ਭਾਰਤੀ ਕ੍ਰਿਕਟ ਟੀਮ ਤੇ ਇੰਗਲੈਂਡ ਦੇ ਵਿਚ ਸ਼ੁੱਕਰਵਾਰ ਤੋਂ ਟੀ 20 ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਟੈਸਟ ਸੀਰੀਜ਼ 'ਚ 32 ਵਿਕੇਟ ਲੈਣ ਤੋਂ ਬਾਅਦ ਆਰ ਅਸ਼ਵਿਨ ਦੇ ਲਿਮਿਟਡ ਓਵਰ ਕ੍ਰਿਕਟ 'ਚ ਵਾਪਸੀ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ। ਪਰ ਅਸ਼ਵਿਨ ਨੂੰ ਟੀ20 ਸੀਰੀਜ਼ ਲਈ ਟੀਮ 'ਚ ਥਾਂ ਨਹੀਂ ਮਿਲੀ। ਏਨਾ ਹੀ ਨਹੀਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਾਫ ਕਰ ਦਿੱਤਾ ਕਿ ਜੇਕਰ ਅਸ਼ਵਿਨ ਲਈ ਲਿਮਿਟਡ ਓਵਰ ਕ੍ਰਿਕਟ 'ਚ ਟੀਮ ਦੇ ਦਰਵਾਜ਼ੇ ਖੁੱਲ੍ਹਣ ਦੀ ਕੋਈ ਸੰਭਾਵਨਾ ਨਹੀਂ ਹੈ।
ਕੋਹਲੀ ਨੇ ਕਿਹਾ ਵਾਸ਼ਿੰਗਟਨ ਸੁੰਦਰ ਦੇ ਚੰਗਾ ਖੇਡਣ ਤੇ ਰਵੀਚੰਦ੍ਰਨ ਅਸ਼ਵਿਨ ਲਈ ਸੀਮਿਤ ਓਵਰਾਂ ਦੀ ਟੀਮ 'ਚ ਥਾਂ ਨਹੀਂ ਹੈ। ਉਨ੍ਹਾਂ ਕਿਹਾ, 'ਵਾਸ਼ਿੰਗਟਨ ਸੁੰਦਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਇਕ ਹੀ ਕਾਬਲੀਅਤ ਦੇ ਦੋ ਖਿਡਾਰੀ ਟੀਮ 'ਚ ਨਹੀਂ ਹੋ ਸਕਦੇ। ਯਾਨੀ ਸੁੰਦਰ ਦੇ ਬਹੁਤ ਹੀ ਖਰਾਬ ਫੌਰਮ 'ਚ ਰਹਿਣ 'ਤੇ ਹੀ ਇਹ ਸੰਭਵ ਹੋਵੇਗਾ।
ਕਪਤਾਨ ਵਿਰਾਟ ਕੋਹਲੀ ਅਸ਼ਵਿਨ ਦੀ ਟੀਮ 'ਚ ਵਾਪਸੀ ਦੇ ਸਵਾਲ 'ਤੇ ਨਾਰਾਜ਼ ਵੀ ਹੋ ਗਏ। ਕੋਹਲੀ ਨੇ ਕਿਹਾ, 'ਸਵਾਲ ਪੁੱਛਦਿਆਂ ਸਮੇਂ ਕੁਝ ਤਰਕ ਵੀ ਹੋਣਾ ਚਾਹੀਦਾ ਹੈ। ਤੁਸੀਂ ਦੱਸੋ ਕਿ ਮੈਂ ਅਸ਼ਵਿਨ ਨੂੰ ਕਿੱਥੇ ਰੱਖਾਂ। ਟੀਮ 'ਚ ਉਨ੍ਹਾਂ ਦੇ ਲਈ ਕਿੱਥੇ ਥਾਂ ਬਣਦੀ ਹੈ। ਵਾਸ਼ਿੰਗਟਨ ਪਹਿਲਾਂ ਹੀ ਟੀਮ 'ਚ ਹੈ। ਸਵਾਲ ਪੁੱਛਣਾ ਸੌਖਾ ਹੈ ਪਰ ਪਹਿਲਾਂ ਖੁਦ ਵੀ ਉਸ ਦਾ ਤਰਕ ਪਤਾ ਹੋਣਾ ਚਾਹੀਦਾ ਹੈ।'
ਵਰੁਣ ਚੱਕਰਵਰਤੀ ਦੀ ਫਿੱਟਨੈਸ ਤੋਂ ਖਫਾ ਵਿਰਾਟ ਕੋਹਲੀ
ਇਸ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਸਪਿਨ ਗੇਂਦਬਾਜ਼ ਵਰੁਣ ਚਕ੍ਰਵਰਤੀ ਤੋਂ ਫਿੱਟਨੈਸ ਨੂੰ ਲੈਕੇ ਵੀ ਖਫਾ ਹੈ। ਵਿਰਾਟ ਕੋਹਲੀ ਨੇ ਕਿਹਾ ਕਿ ਵਰੁਣ ਚੱਕਰਵਰਤੀ ਦੇ ਯੋਯੋ ਟੈਸਟ 'ਚ ਨਾਕਾਮ ਰਹਿਣ ਕਾਰਨ ਉਸ ਨੂੰ ਟੀਮ 'ਚ ਥਾਂ ਨਹੀਂ ਮਿਲੀ। ਕੋਹਲੀ ਨੇ ਕਿਹਾ 'ਸਭ ਨੂੰ ਸਮਝਣਾ ਹੋਵੇਗਾ ਕਿ ਭਾਰਤੀ ਕ੍ਰਿਕਟ ਟੀਮ ਲਈ ਅਸੀਂ ਇਕ ਵਿਵਸਥਾ ਬਣਾਈ ਹੈ। ਉਮੀਦ ਕਰਦੇ ਹਾਂ ਕੁ ਸਾਰੇ ਉਸ ਦਾ ਪਾਲਣ ਕਰਨਗੇ। ਇਸ 'ਚ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਹੈ।'