ਰੋਹਿਤ ਸ਼ਰਮਾ ਨੇ ਇਸ ਲਈ ਚਹਿਲ ਨੂੰ ਕੁੱਟਿਆ, ਵਾਇਰਲ ਹੋ ਰਹੀ ਵੀਡੀਓ
ਏਬੀਪੀ ਸਾਂਝਾ | 26 Feb 2020 03:23 PM (IST)
ਭਾਰਤੀ ਟੀਮ ਦੇ ਖਿਡਾਰੀਆਂ ਦੀ ਅਕਸਰ ਮਸਤੀ ਕਰਦਿਆਂ ਦੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ। ਰੋਹਿਤ ਸ਼ਰਮਾ, ਯੁਜੇਂਦਰ ਚਹਿਲ ਤੇ ਖਲੀਕ ਅਹਿਮਦ ਮਿਲ ਕੇ ਮਸਤੀ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦੇ।
ਨਵੀਂ ਦਿੱਲੀ: ਭਾਰਤੀ ਟੀਮ ਦੇ ਖਿਡਾਰੀਆਂ ਦੀ ਅਕਸਰ ਮਸਤੀ ਕਰਦਿਆਂ ਦੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ। ਰੋਹਿਤ ਸ਼ਰਮਾ, ਯੁਜੇਂਦਰ ਚਹਿਲ ਤੇ ਖਲੀਕ ਅਹਿਮਦ ਮਿਲ ਕੇ ਮਸਤੀ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦੇ। ਰੋਹਿਤ, ਚਹਿਲ ਤੇ ਖਲੀਲ ਦੀ ਟਿਕਟੌਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਰੋਹਿਤ ਸ਼ਰਮਾ ਤੇ ਖਲੀਕ ਅਹਿਮਦ ਚਹਿਲ ਦੀ ਕੁੱਟ ਰਹੇ ਹਨ। ਚਹਿਲ ਨੇ ਇਸ ਵੀਡੀਓ ਨੂੰ ਟਵੀਟਰ 'ਤੇ ਸ਼ੇਅਰ ਕਰਦਿਆਂ ਲਿਖਿਆ,"ਅਸੀਂ ਵਾਪਸ ਆ ਚੁੱਕੇ ਹਾਂ।" ਹਾਲਾਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦ ਚਹਿਲ ਤੇ ਰੋਹਿਤ ਸ਼ਰਮਾ ਆਪਸ 'ਚ ਅਜਿਹੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਅਕਸਰ ਇਹ ਦੋਨੋਂ ਖਿਡਾਰੀ ਸੋਸ਼ਲ ਮੀਡੀਆ 'ਤੇ ਇੱਕ-ਦੂਸਰੇ ਨੂੰ ਟ੍ਰੋਲ ਕਰਦੇ ਰਹਿੰਦੇ ਹਨ।