਊਦੀ ਅਰਬ ’ਚ ਫਸੇ 4000 ਭਾਰਤੀ, ਦਰਦਨਾਕ ਹਾਲਤ, ਵੀਡੀਓ ਭੇਜ ਕੀਤਾ ਖੁਲਾਸਾ
ਏਬੀਪੀ ਸਾਂਝਾ
Updated at:
08 Dec 2018 05:59 PM (IST)
NEXT
PREV
ਚੰਡੀਗੜ੍ਹ: ਸਾਊਦੀ ਅਰਬ ਵਿੱਚ ਨੌਕਰੀ ਦੀ ਤਲਾਸ਼ ਲਈ ਗਏ ਕਰੀਬ 4 ਹਜ਼ਾਰ ਲੋਕ ਉੱਥੇ J&P ਕੰਪਨੀ ਦੇ ਬੰਦੀ ਮਜ਼ਦੂਰ ਬਣੇ ਹੋਏ ਹਨ। ਇਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਵੀਡੀਓ ਭੇਜ ਕੇ ਆਪਣੀ ਹੱਡ ਬੀਤੀ ਬਿਆਨ ਕੀਤੀ ਹੈ। ਵੀਡੀਓ ਰਾਹੀਂ ਇਨ੍ਹਾਂ ਨੇ ਦੱਸਿਆ ਕਿ ਨਾ ਤਾਂ ਕੰਪਨੀ ਉਨ੍ਹਾਂ ਨੂੰ ਤਨਖ਼ਾਹਾਂ ਦੇ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਖਾਣੇ ਤੇ ਮੈਡੀਕਲ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਇਸ ਕਰਕੇ ਬਹੁਤ ਸਾਰੇ ਮੁਲਾਜ਼ਮ ਬਿਮਾਰ ਪਏ ਹਨ।
ਇਨ੍ਹਾਂ ਵਿੱਚੋਂ ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਪੈਂਦੇ ਪਿੰਡ ਤੁਰਾ ਦੇ ਰਛਪਾਲ ਸਿੰਘ ਤੇ ਬਲਬਿੰਦਰ ਸਿੰਘ ਨੇ ਦੱਸਿਆ ਕਿ ਕਿਵੇਂ J&P ਕੰਪਨੀ ਨੇ ਉਨ੍ਹਾਂ ਨੂੰ ਬੰਧਕ ਬਣਾਇਆ ਹੋਇਆ ਹੈ। ਦੋਵਾਂ ਦੇ ਪਰਿਵਾਰਾਂ ਨੇ ਭਾਰਤ ਸਰਕਾਰ ਕੋਲੋਂ ਉਨ੍ਹਾਂ ਦੇ ਪੁੱਤਰਾਂ ਦੀ ਰਿਹਾਈ ਦੀ ਮੰਗ ਕੀਤੀ ਹੈ।
ਰਛਪਾਲ ਤੇ ਬਲਬਿੰਦਰ ਨੇ ਦੱਸਿਆ ਦੋਵੇਂ ਜਣੇ ਸਾਊਦੀ ਦੀ J&P ਕੰਪਨੀ ਵਿੱਚ ਕੰਮ ਕਰਨ ਲਈ ਗਏ ਸਨ। ਉੱਥੇ ਕੰਪਨੀ ਨੇ ਲਗਪਗ 4 ਹਜ਼ਾਰ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ ਜਿਨ੍ਹਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੰਪਨੀ ਵਿੱਚ ਕੰਮ ਕਰਨ ਵਾਲੇ ਬਹੁਤੇ ਮੁਲਾਜ਼ਮ ਬਿਮਾਰ ਹਨ ਕਿਉਂਕਿ ਕੰਪਨੀ ਵੱਲੋਂ ਮੁਲਾਜ਼ਮਾਂ ਦੇ ਖਾਣ-ਪੀਣ ਤੇ ਸਿਹਤ ਸਬੰਧੀ ਸਹੂਲਤਾਂ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਪੀੜਤਾਂ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਪਰਿਵਾਰਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਹੈ।
ਰਛਪਾਲ ਸਿੰਘ ਤੇ ਬਲਬਿੰਦਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਨਾ ਤਾਂ ਦੋਵਾਂ ਨੂੰ ਤਨਖ਼ਾਹ ਮਿਲੀ ਤੇ ਨਾ ਹੀ ਉਨ੍ਹਾਂ ਨੂੰ ਚੰਗਾ ਖਾਣਾ ਦਿੱਤਾ ਜਾ ਰਿਹਾ ਹੈ। ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਦੋਵਾਂ ਜਣਿਆਂ ਦੀ ਜਲਦ ਘਰ ਵਾਪਸੀ ਦੀ ਗੁਹਾਰ ਲਾਈ ਹੈ।

- - - - - - - - - Advertisement - - - - - - - - -