T20 World CUP: ਟੀ-20 ਵਿਸ਼ਵ ਕੱਪ 'ਚ ਭਾਰਤ ਦੇ ਖਰਾਬ ਪ੍ਰਦਰਸ਼ਨ ਲਈ ਮੁੱਖ ਕੋਚ ਰਵੀ ਸ਼ਾਸਤਰੀ ਨੇ ਪਹਿਲਾਂ ਇਸ਼ਾਰਿਆਂ 'ਚ ਅਤੇ ਬਾਅਦ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) 'ਤੇ ਖੁੱਲ੍ਹ ਕੇ ਦੋਸ਼ ਲਗਾਇਆ। ਟੀਮ ਇੰਡੀਆ ਨਾਲ ਉਨ੍ਹਾਂ ਦਾ ਆਖਰੀ ਮੈਚ ਮੁੱਖ ਕੋਚ ਦੇ ਤੌਰ 'ਤੇ ਨਾਮੀਬੀਆ ਖਿਲਾਫ ਸੀ। ਉਨ੍ਹਾਂ ਨੇ ਮੈਚ ਤੋਂ ਪਹਿਲਾਂ ਕਿਹਾ ਕਿ, "ਮੈਂ ਮਾਨਸਿਕ ਤੌਰ 'ਤੇ ਥੱਕ ਗਿਆ ਹਾਂ। ਇਹ ਮੇਰੀ ਉਮਰ 'ਚ ਸੰਭਵ ਹੈ ਪਰ ਟੀਮ ਇੰਡੀਆ ਦੇ ਖਿਡਾਰੀ ਮਾਨਸਿਕ ਤੇ ਸਰੀਰਕ ਤੌਰ 'ਤੇ ਥੱਕ ਚੁੱਕੇ ਹਨ।"





ਰਵੀ ਸ਼ਾਸਤਰੀ ਨੇ ਕਿਹਾ, "ਖਿਡਾਰੀ ਛੇ ਮਹੀਨਿਆਂ ਤੋਂ ਬਾਇਓ-ਬਬਲ (ਖਿਡਾਰੀਆਂ ਲਈ ਬਣਾਇਆ ਗਿਆ ਸੁਰੱਖਿਅਤ ਮਾਹੌਲ) ਵਿੱਚ ਹਨ ਅਤੇ ਅਸੀਂ ਆਈਪੀਐਲ ਅਤੇ ਵਿਸ਼ਵ ਕੱਪ ਵਿੱਚ ਵੱਡਾ ਫਰਕ ਚਾਹੁੰਦੇ ਸੀ। ਜਦੋਂ ਵੱਡੇ ਮੈਚ ਆਉਂਦੇ ਹਨ ਤਾਂ ਤੁਸੀਂ ਥਕਾਵਟ ਕਾਰਨ ਅਜਿਹਾ ਪ੍ਰਦਰਸ਼ਨ ਨਹੀਂ ਕਰ ਸਕਦੇ। ਜਿਵੇਂ ਤੁਸੀਂ ਤਰੋ ਤਾਜ਼ਾ ਹੁੰਦੇ ਹੋ। ਇਹ ਕੋਈ ਬਹਾਨਾ ਨਹੀਂ ਹੈ।" ਇਸ ਤਰ੍ਹਾਂ ਰਵੀ ਸ਼ਾਸਤਰੀ ਨੇ ਟੀ-20 ਵਿਸ਼ਵ ਕੱਪ ਦੇ ਖਰਾਬ ਪ੍ਰਦਰਸ਼ਨ ਲਈ BCCI ਨੂੰ ਜ਼ਿੰਮੇਦਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ।


 





ਇਸ ਦੇ ਨਾਲ ਹੀ ਉਸ ਨੇ ਮੈਚ ਤੋਂ ਬਾਅਦ BCCI ਨੂੰ ਚੌਕਸ ਕਰਦਿਆਂ ਕਿਹਾ ਕਿ ਟੀਮ ਦੇ ਕੁਝ ਲੜਕੇ ਪਿਛਲੇ ਛੇ ਮਹੀਨਿਆਂ ਵਿੱਚ ਸਿਰਫ਼ 25 ਦਿਨ ਹੀ ਆਪਣੇ ਘਰ ਗਏ ਹਨ। ਕੁਝ ਖਿਡਾਰੀ ਤਿੰਨੋਂ ਫਾਰਮੈਟਾਂ ਵਿੱਚ ਖੇਡਦੇ ਹਨ। ਭਾਵੇਂ ਤੁਸੀਂ ਡੈਨ ਬ੍ਰੈਡਮੈਨ ਹੋ, ਬਾਇਓ-ਬਬਲ ਵਿੱਚ ਤੁਹਾਡੀ ਔਸਤ ਹੇਠਾਂ ਆ ਜਾਵੇਗੀ, ਇਸ ਲਈ ਧਿਆਨ ਰੱਖੋ, ਬਬਲ ਕਿਸੇ ਵੀ ਸਮੇਂ ਫਟ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਹਾਰ ਸਵੀਕਾਰ ਕਰਦੇ ਹਾਂ, ਕਿਉਂਕਿ ਅਸੀਂ ਹਾਰਨ ਤੋਂ ਨਹੀਂ ਡਰਦੇ। ਤੁਸੀਂ ਜਿੱਤਣ ਦੀ ਕੋਸ਼ਿਸ਼ ਵਿੱਚ ਮੈਚ ਹਾਰ ਜਾਂਦੇ ਹੋ। ਇੱਥੇ ਅਸੀਂ ਜਿੱਤਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਜ਼ਰੂਰੀ X ਫੈਕਟਰ ਗੁੰਮ ਸੀ। ਇਸ ਤੋਂ ਪਹਿਲਾਂ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਵੀ ਥਕਾਵਟ ਬਾਰੇ ਗੱਲ ਕੀਤੀ ਸੀ।


 





ਰਵੀ ਸ਼ਾਸਤਰੀ ਮੁੱਖ ਕੋਚ ਵਜੋਂ ਆਪਣੇ ਕਾਰਜਕਾਲ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਕਿਹਾ ਕਿ "ਟੈਸਟ ਮੈਚਾਂ 'ਚ ਪੂਰੀ ਦੁਨੀਆ 'ਚ ਜਿੱਤਣਾ ਮੇਰੇ ਲਈ ਖਾਸ ਸੀ। ਅਸੀਂ ਵੈਸਟਇੰਡੀਜ਼, ਸ਼੍ਰੀਲੰਕਾ, ਆਸਟ੍ਰੇਲੀਆ, ਇੰਗਲੈਂਡ ਵਿਚ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਮਜ਼ਬੂਤ ਟੀਮਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਹਰਾਇਆ। ਸਾਨੂੰ ਹਮੇਸ਼ਾ ਘਰ ਦਾ ਸ਼ੇਰ ਕਿਹਾ ਜਾਂਦਾ ਸੀ ਪਰ ਇਸ ਟੀਮ ਨੇ ਬਾਹਰੋਂ ਜਿੱਤ ਕੇ ਸਾਬਤ ਕਰ ਦਿੱਤਾ।"

ਸ਼ਾਸਤਰੀ ਨੇ ਅੱਗੇ ਕਿਹਾ ਕਿ "   ਨਵੇਂ ਕੋਚ ਰਾਹੁਲ ਦ੍ਰਾਵਿੜ ਟੀਮ ਇੰਡੀਆ ਨੂੰ ਹੋਰ ਅੱਗੇ ਲੈ ਕੇ ਜਾਣਗੇ। ਦ੍ਰਾਵਿੜ ਦਾ ਤਜਰਬਾ ਇਸ ਟੀਮ ਲਈ ਚੰਗਾ ਪ੍ਰਦਰਸ਼ਨ ਕਰੇਗਾ। ਟੀਮ 'ਚ ਕਈ ਅਜਿਹੇ ਖਿਡਾਰੀ ਹਨ ਜੋ ਅਗਲੇ ਤਿੰਨ-ਚਾਰ ਸਾਲ ਖੇਡਣਗੇ ਜੋ ਬਹੁਤ ਮਹੱਤਵਪੂਰਨ ਹੋਣਗੇ। ਵਿਰਾਟ ਅਜੇ ਵੀ ਟੀਮ 'ਚ ਹਨ ਅਤੇ ਉਨ੍ਹਾਂ ਨੇ ਕਪਤਾਨ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਟੀਮ ਮਜ਼ਬੂਤ ਹੈ।"