Lakhimpur Violence: ਲਖੀਮਪੁਰ ਖੀਰੀ ਹਿੰਸਾ ਮਾਮਲੇ 'ਤੇ ਵੱਡਾ ਖੁਲਾਸਾ ਹੋਇਆ ਹੈ। ਏਬੀਪੀ ਨਿਊਜ਼ ਨੂੰ ਫੋਰੈਂਸਿਕ ਰਿਪੋਰਟ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਹਿੰਸਾ ਦੇ ਸਮੇਂ ਫਾਇਰਿੰਗ ਹੋਈ ਸੀ। ਤਿੰਨ ਹਥਿਆਰਾਂ ਤੋਂ ਗੋਲੀ ਚੱਲਣ ਦੇ ਸਬੂਤ ਮਿਲੇ ਹਨ। ਅਹਿਮ ਗੱਲ ਹੈ ਕਿ ਮੁੱਖ ਮੁਲਜ਼ਮ ਤੇ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਰਾਈਫਲ ਤੋਂ ਵੀ ਗੋਲੀ ਚੱਲੀ ਸੀ। ਫੋਰੈਂਸਿਕ ਰਿਪੋਰਟ 'ਚ ਆਸ਼ੀਸ਼ ਮਿਸ਼ਰਾ ਵੱਲੋਂ ਰਾਈਫਲ ਤੋਂ ਗੋਲੀ ਚਲਾਉਣ ਦੀ ਪੁਸ਼ਟੀ ਹੋਈ ਹੈ।


ਇੱਕ ਹੋਰ ਮੁਲਜ਼ਮ ਅੰਕਿਤ ਦਾਸ ਦੇ ਪਿਸਤੌਲ ਦੀ ਵੀ ਜਾਂਚ ਕੀਤੀ ਗਈ। ਅੰਕਿਤ ਦੇ ਗਨਰ ਲਤੀਫ ਦੀ ਰਿਪੀਟਰ ਗੰਨ ਦੀ ਵੀ ਜਾਂਚ ਕੀਤੀ ਗਈ ਹੈ। ਮੌਕੇ ਤੋਂ ਭੱਜਣ ਦੌਰਾਨ ਲਾਇਸੈਂਸੀ ਹਥਿਆਰਾਂ ਨਾਲ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਪੋਸਟਮਾਰਟਮ ਰਿਪੋਰਟ 'ਚ ਕਿਸੇ ਵਿਅਕਤੀ ਨੂੰ ਗੋਲੀ ਲੱਗਣ ਦੀ ਪੁਸ਼ਟੀ ਨਹੀਂ ਹੋਈ ਸੀ ਪਰ ਜਾਂਚ 'ਚ ਪੁਲਿਸ ਨੂੰ ਗੱਡੀਆਂ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਇਸ ਆਧਾਰ 'ਤੇ ਰਾਈਫਲਾਂ ਨੂੰ ਜ਼ਬਤ ਕਰ ਲਿਆ ਗਿਆ ਸੀ।


ਦੱਸ਼ ਦਈਏ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਵਿਖੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਚਾਰ ਕਿਸਾਨਾਂ ਨੂੰ ਕਥਿਤ ਤੌਰ 'ਤੇ ਇੱਕ ਐਸਯੂਵੀ ਨੇ ਕੁਚਲ ਦਿੱਤਾ ਸੀ। ਕਿਸਾਨ ਜਿਸ ਪ੍ਰੋਗਰਾਮ ਦਾ ਵਿਰੋਧ ਕਰਕੇ ਪਰਤ ਰਹੇ ਸੀ ਉਸ 'ਚ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਵੀ ਮੌਜੂਦ ਸਨ।


ਕਿਸਾਨਾਂ ਦਾ ਦੋਸ਼ ਹੈ ਕਿ ਇਹ ਐਸਯੂਵੀ ਟੈਨੀ ਦੀ ਸੀ ਤੇ ਉਸ ਦਾ ਪੁੱਤਰ ਆਸ਼ੀਸ਼ ਮਿਸ਼ਰਾ ਇਸ ਵਿੱਚ ਸਵਾਰ ਸੀ। ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕਿਸਾਨ ਹੁਣ ਕੇਂਦਰੀ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਉਹ ਵੀ ਇਸ ਮਾਮਲੇ ਵਿੱਚ ਮੁਲਜ਼ਮ ਹਨ।


ਇਹ ਵੀ ਪੜ੍ਹੋ: Poonam Pandey's Husband: ਪੂਨਮ ਪਾਂਡੇ ਦੇ ਪਤੀ ਸੈਮ ਬੰਬੇ ਗ੍ਰਿਫ਼ਤਾਰ, ਅਦਾਕਾਰਾ ਹਸਪਤਾਲ 'ਚ ਦਾਖਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904