ਜਲੰਧਰ: ਲੋਹੜੀ ਮੌਕੇ ਅਮਰੀਕਾ ਤੋਂ ਦਰਦਨਾਕ ਖਬਰ ਆਈ ਹੈ। ਇੱਥੇ ਇੱਕ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਦੋਵੇਂ ਨੌਜਵਾਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲੱਖਣ ਕੇ ਪੱਡਾ ਤੇ ਲਿੱਟਾਂ ਦੇ ਰਹਿਣ ਵਾਲੇ ਸਨ। ਇਸ ਦਰਦਨਾਕ ਖ਼ਬਰ ਜਦੋਂ ਪੰਜਾਬ ਪੁੱਜੀ ਤਾਂ ਦੋਵਾਂ ਪਿੰਡਾਂ ਵਿੱਚ ਲੋਹੜੀ ਦੀਆਂ ਖੁਸ਼ੀਆਂ ਵਿਚਾਲੇ ਹੀ ਰਹਿ ਗਈਆਂ।
ਹਾਸਲ ਜਾਣਕਾਰੀ ਮੁਤਾਬਕ ਲੱਖਣ ਕੇ ਪੱਡਾ ਦੇ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਤੇ ਲਿੱਟਾਂ ਪਿੰਡ ਦੇ ਸੁਖਜੀਤ ਸਿੰਘ (30) ਪੁੱਤਰ ਨਰਿੰਦਰ ਸਿੰਘ ਲੰਘੀ ਸ਼ਾਮ ਅਮਰੀਕਾ ਵਿੱਚ ਇੱਕੋ ਗੱਡੀ ’ਚ ਜਾ ਰਹੇ ਸਨ। ਇਹ ਹਾਦਸਾ ਉਨ੍ਹਾਂ ਦੇ ਘਰ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ’ਤੇ ਵਾਪਰਿਆ। ਕੈਲੀਫੋਰਨੀਆ ਵਿਚ ਰਹਿੰਦੇ ਇਹ ਨੌਜਵਾਨ ਲੰਬੇ ਸਮੇਂ ਤੋਂ ਉੱਥੇ ਗਏ ਹੋਏ ਸਨ।
ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 2010 ਵਿੱਚ ਅਮਰੀਕਾ ਗਿਆ ਸੀ। ਉੱਥੇ ਦੋ ਸਾਲ ਬਾਅਦ ਹੀ ਉਸ ਦਾ ਵਿਆਹ ਹੋ ਗਿਆ ਸੀ। ਉਸ ਦਾ ਨੌਂ ਸਾਲ ਦਾ ਇੱਕ ਬੇਟਾ ਵੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸੁਖਜੀਤ ਸਿੰਘ ਨੇ 12 ਸਾਲਾਂ ਬਾਅਦ ਪੰਜਾਬ ਆਉਣਾ ਸੀ ਤੇ ਉਸ ਦੀ ਫਲਾਈਟ 17 ਤੇ 18 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਤਰਨੀ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਅਚਾਨਕ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ।
ਕਾਂਗਰਸੀ ਉਮੀਦਵਾਰਾਂ ਦੀਆਂ ਮੁੱਕੀਆਂ ਉਡੀਕਾਂ, 70 ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਕਿਸ-ਕਿਸ ਦੇ ਨਾਂ?
ਚੋਣ ਜ਼ਾਬਤੇ ਮਗਰੋਂ ਪੰਜਾਬ 'ਚ ਸਖਤੀ, 23.8 ਕਰੋੜ ਦੀਆਂ ਵਸਤਾਂ ਤੇ ਨਗਦੀ ਜ਼ਬਤ
ਇਹ ਵੀ ਪੜ੍ਹੋ: HDFC ਬੈਂਕ ਦੇ ਗਾਹਕਾਂ ਨੂੰ FD 'ਤੇ ਮਿਲੇਗਾ ਜ਼ਿਆਦਾ ਵਿਆਜ, ਜਾਣੋ ਬੈਂਕ ਦੀਆਂ ਨਵੀਆਂ ਦਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin