ਨਵੀਂ ਦਿੱਲੀ: ਕਸਟਮ ਵਿਭਾਗ ਨੇ ਦਿੱਲੀ ਹਵਾਈ ਅੱਡੇ 'ਤੇ ਦੋ ਜੌਂਬੀਅਨ ਨਾਗਰਿਕਾਂ ਤੋਂ 14 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਅੰਤਰ ਰਾਸ਼ਟਰੀ ਬਜ਼ਾਰ 'ਚ ਇਸ ਹੈਰੋਇਨ ਦੀ ਕੀਮਤ 98 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੈਰੋਇਨ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਇਸ ਸਬੰਧੀ ਇਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਗਈ। ਜਿਸ 'ਚ ਕਿਹਾ ਗਿਆ ਕਿ ਏਅਰਪੋਰਟ 'ਤੇ ਬੈਗ ਚੈੱਕ ਕਰਨ ਦੌਰਾ ਐਕਸ-ਰੇਅ ਮਸ਼ੀਨ 'ਚ ਕੁਝ ਸ਼ੱਕੀ ਤੇ ਇਤਰਾਜ਼ਯੋਗ ਤਸਵੀਰ ਦਿਖਾਈ ਦਿੱਤੀ ਸੀ। ਜਿਸ ਤੋਂ ਬਾਅਦ ਦੋਵਾਂ ਦੇ ਬੈਗ ਦੀ ਤਲਾਸ਼ੀ ਲਈ ਗਈ। ਸਮਾਨ ਦੀ ਜਾਂਚ ਵਿਚ 14 ਕਿੱਲੋ ਸਫੇਦ ਪਾਊਡਰ ਮਿਲਿਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਸਫੇਦ ਪਾਊਡਰ ਹੈਰੋਇਨ ਹੈ।


98 ਕਰੋੜ ਰੁਪਏ ਕੀਮਤ


ਅੰਤਰ ਰਾਸ਼ਟਰੀ ਬਜ਼ਾਰ 'ਚ ਹੈਰੋਇਨ ਦੀ ਕੀਮਤ 98 ਕਰੋੜ ਰੁਪਏ ਹੈ। ਹੈਰੋਇਨ ਬਰਾਮਦ ਕਰਨ ਤੋਂ ਬਾਅਦ ਪੁਲਿਸ ਦੋਵਾਂ ਤੋਂ ਪੁੱਛਗਿਛ ਕਰ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ, 'ਅਸੀਂ ਜਦੋਂ ਉਨ੍ਹਾਂ ਦੇ ਸਮਾਨ ਦੀ ਜਾਂਚ ਕਰ ਰਹੇ ਸੀ ਤਾਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਹੋਈ। ਸਾਨੂੰ ਪਹਿਲਾਂ ਤੋਂ ਹੀ ਦੋਵਾਂ 'ਤੇ ਸ਼ੱਕ ਸੀ ਤੇ ਜਦੋਂ ਅਸੀਂ ਸਮਾਨ ਦੀ ਜਾਂਚ ਕੀਤੀ ਤਾਂ ਸ਼ੱਕ ਯਕੀਨ 'ਚ ਬਦਲ ਗਿਆ।' 


ਅਧਿਕਾਰੀ ਨੇ ਦੱਸਿਆ ਦੋਵਾਂ ਨੂੰ ਪੁਲਿਸ ਕਸਟਡੀ 'ਚ ਲੈ ਲਿਆ ਗਿਆ ਹੈ। ਪੁਲਿਸ ਦੋਵਾਂ ਤੋਂ ਉਨ੍ਹਾਂ ਦੇ ਬਾਕੀ ਸਾਥੀਆਂ ਬਾਰੇ ਪੁੱਛ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਕੀਤਾ ਜਾ ਰਿਹਾ ਕਿ ਉਨ੍ਹਾਂ ਕੋਲ ਏਨੀ ਹੈਰਇਨ ਕਿੱਥੋਂ ਆਈ ਤੇ ਉਨ੍ਹਾਂ ਕਿੱਥੇ ਸਪਲਾਈ ਕਰਨੀ ਸੀ।


ਇਹ ਵੀ ਪੜ੍ਹੋFast & Furious 9 ਦਾ Trailer ਆਇਆ ਸਾਹਮਣੇ, ਵਿਨ ਡੀਜ਼ਲ-ਜੌਨ ਸੀਨਾ ਨੇ ਜਿੱਤਿਆ ਫੈਨਸ ਦਾ ਦਿਲ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904