IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
ਏਬੀਪੀ ਸਾਂਝਾ | 20 Jan 2018 10:48 AM (IST)
ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ ਦੱਖਣੀ ਅਫ਼ਰੀਕਾ ਦੌਰੇ 'ਤੇ ਹੈ। ਇਸ ਦੌਰੇ 'ਤੇ ਭਾਰਤੀ ਟੀਮ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ। [embed]https://www.instagram.com/p/BeF8Q_5F3Ym/?[/embed] ਟੈਸਟ ਲੜੀ ਹਾਰਨ ਤੋਂ ਬਾਅਦ ਇਨ੍ਹਾਂ ਸਭ ਚੀਜ਼ਾਂ ਤੋਂ ਬੇਖਬਰ ਟੀਮ ਦੇ ਸਟਾਰ ਰਵਿੰਦਰ ਜਡੇਜਾ ਅਫ਼ਰੀਕਾ ਵਿਚ ਖੂਬ ਮਸਤੀ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿਣ ਵਾਲੇ ਜਡੇਜਾ ਨੇ ਸ਼ੇਰ ਦੇ ਨਾਲ ਸੈਲਫੀ ਲੈ ਕੇ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤੋਂ ਪਹਿਲਾਂ ਵੀ ਜਡੇਜਾ ਇਸ ਤਰਾਂ ਸੈਲਫੀ ਲੈ ਚੁਕੇ ਹਨ।