ਨਵੀਂ ਦਿੱਲੀ: ਭਾਰਤ ਦੇ ਸਟਾਰ ਬੈਟਸਮੈਨ ਰੋਹਿਤ ਸ਼ਰਮਾ ਨੂੰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਵਧਦੇ ਵਜ਼ਨ ਕਾਰਨ ਲੋਕ ਟ੍ਰੋਲ ਕਰ ਰਹੇ ਹਨ। ਇਸ ਵਾਰ ਇੱਕ ਯੂਜ਼ਰ ਨੇ ਬੁਰੀ ਤਰ੍ਹਾਂ ਟ੍ਰੋਲ ਕੀਤਾ। ਦਰਅਸਲ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਟੀ-20 ਆਈ ਮੈਚ ਵਿੱਚ ਰੋਹਿਤ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਬੈਂਚ ਉੱਤੇ ਖ਼ਾਲੀ ਬੈਠੇ ਵਿਖਾਈ ਦਿੱਤੇ।


 


ਤਦ ਇੱਕ ਕੈਮਰੇ ਨੇ ਉਨ੍ਹਾਂ ਨੂੰ ਲੁਕ ਕੇ ਕੁਝ ਖਾਂਦਿਆਂ ਵੇਖ ਲਿਆ। ਟਵਿਟਰ ਉੱਤੇ ਇਸੇ ਲਈ ਉਨ੍ਹਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ। ਹੁਣ ਇੰਝ ਜਾਪ ਰਿਹਾਹੈ ਕਿ ਆਉਣ ਵਾਲੇ ਦਿਨਾਂ ’ਚ ਰੋਹਿਤ ਨੂੰ ਕੁਝ ਹੋਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


 


ਦੂਜੇ ਟੀ-20ਆਈ ਮੈਚ ਵਿੱਚ ਰੋਹਿਤ ਦਾ ਵਿਡੀਓ ਵਾਇਰਲ ਹੋਇਆ, ਤਾਂ ਇੱਕ ਟਵਿਟਰ ਯੂਜ਼ਰ ਨੇ ਮਜ਼ਾਕ ਕਰਦਿਆਂ ਲਿਖਿਆ, ਰੋਹਿਤ ਦੇ ਮੈਚ ਵਿੱਚ ਨਾ ਖੇਡਣ ਦਾ ਅਸਲ ਕਾਰਨ ਵੜਾ ਪਾਓ ਹੈ।



ਯੂਜ਼ਰ ਦਾ ਇਹ ਸੁਆਲ ਕਈ ਹੋਰ ਯੂਜ਼ਰਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਨਾਲ ਹੀ ਉਹ ਇਹ ਵੀ ਜਾਣਨ ਲਈ ਉਤਸ਼ਾਹਿਤ ਹਨ ਕਿ ਉਹ ਅਸਲ ’ਚ ਕੀ ਖਾ ਰਹੇ ਸਨ। ਦਰਅਸਲ, ਰੋਹਿਤ ਸ਼ਰਮਾ ਵਾਇਰਲ ਵਿਡੀਓ ’ਚ ਮੈਚ ਦੌਰਾਨ ਲੁਕ ਕੇ ਕੁਝ ਖਾਂਦੇ ਦਿਸ ਰਹੇ ਹਨ। ਹੈੱਡ ਕੋਚ ਰਵੀ ਸ਼ਾਸਤਰੀ ਵੀ ਉਨ੍ਹਾਂ ਕੋਲ ਬੈਠੇ ਵਿਖਾਈ ਦੇ ਰਹੇ ਹਨ।



ਰੋਹਿਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਦੋ ਟੀ-20ਆਈ ਲਈ ਆਰਾਮ ਦਿੰਤਾ ਗਿਆ ਸੀ। ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿੱਚ ਭਾਰਤ ਪਹਿਲੇ T20I ਵਿੱਚ ਸੰਘਰਸ਼ ਕਰਦਾ ਦਿਸਿਆ ਪਰ ਐਤਵਾਰ ਨੂੰ ਦੂਜੇ ਟੀ20ਆਈ ਵਿੱਚ ਭਾਰਤ ਨੇ ਵਾਪਸੀ ਕੀਤੀ ਤੇ ਲਡੀ ਵਿੱਚ ਡ੍ਰਾਅ ਦੇ ਪੱਧਰ ਉੱਤੇ ਜਿੱਤ ਹਾਸਲ ਕੀਤੀ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904