ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਨਵੀਂ ਉਪਲੱਬਧੀ ਆਪਣੇ ਨਾਂ ਕਰ ਲਈ ਹੈ। ਰੋਹਿਤ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਅੰਤਰਾਸ਼ਟਰੀ ਮੈਚ ਖੇਡਣ ਵਾਲੇ ਕ੍ਰਿਕਟਰ ਬਣ ਗਏ ਹਨ ਜਦਕਿ ਸ਼ਿਵਮ ਦੂਬੇ ਇਸ ਪਲੇਟਫਾਰਮ ‘ਚ ਖੇਡਣ ਵਾਲੇ 82ਵੇਂ ਭਾਰਤੀ ਬਣੇ ਹਨ। ਰੋਹਿਤ ਨੇ ਬੰਗਲਾਦੇਸ਼ ਖਿਲਾਫ ਐਤਵਾਰ ਨੂੰ ਅਰੁਣ ਜੇਤਲੀ ਸਟੇਡੀਅਮ ‘ਚ ਆਪਣਾ 99ਵਾਂ ਮੈਚ ਖੇਡਿਆ ਜਿਸ ਨਾਲ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਤੋੜ ਦਿੱਤਾ।


ਇਸ ਲਿਸਟ ‘ਚ ਹੁਣ ਜਿੱਥੇ ਸਭ ਤੋਂ ਅੱਗੇ ਰੋਹਿਤ ਸ਼ਰਮਾ ਹੈ, ਉੱਥੇ ਹੀ ਧੋਨੀ ਨੇ 98 ਮੈਚ, ਸੁਰੇਸ਼ ਰੈਨਾ ਨੇ 78 ਤੇ ਵਿਰਾਟ ਕੋਹਲੀ ਨੇ 72 ਮੈਚ ਖੇਡੇ ਹਨ। ਉਧਰ, ਗੱਲ ਕਰੀਏ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਲ ਸ਼ੋਇਬ ਮਲਿਕ ਦੀ ਤਾਂ ਉਨ੍ਹਾਂ ਨੇ ਸਭ ਤੋਂ ਜ਼ਿਆਦਾ 111 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ ਜਦਕਿ ਸ਼ਾਹਿਦ ਅਪਰੀਦੀ ਦੇ ਨਾਂ 99 ਮੈਚ ਦਰਜ ਹਨ।

ਇਸ ਦੌਰਾਨ ਭਾਰਤ ਨੇ ਮੁੰਬਈ ਦੇ ਆਲਰਾਉਂਡਰ ਸ਼ਿਵਮ ਦੁਬੇ ਨੂੰ ਵੀ ਮੌਕਾ ਦਿੱਤਾ। ਮੁੱਖ ਕੋਚ ਰਵੀ ਸ਼ਾਸ਼ਤਰੀ ਨੇ ਉਨ੍ਹਾਂ ਨੂੰ ਭਾਰਤੀ ਕੈਪ ਸੌਂਫੀ। 26 ਸਾਲਾ ਦੂਬੇ ਸੱਜੇ ਹੱਥ ਦੇ ਮੀਡੀਅਮ ਸਪੀਡ ਬਾਲਰ ਤੇ ਲੈਫਟੀ ਬੱਲੇਬਾਜ਼ੀ ਕਰਦਾ ਹੈ।