RR vs DC: ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈਪੀਐਲ 2021 (IPL 2021) ਦੇ ਸੱਤਵੇਂ ਮੁਕਾਬਲੇ 'ਚ ਰਾਜਸਥਾਨ ਰੌਇਲਸ (Rajasthan Royals) ਨੇ ਦਿੱਲੀ ਕੈਪੀਟਲਸ (Delhi Capitals) ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਨੇ ਪਹਿਲਾਂ ਖੇਡਦਿਆਂ 20 ਓਵਰ 'ਚ ਅੱਠ ਵਿਕਟਾਂ 'ਤੇ 147 ਰਨ ਬਣਾਏ ਸਨ। ਇਸ ਦੇ ਜਵਾਬ 'ਚ 42 ਗੇਂਦਾਂ 'ਤੇ ਪੰਜ ਵਿਕਟਾਂ ਗਵਾਉਣ ਵਾਲੀ ਰਾਜਸਥਾਨ ਟੀਮ ਨੇ ਦੋ ਗੇਂਦਾਂ ਰਹਿੰਦਿਆਂ ਹੀ ਟੀਚਾ ਪੂਰਾ ਕਰ ਲਿਆ।


ਰਾਜਸਥਾਨ ਦੀ ਇਸ ਜਿੱਤ ਦੇ ਹੀਰੋ ਰਹੇ ਕ੍ਰਿਸ ਮੌਰਿਸ ਤੇ ਡੇਵਿਡ ਮਿਲਰ। ਮਿਲਰ ਨੇ ਪਹਿਲੀਆਂ 43 ਗੇਂਦਾਂ 'ਚ 62 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਸੱਤ ਚੌਕੇ ਤੇ ਦੋ ਛੱਕੇ ਜੜੇ। ਉੱਥੇ ਹੀ ਮੌਰਿਸ ਨੇ ਅੰਤ 'ਚ 18 ਗੇਂਦਾਂ 'ਤੇ ਚਾਰ ਛੱਕਿਆਂ ਦੀ ਬਦੌਲਤ ਨਾਬਾਦ 36 ਦੌੜਾਂ ਬਣਾਈਆਂ।


ਰਾਜਸਥਾਨ ਦੀ ਸ਼ੁਰੂਆਤ ਰਹੀ ਬੇਹੱਦ ਖਰਾਬ


ਇਸ ਤੋਂ ਪਹਿਲਾਂ ਦਿੱਲੀ ਤੋਂ ਮਿਲੇ 148 ਦੌਰਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਰਾਜਸਥਾਨ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਸੀ। ਸਲਾਮੀ ਬੱਲੇਬਾਜ਼ ਮਨਨ ਵੋਹਰਾ 09 ਤੇ ਜੋਸ ਬਟਲਰ 02 ਦੌੜਾਂ ਬਣਾ ਕੇ ਆਊਟ ਹੋ ਗਏ। ਇਨ੍ਹਾਂ ਦੋਵਾਂ ਨੂੰ ਕ੍ਰਿਸ ਗੇਲ ਨੇ ਚੱਲਦਾ ਕੀਤਾ।


ਇਸ ਤੋਂ ਬਾਅਦ ਕਪਤਾਨਵ ਸੰਜੂ ਸੈਮਸਨ ਚਾਰ ਦੌੜਾਂ 'ਤੇ ਆਊਟ ਹੋ ਗਏ। ਉਨ੍ਹਾਂ ਨੂੰ ਰਬਾਡਾ ਨੇ ਸਲਿਪ 'ਚ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਸ਼ਿਵਮ ਦੁਬੇ ਵੀ ਦੋ ਰਨ ਬਣਾ ਕੇ ਆਊਟ ਹੋ ਗਏ। 36 ਦੌੜਾਂ 'ਤੇ ਚਾਰ ਵਿਕਟਾਂ ਡਿੱਗਣ ਮਗਰੋਂ ਰਿਆਨ ਪਰਾਗ ਵੀ ਦੋ ਰਨ ਬਣਾ ਕੇ ਆਊਟ ਹੋ ਗਏ।


42 ਦੌੜਾਂ 'ਤੇ ਪੰਜ ਵਿਕਟ ਡਿੱਗਣ ਮਗਰੋਂ ਡੇਵਿਡ ਮਿਲਰ ਨੇ ਦਿੱਲੀ ਦੇ ਗੇਂਦਬਾਜ਼ਾਂ 'ਤੇ ਧਾਵਾ ਬੋਲ ਦਿੱਤਾ। ਉਨ੍ਹਾਂ 43 ਗੇਂਦਾਂ 'ਚ 62 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਸੱਤ ਚੌਕੇ ਤੇ ਦੋ ਛੱਕੇ ਜੜੇ।


16 ਓਵਰ 'ਚ ਮਿਲਰ ਵੀ ਆਊਟ ਹੋ ਗਏ। ਇਸ ਤੋਂ ਬਾਅਦ ਕ੍ਰਿਸ ਮੌਰਿਸ ਨੇ ਮੋਰਚਾ ਸੰਭਾਲਿਆ ਤੇ ਇਕੱਲੇ ਆਪਣੀ ਟੀਮ ਨੂੰ ਜਿਤਾਇਆ। ਮੌਰਿਸ ਨੇ ਚਾਰ ਛੱਕਿਆਂ ਦੀ ਬਦੌਲਤ 18 ਗੇਂਦਾਂ 'ਚ 36 ਦੌੜਾਂ ਬਣਾਈਆਂ।


ਦਿੱਲੀ ਲਈ ਆਵੇਸ਼ ਖਾਨ ਨੇ ਸਭ ਤੋਂ ਜ਼ਿਆਦਾ ਤਿੰਨ ਵਿਕੇਟ ਝਟਕਾਏ। ਉੱਥੇ ਹੀ ਕ੍ਰਿਸ ਮੌਰਿਸ ਤੇ ਕਗੀਸੋ ਰਬਾਡਾ ਨੇ ਦੋ-ਦੋ ਵਿਕੇਟ ਮਿਲੇ। ਵੋਕਸ ਨੇ ਆਪਣੇ ਕੋਟੇ ਦੇ ਚਾਰ ਓਵਰ 'ਚ ਸਿਰੜ 22 ਰਨ ਖਰਚ ਕੀਤੇ। ਉਨ੍ਹਾਂ ਰਾਜਸਥਾਨ ਦੇ ਟੌਪ ਆਰਡਰ ਨੂੰ ਹਿਲਾ ਦਿੱਤਾ।


ਦਿੱਲੀ ਨੇ ਬਣਾਏ 147 ਰਨ


ਇਸ ਤੋਂ ਪਹਿਲਾਂ ਟੌਸ ਹਾਰਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦਿੱਲੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪਿਛਲੇ ਮੈਚ ਵਿਚ ਅਰਧ ਸੈਂਕੜਾ ਜੜਨ ਵਾਲੇ ਸ਼ਿਖਰ ਧਵਨ ਤੇ ਪ੍ਰਿਥਵੀ ਸ਼ਾਅ 02 ਤੇ 09 ਰਨ ਬਣਾ ਕੇ ਆਊਟ ਹੋ ਗਏ। 


ਇਸ ਤੋਂ ਬਾਅਦ ਅਜਿੰਕੇ ਰਹਾਣੇ ਵੀ ਅੱਠ ਦੌੜਾਂ ਬਣਾ ਕੇ ਆੂਟ ਹੋ ਗਏ। ਉਨ੍ਹਾਂ ਨੂੰ ਵੀ ਉਨਾਦਕੋਟ ਨੇ ਆਪਣਾ ਸ਼ਿਕਾਰ ਬਣਾਇਆ। ਪਾਵਰ ਪਲੇਅ 'ਚ ਹੀ ਦਿੱਲੀ ਨੇ 36 ਦੌੜਾਂ 'ਤੇ ਆਪਣੇ ਤਿੰਨ ਵਿਕੇਟ ਗਵਾ ਦਿੱਤੇ। ਇਸ ਤੋਂ ਬਾਅਦ ਮਾਰਕਸ ਸਟੋਇਨਿਸ ਖਾਤਾ ਖੋਲੇ ਬਿਨਾਂ ਪਵੇਲੀਅਨ ਪਰਤ ਗਏ।


37 ਦੌੜਾਂ 'ਤੇ ਵਿਕੇਟ ਡਿੱਗਣ ਦੇ ਬਾਵਜੂਦ ਕਪਤਾਨ ਰਿਸ਼ਭ ਪੰਤ ਨੇ ਅਟੈਕਿੰਗ ਕ੍ਰਿਕਟ ਖੇਡਣੀ ਜਾਰੀ ਰੱਖੀ। ਉਨ੍ਹਾਂ 11ਵੇਂ ਓਵਰ 'ਚ 20 ਰਨ ਜੋੜੇ। ਪੰਤ 32 ਗੇਂਦਾਂ 'ਤੇ 9 ਚੌਕੇ  ਲਾਕੇ 51 ਦੌੜਾਂ 'ਤੇ ਆਊਟ ਹੋਏ। ਉਨ੍ਹਾਂ ਨੂੰ ਰਿਆਨ ਪਰਾਗ ਨੇ ਰਨ ਆਊਟ ਕੀਤਾ।


ਡੈਬਿਊ ਮੈਨ ਲਲਿਤ ਯਾਦਵ ਨੇ 24 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਟੌਮ ਕਰਨ ਨੇ 16 ਗੇਂਦਾਂ 'ਚ 21 ਤੇ ਕ੍ਰਿਸ ਵੋਕਸ ਨੇ 11 ਗੇਂਦਾਂ 'ਚ ਨਾਬਾਦ 15 ਦੌੜਾ ਬਣਾਈਆਂ। ਇਸ ਦੇ ਨਾਲ ਹੀ ਅਸ਼ਵਿਨ ਨੇ ਚਾਰ ਗੇਂਦਾਂ 'ਚ ਸੱਤ ਤੇ ਰਬਾਡਾ ਨੇ ਚਾਰ ਗੇਂਦਾਂ 'ਚ ਨਾਬਾਦ 9 ਦੌੜਾਂ ਬਣਾਈਆਂ।


ਰਾਜਸਥਾਨ ਲਈ ਓਨਾਦਕੋਟ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਉਨ੍ਹਾਂ ਆਪਣੇ ਚਾਰ ਓਵਰ 'ਚ ਸਿਰਫ 15 ਰਨ ਦੇਕੇ ਤਿੰਨ ਵਿਕੇਟ ਝਟਕਾਏ। ਇਸ ਤੋਂ ਇਲਾਵਾ ਮੁਸਤਾਫਿਜੁਰ ਰਹਿਮਾਨ ਨੇ ਚਾਰ ਓਵਰ 'ਚ 29 ਦੌੜਾਂ ਦੇਕੇ ਦੋ ਵਿਕੇਟ ਝਟਕਾਏ। ਕ੍ਰਿਸ ਮੌਰਿਸ ਨੂੰ ਇਕ ਸਫਲਤਾ ਮਿਲਾੀ।