ਨਿਗਮ ਚੋਣਾਂ ਕਾਰਨ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਮੁਲਤਵੀ
ਏਬੀਪੀ ਸਾਂਝਾ | 13 Dec 2017 02:17 PM (IST)
1
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਿਗਮ ਚੋਣਾਂ 2017 ਦੇ ਮੱਦੇਨਜ਼ਰ ਪਹਿਲਾਂ ਨੈੱਟ 'ਤੇ ਅਪਲੋਡ ਕੀਤੀਆਂ ਡੇਟਸ਼ੀਟਸ 'ਚੋਂ ਮਿਤੀ 13 ਤੇ 14 ਦਸੰਬਰ 2017 (ਰਿਹਰਸਲ ਵਾਲੇ ਦਿਨ) ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਤੇ ਸਮੈਸਟਰ (ਥਿਊਰੀ ਅਤੇ ਪ੍ਰੈਕਟੀਕਲ) ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ।
2
ਇਨ੍ਹਾਂ ਪ੍ਰੀਖਿਆਵਾਂ 'ਚ ਅੰਡਰ-ਗ੍ਰੈਜੂਏਟ ਕ੍ਰੈਡਿਟ ਬੇਸਡ ਕੰਟੀਨਿਊਅਸ ਈਵੈਲੂਏਸ਼ਨ ਗ੍ਰੇਡਿੰਗ ਸਿਸਟਮ ਜੋ ਕਿ ਯੂਨੀਵਰਸਿਟੀ ਕੈਂਪਸ, ਰਿਜਨਲ ਕੈਂਪਸ ਤੇ ਯੂਨੀਵਰਸਿਟੀ ਕਾਲਜਾਂ 'ਚ ਚੱਲ ਰਹੇ ਕੋਰਸ ਸ਼ਾਮਲ ਹਨ।
3
ਡਾ. ਮਨੋਜ ਕੁਮਾਰ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਅਨੁਸਾਰ ਪ੍ਰੀਖਿਆਵਾਂ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਸਮੂਹ ਸਬੰਧਤ ਪ੍ਰੀਖਿਆਰਥੀ ਨਵੀਆਂ ਮਿਤੀਆਂ ਦੀ ਜਾਣਕਾਰੀ ਲੈਣ ਲਈ ਸਬੰਧਤ ਵਿਭਾਗ ਤੇ ਕਾਲਜ ਦੇ ਪ੍ਰਿੰਸੀਪਲਾਂ ਅਤੇ ਕੇਂਦਰ ਨਿਗਰਾਨਾਂ ਨਾਲ ਸੰਪਰਕ ਸਕਦੇ ਹਨ।
4
ਨਿਗਮ ਚੋਣਾਂ ਕਾਰਨ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਮੁਲਤਵੀ