RR vs CSK, IPL 2020: ਆਈਪੀਐਲ 2020 ਦਾ ਚੌਥਾ ਮੈਚ ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿੱਚ ਖੇਡਿਆ ਜਾ ਰਿਹਾ ਹੈ।ਐਮਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਟੌਸ ਜਿੱਤਿਆ।ਪਰ ਟੀਮ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੌਸ ਜਿੱਤਣ ਵਾਲੇ ਸਾਰੇ ਕਪਤਾਨ ਆਈਪੀਐਲ 2020 ਵਿਚ ਹੁਣ ਤਕ ਪਹਿਲਾਂ ਗੇਂਦਬਾਜ਼ੀ ਕਰ ਚੁੱਕੇ ਹਨ।



ਇਸ ਵਕਤ 10 ਓਵਰ ਦਾ ਗੇਮ ਖੇਡਿਆ ਜਾ ਚੁੱਕਾ ਹੈ।ਰਾਜਸਥਾਨ ਰਾਇਲਜ਼ 10 ਓਵਰ ਦੀ ਗੇਮ ਤੋਂ ਬਾਅਦ 118 ਦੌੜਾਂ ਬਣਾ ਚੁੱਕਾ ਹੈ। ਰਾਜਸਥਾਨ ਯਸ਼ਾਸਵੀ ਜੈਸਵਾਲ ਦੇ ਰੂਪ 'ਚ ਪਹਿਲਾ ਵਿਕਟ ਗੁਆ ਚੁੱਕਾ ਹੈ।ਸੰਜੂ ਸੈਮਸਨ ਇਸ ਵਕਤ 26 ਬਾਲਾਂ 'ਚ 66 ਅਤੇ ਸਟੀਵ ਸਮਿਥ 30 ਬਾਲਾਂ 'ਚ 46 ਦੌੜਾਂ ਤੇ ਖੇਡ ਰਹੇ ਹਨ।



ਪਹਿਲੇ ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ ਬਿਨ੍ਹਾਂ ਕਿਸੇ ਨੁਕਸਾਨ ਦੇ 7 ਦੌੜਾਂ ਸੀ।ਰਾਜਸਥਾਨ ਰਾਇਲਜ਼ ਵਲੋਂ ਯਸ਼ਾਸਵੀ ਜੈਸਵਾਲ ਅਤੇ ਸਟੀਵ ਸਮਿਥ ਮੈਦਾਨ 'ਚ ਸਲਾਮੀ ਬੱਲੇਬਾਜ਼ਾਂ ਵਜੋਂ ਉਤਰੇ ਪਰ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਬਹੁਤੀ ਵਧੀਆ ਨਹੀਂ ਹੋਈ ਅਤੇ ਯਸ਼ਾਸਵੀ ਜੈਸਵਾਲ 6 ਗੇਂਦਾ 'ਚ 6 ਦੌੜਾਂ ਬਣਾ ਆਉਟ ਹੋ ਗਏ।



ਪੰਜ ਓਵਰਾਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 40 ਦੌੜਾਂ ਹੈ।ਸੰਜੂ ਸੈਮਸਨ ਇਸ ਵਕਤ 24 ਬਾਲਾਂ 'ਚ 59 ਅਤੇ ਸਟੀਵ ਸਮਿਥ 24 ਬਾਲਾਂ 'ਚ 32 ਦੌੜਾਂ ਤੇ ਖੇਡ ਰਹੇ ਹਨ।



ਆਉਟ! ਯਸ਼ਾਸਵੀ ਜੈਸਵਾਲ 6 ਗੇਂਦਾ 'ਚ 6 ਦੌੜਾਂ ਬਣਾ ਆਉਟ ਹੋ ਗਿਆ। RR SCORE: 68/1 ਸੱਤ ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 68 ਦੌੜਾਂ ਹੈ।



ਅੱਠ ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੋਂ ਬਾਅਦ 96 ਦੌੜਾਂ ਸੀ। ਨੌਂ ਓਵਰਾਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 100 ਦੌੜਾਂ ਰਿਹਾ।ਸੰਜੂ ਸੈਮਸਨ ਇਸ ਵਕਤ 24 ਬਾਲਾਂ 'ਚ 59 ਅਤੇ ਸਟੀਵ ਸਮਿਥ 24 ਬਾਲਾਂ 'ਚ 32 ਦੌੜਾਂ ਤੇ ਖੇਡ ਰਹੇ ਸੀ।



ਰਾਜਸਥਾਨ ਰਾਇਲਜ਼ 10 ਓਵਰ ਦੀ ਗੇਮ ਤੋਂ ਬਾਅਦ 118 ਦੌੜਾਂ ਬਣਾ ਚੁੱਕਾ ਹੈ। ਰਾਜਸਥਾਨ ਯਸ਼ਾਸਵੀ ਜੈਸਵਾਲ ਦੇ ਰੂਪ 'ਚ ਪਹਿਲਾ ਵਿਕਟ ਗੁਆ ਚੁੱਕਾ ਹੈ।ਸੰਜੂ ਸੈਮਸਨ ਇਸ ਵਕਤ 26 ਬਾਲਾਂ 'ਚ 66 ਅਤੇ ਸਟੀਵ ਸਮਿਥ 30 ਬਾਲਾਂ 'ਚ 46 ਦੌੜਾਂ ਤੇ ਖੇਡ ਰਹੇ ਹਨ।