IND vs SA Cape Town Test: ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਮੁਕਾਬਲੇ 'ਚ ਰਿਸ਼ਭ ਪੰਤ ਨੇ ਦਮਦਾਰ ਪਾਰੀ ਖੇਡੀ। ਇਹ ਪਾਰੀ ਅਜਿਹੇ ਸਮੇਂ 'ਚ ਆਈ ਜਦ ਟੀਮ ਇੰਡੀਆ ਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਇਨ੍ਹਾਂ ਦੀ ਇਸ ਸੈਂਚੁਰੀਅਨ ਪਾਰੀ ਦੀ ਬਦੌਲਤ ਟੀਮ ਇੰਡੀਆ 212 ਰਨ ਦਾ ਟੀਚਾ ਰੱਖਣ 'ਚ ਸਫਲ ਹੋਈ।
ਕੇਪਟਾਊਨ ਟੈਸਟ ਦੀ ਦੂਜੀ ਪਾਰੀ 'ਚ ਭਾਰਤੀ ਟੀਮ 58 ਰਨ ਬਣਾ ਕੇ ਵਿਕੇਟ ਲੈ ਚੁੱਕੀ ਹੈ। ਅਜਿਹੀ ਮੁਸ਼ਕਲ ਸਥਿਤੀ 'ਚ ਰਿਸ਼ਭ ਪੰਤ ਨੇ ਤਾਬੜਤੋੜ ਸੈਂਚੁਰੀ ਲਾਈ। ਉਹ 139 ਗੇਂਦ 'ਤੇ 100 ਰਨ ਬਣਾ ਕੇ ਨਾਬਾਦ ਰਹੇ। ਰਿਸ਼ਭ ਪੰਤ ਨੇ ਟੀਮ ਨੂੰ 200 ਦੇ ਨੇੜੇ ਪਹੁੰਚਾਇਆ। ਉਨ੍ਹਾਂ ਦੀ ਇਸ ਪਾਰੀ 'ਤ ਸਚਿਨ ਤੋਂ ਲੈ ਕੇ ਸਹਿਵਾਗ ਤੱਕ ਮੁਰੀਦ ਹੋ ਗਏ। ਸਾਬਕਾ ਕ੍ਰਿਕੇਟਰਸ ਨੇ ਕੁਝ ਇਸ ਤਰ੍ਹਾਂ ਆਪਣੀਆਂ ਪ੍ਰਤੀਕ੍ਰਿਆਵਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੇ ਲਿਖਿਆ ਹੈ, 'ਮੁਸ਼ਕਲ ਸਥਿਰੀਆਂ 'ਚ ਰਿਸ਼ਭ ਪੰਤ ਦੀ ਬੇਜੋੜ ਪਾਰੀ! ਬਹੁਤ ਵਧੀਆ।' ਸਹਿਵਾਗ ਨੇ ਟਵੀਟ ਕੀਤਾ,' ਰਿਸ਼ਭ ਪੰਤ ਦੀ ਇਨਕ੍ਰੈਡੀਬਲ (Incredible) ਸੈਂਚੁਰੀ। ਸਿਰਫ ਦੋ ਹਪਰ ਬੱਲੇਬਾਜ਼ ਦਹਾਈ ਦੇ ਅੰਕ ਤੱਕ ਪਹੁੰਚੇ। ਇੱਕਲਿਆਂ ਦੇ ਦਮ 'ਤੇ ਭਾਰਤ ਨੂੰ ਖੇਡ 'ਚ ਬਣਾਈ ਰੱਖਿਆ। ਉਹ ਨਾ ਸਿਰਫ ਐਕਸ ਫੈਕਟਰ ਹਨ, ਬਲਕਿ ਟੈਸਟ ਕ੍ਰਿਕੇਟ 'ਚ ਭਾਰਤ ਦੇ ਸਭ ਤੋਂ ਵੱਡੇ ਮੈਚ ਜੇਤੂ ਖਿਡਾਰੀਆਂ ਚੋਂ ਇੱਕ ਹਨ।'
ਅਸ਼ੋਕ ਚੋਪੜਾ ਨੇ ਟਵੀਟ ਕੀਤਾ, ਪੰਤ ਇੱਕ ਸਪੈਸ਼ਲ ਪਲੇਅਰ ਹਨ, 2021 'ਚ ਗਾਬਾ 'ਤੇ ਸਰਵਸ੍ਰੇਸ਼ਠ ਟੈਸਟ ਪਾਰੀ ਅਤੇ ਹੁਣ ਇੱਥੇ ਉਹਨਾਂ ਨੇ ਇੱਕ ਹੋਰ ਸ਼ਾਨਦਾਰ ਪਾਰੀ ਖੇਡੀ। ਪੰਤ ਦੀ ਇਸ ਪਾਰੀ ਦੇ ਬਿਨਾਂ ਇਸ ਮੈਚ ਦੀ ਕੋਈ ਚੁਣੌਤੀ ਨਹੀਂ ਰਹਿ ਜਾਂਦੀ।'
ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ,' ਜਿਸ ਕਾਰਨ ਅਸੀਂ ਪੰਤ ਦੇ ਬਾਰੇ 'ਚ ਇੰਨੀ ਗੱਲ ਕਰਦੇ ਰਹਿੰਦੇ ਹਾਂ ਉਹ ਹੈ ਖੇਡ ਬਦਲਣ ਵਾਲੀ ਪਾਰੀ ਖੇਡਣ ਦੀ ਸਮਰੱਥਾ!
ਸ਼ਾਨਦਾਰ 100।' ਸਾਬਕਾ ਕੋਚ ਰਵੀ ਸ਼ਾਸਤਰੀ ਸਮੇਤ ਹੋਰ ਦਿੱਗਜਾਂ ਨੇ ਵੀ ਪੰਤ ਦੀ ਪਾਰੀ ਨੂੰ ਖੂਬ ਸਰਹਾਇਆ।