ਆਸਟ੍ਰੇਲੀਆ ਦਾ 'ਮੈਕਸ-ਵੈਲ' ਮੈਚ
ਖਵਾਜਾ 36 ਰਨ ਬਣਾ ਕੇ ਆਊਟ ਹੋਏ। ਫਿਰ ਮੈਕਸਵੈਲ ਨੇ ਤੀਜੇ ਵਿਕਟ ਲਈ ਟਰੇਵਿਸ ਹੈਡ ਨਾਲ ਮਿਲਕੇ 109 ਰਨ ਜੋੜੇ। ਹੈਡ ਪਾਰੀ ਦੀ ਆਖਰੀ ਗੇਂਦ 'ਤੇ 18 ਗੇਂਦਾਂ 'ਤੇ 45 ਰਨ ਦਾ ਯੋਗਦਾਨ ਪਾਕੇ ਆਊਟ ਹੋਏ।
ਆਸਟ੍ਰੇਲੀਆ - 263/3 (20 ਓਵਰ)
ਮੈਕਸਵੈਲ ਦਾ ਸੈਂਕੜਾ
ਗਲੈਨ ਮੈਕਸਵੈਲ ਨੇ ਤਾਬੜਤੋੜ ਅੰਦਾਜ਼ 'ਚ ਬੱਲੇਬਾਜ਼ੀ ਕਰਦਿਆਂ 145 ਰਨ ਦੀ ਨਾਬਾਦ ਪਾਰੀ ਖੇਡੀ। ਮੈਕਸਵੈਲ ਦੀ ਪਾਰੀ 'ਚ 14 ਚੌਕੇ ਅਤੇ 9 ਛੱਕੇ ਸ਼ਾਮਿਲ ਸਨ। ਮੈਕਸਵੈਲ ਨੇ ਆਸਟ੍ਰੇਲੀਆ ਲਈ ਓਪਨਿੰਗ ਕੀਤੀ ਅਤੇ ਸ਼ੁਰੂਆਤ ਤੋਂ ਹੀ ਚੌਕੇ-ਛੱਕਿਆਂ ਦੀ ਝੜੀ ਲਗਾ ਦਿੱਤੀ। ਮੈਕਸਵੈਲ ਨੇ 27 ਗੇਂਦਾਂ 'ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ।
ਆਪਣੀ ਪਾਰੀ ਨੂੰ ਜਬਰਦਸਤ ਅੰਦਾਜ਼ 'ਚ ਅੱਗੇ ਵਧਾਉਂਦਿਆਂ ਮੈਕਸਵੈਲ ਨੇ ਆਪਣਾ ਸੈਂਕੜਾ 49 ਗੇਂਦਾਂ 'ਤੇ ਪੂਰਾ ਕੀਤਾ। ਸੈਂਕੜੇ ਤਕ ਪਹੁੰਚਦਿਆਂ ਮੈਕਸਵੈਲ ਨੇ 11 ਚੌਕੇ ਅਤੇ 5 ਛੱਕੇ ਜੜੇ ਸਨ। ਮੈਕਸਵੈਲ ਦੇ ਧਮਾਕੇ ਆਸਰੇ ਆਸਟ੍ਰੇਲੀਆ ਦੀ ਟੀਮ ਟੀ-20 ਮੈਚਾਂ 'ਚ ਸਭ ਤੋਂ ਵੱਡਾ ਸਕੋਰ ਖੜਾ ਕਰਨ 'ਚ ਕਾਮਯਾਬ ਰਹੀ।
ਇਸ ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਸ਼੍ਰੀਲੰਕਾ ਦੇ ਫੈਸਲੇ ਨੂੰ ਆਸਟ੍ਰੇਲੀਆ ਦੇ ਬੱਲੇਬਾਜਾਂ ਨੇ ਗਲਤ ਸਾਬਿਤ ਕਰ ਵਿਖਾਇਆ। ਆਸਟ੍ਰੇਲੀਆ ਨੂੰ ਗਲੈਨ ਮੈਕਸਵੈਲ ਅਤੇ ਡੇਵਿਡ ਵਾਰਨਰ ਨੇ ਮਿਲਕੇ ਦਮਦਾਰ ਸ਼ੁਰੂਆਤ ਦਿੱਤੀ। ਸਲਾਮੀ ਜੋੜੀ ਨੇ 57 ਰਨ ਦੀ ਪਾਰਟਨਰਸ਼ਿਪ ਕੀਤੀ। ਇਸਤੋਂ ਬਾਅਦ ਮੈਕਸਵੈਲ ਨੇ ਖਵਾਜਾ ਨਾਲ ਮਿਲਕੇ ਦੂਜੇ ਵਿਕਟ ਲਈ 97 ਰਨ ਦੀ ਪਾਰਟਨਰਸ਼ਿਪ ਕੀਤੀ।
ਆਸਟ੍ਰੇਲੀਆ ਦੀ ਟੀਮ ਵਨਡੇ ਸੀਰੀਜ਼ ਦੀ ਜਿੱਤ ਤੋਂ ਬਾਅਦ ਟੀ-20 ਮੈਚ 'ਚ ਵੀ ਧਮਾਕਾ ਕਰਨ 'ਚ ਕਾਮਯਾਬ ਰਹੀ। ਆਸਟ੍ਰੇਲੀਆ ਨੇ ਪਹਿਲੇ ਟੀ-20 ਮੈਚ 'ਚ ਇੱਕ ਤਰਫਾ ਅੰਦਾਜ਼ 'ਚ ਜਿੱਤ ਦਰਜ ਕੀਤੀ। ਆਸਟ੍ਰੇਲੀਆ ਨੇ ਰਿਕਾਰਡਤੋੜ ਅੰਦਾਜ਼ 'ਚ ਸ਼੍ਰੀਲੰਕਾ ਨੂੰ 85 ਰਨ ਨਾਲ ਹਰਾ ਦਿੱਤਾ।