ਨਵੀਂ ਦਿੱਲੀ: ਟੀਮ ਇੰਡੀਆ ਨੇ ਆਸਟਰੇਲੀਆ ਖਿਲਾਫ ਵਨਡੇ ਸੀਰੀਜ਼ 2-1 ਨਾਲ ਜਿੱਤੀ ਤੇ ਨਿਊਜ਼ੀਲੈਂਡ ਨਾਲ ਟੀ 20, ਵਨਡੇ ਤੇ ਟੈਸਟ ਸੀਰੀਜ਼ ਖੇਡਣ ਲਈ ਰਵਾਨਾ ਹੋ ਗਈ ਹੈ। ਟੀਮ ਇੰਡੀਆ ਦੇ ਪ੍ਰਦਰਸ਼ਨ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਆਖਰੀ ਵਨਡੇ ਮੈਚ 'ਚ ਰੋਹਿਤ ਸ਼ਰਮਾ ਨੇ 29ਵਾਂ ਸੈਂਕੜਾ ਲਾਇਆ ਤੇ ਟੀਮ ਇੰਡੀਆ ਨੂੰ ਜਿੱਤ ਦੇ ਰਾਹ 'ਤੇ ਪਹੁੰਚਾਇਆ। ਸੀਰੀਜ਼ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਮਜ਼ੇ ਦੇ ਮੂਡ 'ਚ ਦਿਖਾਈ ਦਿੱਤੇ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਖਾਸ ਦੋਸਤ ਤੇ ਟੀਮ ਇੰਡੀਆ ਦੇ ਸਪਿਨਰ ਯੁਜਵੇਂਦਰ ਚਾਹਲ ਨੂੰ ਟ੍ਰੋਲ ਕੀਤਾ।


ਰੋਹਿਤ ਸ਼ਰਮਾ ਨੇ ਡਬਲਯੂਡਬਲਯੂਈ ਰੈਸਲਰ ਤੇ ਹਾਲੀਵੁੱਡ ਐਕਟਰ ਡਵੇਨ ਜਾਨਸਨ ਯਾਨੀ ਦ ਰਾਕ ਦੀ ਫੋਟੋ ਪੋਸਟ ਕੀਤੀ ਤੇ ਯੁਜਵੇਂਦਰ ਚਾਹਲ ਦੀ ਇੱਕ ਸ਼ਰਲਤ ਫੋਟੋ ਵੀ ਪੋਸਟ ਕੀਤੀ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, “ਅੱਜ ਮੈਂ ਇੱਕ ਵਧੀਆ ਫੋਟੋ ਵੇਖੀ। ਭਾਰਤ ਨੇ ਸੀਰੀਜ਼ ਜਿੱਤੀ, ਪਰ ਚਰਚਾ ਕਿਸੇ ਹੋਰ ਦੀ ਕੀਤੀ ਜਾ ਰਹੀ ਹੈ।"

ਯੁਜਵੇਂਦਰ ਚਾਹਲ ਨੇ ਇਸ ਟਵੀਟ ਦਾ ਜਵਾਬ ਦਿੱਤਾ। ਉਸ ਨੇ ਲਿਖਿਆ, "ਦ ਰਾਕ" ਤੇ ਕਈ ਇਮੋਜੀਆਂ ਵੀ ਸਾਂਝੀਆਂ ਕੀਤੀਆਂ। ਦੱਸ ਦੇਈਏ ਡਵੇਨ ਜਾਨਸਨ ਦਾ ਡਬਲਯੂਡਬਲਯੂਈ ਰਿੰਗ 'ਚ ਨਾਂ ਦ ਰਾਕ ਹੈ।


ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰੋਹਿਤ ਸ਼ਰਮਾ ਨੇ ਯੁਜਵੇਂਦਰ ਚਾਹਲ ਦੇ ਸਰੀਰ ਦਾ ਮਜ਼ਾਕ ਉਡਾਇਆ। ਜਦੋਂ ਚਾਹਲ ਨੇ ਰੋਹਿਤ ਨੂੰ ਟੀਵੀ 'ਤੇ ਛੱਕੇ ਮਾਰਨ ਦਾ ਰਾਜ਼ ਪੁੱਛਿਆ ਤਾਂ ਉਸਨੇ ਕਿਹਾ, "ਇਹ ਲਾਜ਼ਮੀ ਹੈ ਕਿ ਇੱਕ ਛੱਕਾ ਲਾਉਣ ਲਈ ਸਰੀਰ ਹੋਣਾ ਚਾਹੀਦਾ ਹੈ।" ਚਾਹਲ ਨੇ ਵਿਚਕਾਰ 'ਚ ਪੁੱਛਿਆ, "ਕੀ ਇਸ ਨਾਲ ਵੱਡੇ ਛੱਕੇ ਲੱਗਣਗੇ?" ਜਿਸ 'ਤੇ ਉਸ ਨੇ ਕਿਹਾ, “ਹਾਂ, ਬੇਸ਼ਕ ਤੁਸੀਂ ਵੱਡੇ ਛੱਕੇ ਲਗਾ ਸਕਦੇ ਹੋ।"