Wedding Anniversary ਮੌਕੇ ਪਤਨੀ ਲਈ ਰੋਹਿਤ ਸ਼ਰਮਾ ਵੱਲੋਂ ਸਟੇਡੀਅਮ 'ਚੋਂ ਖ਼ੂਬਸੂਰਤ ਤੋਹਫਾ
ਜਦ ਰੋਹਿਤ ਨੇ ਆਪਣੀ ਪਤਨੀ ਨੂੰ ਦੋਹਰੇ ਸੈਂਕੜੇ ਦਾ ਬਿਹਤਰੀਨ ਤੋਹਫ਼ਾ ਦਿੱਤਾ ਤਾਂ ਪਤਨੀ ਭਾਵੁਕ ਹੋ ਗਈ। ਪਤੀ ਦੀ ਕਾਮਯਾਬੀ ਦੀ ਇਸ ਖੁਸ਼ੀ ਨੇ ਰਿਤਿਕ ਦੀਆਂ ਅੱਖਾਂ ਨਾਮ ਕਰ ਦਿੱਤੀਆਂ।
ਦਿਲਚਸਪ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਨੇ ਦੋਹਰੇ ਸੈਂਕੜੇ ਦਾ ਇਹ ਤੋਹਫਾ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ 'ਤੇ ਦਿੱਤਾ ਹੈ। 13 ਦਿਸੰਬਰ 2015 ਵਿੱਚ ਰਿਤਿਕਾ ਸਜਦੇ ਨਾਲ ਰੋਹਿਤ ਨੇ ਵਿਆਹ ਕੀਤਾ ਸੀ।
ਸਬੱਬ ਨਾਲ ਅੱਜ ਰੋਹਿਤ ਸ਼ਰਮਾ ਦੇ ਵਿਆਹ ਦੀ ਅੱਜ ਦੂਜੀ ਸਾਲਗਿਰਾਹ ਵੀ ਹੈ। ਉਸ ਦੀ ਪਤਨੀ ਲਈ ਇਹ ਮੈਚ ਖਾਸ ਹੋ ਨਿੱਬੜਿਆ।
ਮੋਹਾਲੀ ਸਟੇਡੀਅਮ ਵਿੱਚ ਭਾਰਤੀ ਕਪਤਾਨ ਨੇ ਅੱਜ ਛੱਕਿਆਂ ਤੇ ਚੌਕਿਆਂ ਦਾ ਮੀਂਹ ਹੀ ਵਰ੍ਹਾ ਦਿੱਤਾ। ਰੋਹਿਤ ਸ਼ਰਮਾ ਨੇ 13 ਚੌਕੇ ਤੇ 12 ਛੱਕਿਆਂ ਦੀ ਮਦਦ ਨਾਲ 153 ਗੇਂਦਾਂ ਵਿੱਚ ਨਾਬਾਦ 208 ਦੌੜਾਂ ਬਣਾਈਆਂ।
ਵੇਖੋ ਰੋਹਿਤ ਸ਼ਰਮਾ ਤੇ ਉਸ ਦੀ ਪਤਨੀ ਦੀਆਂ ਕੁਝ ਹੋਰ ਤਸਵੀਰਾਂ
ਪਰ ਅਜਿਹਾ ਹੀ ਕੁਝ ਕਾਰਨਾਮਾ ਦੇਸ਼ ਦੇ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਰ ਦਿਖਾਇਆ ਹੈ। ਰੋਹਿਤ ਸ਼ਰਮਾ ਨੇ ਮੋਹਾਲੀ ਦੇ ਆਈ.ਐੱਸ ਬਿੰਦਰਾ ਸਟੇਡੀਅਮ ਵਿੱਚ ਇੱਕ ਇਤਿਹਾਸਕ ਪਾਰੀ ਖੇਡੀ।
ਕ੍ਰਿਕੇਟ ਦੇ ਇਤਿਹਾਸ ਵਿੱਚ ਅਜਿਹੇ ਪਲ ਘੱਟ ਹੀ ਆਉਂਦੇ ਹਨ ਜਿੱਥੇ ਇਤਿਹਾਸਿਕ ਰਿਕਾਰਡ ਖ਼ੁਦ ਨਵੇਂ ਇਤਿਹਾਸਿਕ ਕੀਰਤੀਮਾਨ ਵਿੱਚ ਬਦਲਦੇ ਹਨ।
ਰੋਹਿਤ ਸ਼ਰਮਾ ਨੇ ਆਪਣੀ ਆਤਿਸ਼ੀ ਪਾਰੀ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰਦਿਆਂ ਆਪਣਾ ਤੀਜਾ ਦੋਹਰਾ ਸੈਂਕੜਾ ਪੂਰਾ ਕੀਤਾ। ਬਤੌਰ ਕਪਤਾਨ ਪਹਿਲੀ ਵਾਰ ਦੋਹਰਾ ਸੈਂਕੜਾ ਬਣਾਇਆ ਹੈ।
ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ, ਜਿਸ ਨੇ ਇੱਕ ਦਿਨਾ ਕ੍ਰਿਕੇਟ ਵਿੱਚ ਤੀਹਰਾ ਸੈਂਕੜਾ ਲਾਇਆ ਹੋਵੇ। ਇੱਕ ਦਿਨਾ ਮੈਚ ਵਿੱਚ ਬਤੌਰ ਕਪਤਾਨ ਦੋਹਰਾ ਸੈਂਕੜਾ ਬਣਾਉਣ ਵਾਲੇ ਵੀ ਉਹ ਪਹਿਲੇ ਕਪਤਾਨ ਹਨ।